ਗੁਰਦਾਸਪੁਰ (ਵਿਨੋਦ) : ਪਾਕਿਸਤਾਨ ਦੀ ਗੁਪਤਚਰ ਏਜੰਸੀ ਆਈ. ਐੱਸ. ਆਈ. ਹੁਣ ਚੀਨ ਦੇ ਬਣੇ ਡਰੋਨ ਦੀ ਬਜਾਏ ਲੋਕਲ ‘ਮੇਡ ਇਨ ਪਾਕਿਸਤਾਨ’ ਡਰੋਨ ਨੂੰ ਭਾਰਤੀ ਇਲਾਕੇ ’ਚ ਹਥਿਆਰ ਅਤੇ ਨਸ਼ੇ ਵਾਲੇ ਪਦਾਰਥ ਭੇਜਣ ਲਈ ਪ੍ਰਯੋਗ ਕਰੇਗੀ, ਕਿਉਂਕਿ ਚੀਨ ਦੇ ਬਣੇ ਡਰੋਨ ਇਕ ਤਾਂ ਮਹਿੰਗੇ ਪੈ ਰਹੇ ਹਨ ਅਤੇ ਦੂਜਾ ਜ਼ਿਆਦਾ ਵਜਨ ਚੁੱਕਣ ਦੀ ਸਮਰਥਾ ਵੀ ਨਹੀਂ ਰੱਖਦੇ।
ਇਹ ਖ਼ਬਰ ਵੀ ਪੜ੍ਹੋ - ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਕਾਨੂੰਨੀ ਕਾਰਵਾਈ ਦੀ ਚਿਤਾਵਨੀ, ਜਾਣੋ ਕੀ ਹੈ ਪੂਰਾ ਮਾਮਲਾ
ਸੂਤਰਾਂ ਮੁਤਾਬਕ ਬੀਤੇ ਦਿਨੀਂ ਭਾਰਤੀ ਬੀ. ਓ. ਪੀ. ਦਰਿਆ ਮੰਸੂਰ ਦੇ ਕੋਲ ਸੀਮਾ ਸੁਰੱਖਿਆ ਬਲ ਦੀਆਂ ਔਰਤਾਂ ਨੇ ਜਿਸ 7 ਫੁੱਟ ਚੌੜੇ ਡਰੋਨ ਨੂੰ ਮਾਰ ਸੁੱਟਿਆ ਸੀ, ਉਸ ਦਾ ਵਜ਼ਨ 18 ਕਿੱਲੋ 100 ਗ੍ਰਾਮ ਸੀ ਜਦਕਿ ਉਹ ਡਰੋਨ ਪਹਿਲਾਂ ਸੁੱਟੇ ਡਰੋਨ ਤੋਂ ਕੁਝ ਵੱਖਰਾ ਅਤੇ ਲੋਕਲ ਮੇਡ ਸੀ। ਇਹ ਡਰੋਨ ਕਰੀਬ 10 ਕਿੱਲੋ ਵਜਨ ਲੈ ਕੇ ਜਾਣ ਦੀ ਸਮਰਥਾ ਰੱਖਦਾ ਸੀ, ਚੀਨ ’ਚ ਬਣੇ ਡਰੋਨ ਦਾ ਵਜਨ 3 ਤੋਂ 4 ਕਿੱਲੋ ਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ - ਕੁੱਤੇ ਕੋਲੋਂ ਚੱਲੀ ਗੋਲ਼ੀ, ਸ਼ਿਕਾਰ ਖੇਡਣ ਗਏ ਮਾਲਕ ਦੀ ਹੋਈ ਮੌਤ
ਜਾਣਕਾਰੀ ਅਨੁਸਾਰ ਇਹ ਲੋਕਲ ਮੇਡ ਡਰੋਨ ਲਾਹੌਰ ਦੇ ਬਾਹਰੀ ਇਲਾਕੇ ’ਚ ਇਕ ਵਿਸ਼ਾਲ ਪੁਰਾਣੀ ਬੰਦ ਪਈ ਫੈਕਟਰੀ ਵਿਚ ਬਣਾਏ ਜਾ ਰਹੇ ਹਨ। ਅਜੇ ਤਾਂ ਪ੍ਰਤੀ ਦਿਨ ਇਕ ਡਰੋਨ ਬਣਾਇਆ ਜਾ ਰਿਹਾ ਹੈ, ਜਦਕਿ ਇਹ ਡਰੋਨ ਬਣਾਉਣ ਦਾ ਅੰਕੜਾ ਵੱਧ ਸਕਦਾ ਹੈ। ਉੱਥੇ ਸੂਤਰ ਦੱਸਦੇ ਹਨ ਕਿ ਲਾਹੌਰ ’ਚ ਜੋ ਡਰੋਨ ਬਣਾਏ ਜਾ ਰਹੇ ਹਨ, ਉਹ ਸਾਰੇ ਵੱਡੇ ਸਾਈਜ਼ ਦੇ ਬਣਾਏ ਜਾ ਰਹੇ ਹਨ ਪਰ ਉਹ ਤੇਜ਼ ਗਤੀ ਨਾਲ ਵਾਪਸ ਮੁੜਨ ਦੀ ਸਮਰਥਾ ਨਹੀਂ ਰੱਖਦੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਅਗਲੇ ਸਾਲ ਦੇ ਬਜਟ ਦੀਆਂ ਤਿਆਰੀਆਂ ਅਰੰਭੀਆਂ, ਵਿਭਾਗਾਂ ਨੂੰ ਦਿੱਤੀਆਂ ਹਦਾਇਤਾਂ
ਇਸ ਸਾਲ ਨਵੰਬਰ 2022 ਤਕ ਸਰਹੱਦ ’ਤੇ 16 ਡਰੋਨ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਫਾਇਰਿੰਗ ਕਰ ਕੇ ਸੁੱਟੇ ਗਏ, ਜਦਕਿ ਸਾਲ 2021 ’ਚ ਇੰਨੇ ਸਮੇਂ ਵਿਚ ਕੇਵਲ ਇਕ ਡਰੋਨ ਹੀ ਸੁੱਟਿਆ ਜਾ ਸਕਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸਕੂਲਾਂ ਸਬੰਧੀ ਸਿੱਖਿਆ ਮੰਤਰੀ ਵੱਲੋਂ ਨਵੇਂ ਹੁਕਮ, ਬ੍ਰੇਨ ਸਟ੍ਰੋਕ ਦੇ ਮਰੀਜ਼ਾਂ ਦਾ ਹੋਵੇਗਾ ਮੁਫ਼ਤ ਇਲਾਜ, ਪੜ੍ਹੋ Top 10
NEXT STORY