ਨਵੀਂ ਦਿੱਲੀ (ਭਾਸ਼ਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਹਥਿਆਰਬੰਦ ਫੌਜਾਂ ਨਾਲ ਮਿਲ ਕੇ ਕੰਮ ਕਰਨਾ ਤੇ ਭਾਰਤ ਪ੍ਰਤੀ ਮਾੜੇ ਇਰਾਦੇ ਰੱਖਣ ਵਾਲਿਆਂ ਨੂੰ ਮੂੰਹ-ਤੋੜ ਜਵਾਬ ਦੇਣਾ ਮੇਰੀ ਜ਼ਿੰਮੇਵਾਰੀ ਹੈ।ਰਾਜਨਾਥ ਦੀ ਇਹ ਟਿੱਪਣੀ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਦੇ ਸੰਦਰਭ ’ਚ ਆਈ ਹੈ, ਜਿਸ ਦੌਰਾਨ 26 ਵਿਅਕਤੀ ਮਾਰੇ ਗਏ ਸਨ।ਐਤਵਾਰ ਦਿੱਲੀ ’ਚ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਜਸ਼ੈਲੀ, ਦ੍ਰਿੜਤਾ ਤੇ ਖਤਰਾ ਮੁੱਲ ਲੈਣ ਦੇ ਤਰੀਕਿਆਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਮੈਂ ਦੇਸ਼ ਵਾਸੀਆਂ ਨੂੰ ਭਰੋਸਾ ਦੁਆਉਣਾ ਚਾਹੁੰਦਾ ਹਾਂ ਕਿ ਮੋਦੀ ਦੀ ਅਗਵਾਈ ਹੇਠ ਲੋਕ ਜੋ ਚਾਹੁਣਗੇ , ਉਹ ਜ਼ਰੂਰ ਹੋਵੇਗਾ। ਰਾਜਨਾਥ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਭਾਰਤ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸਰਹੱਦ ਪਾਰ ਦੇ ਸਬੰਧਾਂ ਨੂੰ ਵੇਖਦਿਆਂ ਪਾਕਿਸਤਾਨ ਵਿਰੁੱਧ ਜਵਾਬੀ ਕਾਰਵਾਈ ’ਤੇ ਵਿਚਾਰ ਕਰ ਰਿਹਾ ਹੈ।
ਪਹਿਲਾਂ ਮੈਂ....! ਵਿਆਹ ਸਮਾਗਮ 'ਚ ਭਿੜ ਗਏ ਦੋ ਨੌਜਵਾਨ, ਦੋਵਾਂ ਦੀ ਮੌਤ
NEXT STORY