ਬੰਗਲੁਰੂ (ਭਾਸ਼ਾ) - ਇਸਰੋ ਨੇ ਸ਼ਨੀਵਾਰ ਨੂੰ ਕਿਹਾ ਕਿ ਉਸਨੇ ਵੈਕਿਊਮ ਹਾਲਤਾਂ ਵਿਚ ‘ਮਲਟੀ-ਐਲੀਮੈਂਟ ਇਗਨੀਟਰ’ ਨਾਲ ਐੱਲ. ਵੀ. ਐੱਮ3 ਦੇ ਉੱਪਰਲੇ ਪੜਾਅ ਨੂੰ ਪਾਵਰ ਦੇਣ ਵਾਲੇ ਸਵਦੇਸ਼ੀ ਸੀ. ਈ.20 ਕ੍ਰਾਇਓਜੈਨਿਕ ਇੰਜਣ ਦਾ ਸਫਲਤਾਪੂਰਵਕ ਟੈਸਟ ਕੀਤਾ ਹੈ। ਪੁਲਾੜ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਪ੍ਰੀਖਣ ਤਾਮਿਲਨਾਡੂ ਦੇ ਮਹਿੰਦਰਗਿਰੀ ਸਥਿਤ ਇਸਰੋ ਪ੍ਰੋਪਲਸ਼ਨ ਕੰਪਲੈਕਸ ਵਿਖੇ ਹਾਈ-ਐਲਟੀਟਿਊਡ ਟੈਸਟ ਸਥਾਪਨਾ ਵਿਚ ਕੀਤਾ ਗਿਆ।
ਇਹ ਇੰਜਣ ਭਾਰਤ ਦੇ ਗਗਨਯਾਨ ਮਿਸ਼ਨ ਲਈ ਮਹੱਤਵਪੂਰਨ ਹੈ। ਇਸ ਤੋਂ ਪਹਿਲਾਂ, ‘ਮਲਟੀ-ਐਲੀਮੈਂਟ ਇਗਨੀਟਰ’ ਦੀ ਵਰਤੋਂ ਕਰਦੇ ਹੋਏ ਇੰਜਣ ਇਗਨੀਸ਼ਨ ਟੈਸਟ ਵੈਕਿਊਮ ਚੈਂਬਰ ਦੇ ਬਾਹਰ ਜ਼ਮੀਨੀ ਸਥਿਤੀਆਂ ਵਿਚ ਕੀਤੇ ਜਾਂਦੇ ਸਨ। ਇਸਰੋ ਨੇ ਕਿਹਾ ਕਿ ਇੰਜਣ ਪਹਿਲਾਂ ਤੋਂ ਹੀ ਸਿੰਗਲ ਸ਼ੁਰੂਆਤ ਨਾਲ ਉਡਾਣ ’ਚ 19ਟੀ ਤੋਂ 22ਟੀ ਤੱਕ ਦੇ ‘ਥ੍ਰਸਟ’ ਪੱਧਰ ’ਤੇ ਕੰਮ ਕਰਨ ਲਈ ਢੁਕਵਾਂ ਹੈ।
Fact Check: ਫਰਜ਼ੀ ਵੈੱਬਸਾਈਟ ਜ਼ਰੀਏ ਸਰਕਾਰੀ ਫਲੈਟ ਦਾ ਲਾਲਚ ਦਿਖਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਜਾਅਲਸਾਜ਼
NEXT STORY