ਨਵੀਂ ਦਿੱਲੀ (ਭਾਸ਼ਾ) : ਕਾਂਗਰਸ ਦੀ ਜਨਰਲ ਸਕੱਤਰ ਕੁਮਾਰੀ ਸ਼ੈਲਜਾ ਨੇ ਮੰਗਲਵਾਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਨੂੰ ਨਿਰਾਸ਼ਾਜਨਕ ਕਰਾਰ ਦਿੰਦਿਆਂ ਕਿਹਾ ਕਿ ਪਾਰਟੀ ਲੀਡਰਸ਼ਿਪ ਨੂੰ ਇਨ੍ਹਾਂ ਨਤੀਜਿਆਂ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਕਾਂਗਰਸ ਨੂੰ ਹਰਿਆਣਾ ਵਿਚ ਨਵੇਂ ਸਿਰੇ ਤੋਂ ਸੋਚਣਾ ਪਵੇਗਾ ਅਤੇ ਜਿਸ ਤਰ੍ਹਾਂ ਹੁਣ ਚੱਲ ਰਿਹਾ ਹੈ, ਉਹ ਹੁਣ ਨਹੀਂ ਚੱਲੇਗਾ।
ਸਿਰਸਾ ਤੋਂ ਲੋਕ ਸਭਾ ਮੈਂਬਰ ਸ਼ੈਲਜਾ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, “ਨਤੀਜੇ ਨਿਰਾਸ਼ਾਜਨਕ ਹਨ। ਸਾਡੇ ਵਰਕਰ ਬਹੁਤ ਨਿਰਾਸ਼ ਹਨ ਕਿਉਂਕਿ ਉਨ੍ਹਾਂ ਨੇ ਪਾਰਟੀ ਲਈ ਖੂਨ-ਪਸੀਨਾ ਵਹਾਇਆ ਹੈ।'' ਉਨ੍ਹਾਂ ਕਿਹਾ, ''ਹੁਣ ਸਾਨੂੰ ਨਵੇਂ ਸਿਰੇ ਤੋਂ ਸੋਚਣਾ ਹੋਵੇਗਾ, ਕਿਉਂਕਿ ਹੁਣ ਜੋ ਹੋ ਰਿਹਾ ਹੈ, ਉਹ ਕੰਮ ਨਹੀਂ ਕਰੇਗਾ।'' ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸ਼ੈਲਜਾ ਦੇ ਵਿਰੋਧੀ ਮੰਨੇ ਜਾਂਦੇ ਹਨ। ਸ਼ੈਲਜਾ ਨੇ ਕਿਹਾ, ''ਸਾਨੂੰ ਦੇਖਣਾ ਹੋਵੇਗਾ ਕਿ ਸਾਡੀਆਂ ਕਮੀਆਂ ਕਿੱਥੇ ਰਹੀਆਂ ਹਨ, ਸਾਡੀਆਂ ਕਮੀਆਂ ਕੀ ਹਨ। ਕੌਣ ਜ਼ਿੰਮੇਵਾਰ ਹੈ, ਤਾਲਮੇਲ ਨਹੀਂ ਰੱਖਿਆ ਗਿਆ, ਕਿਹੜੇ ਲੋਕ ਹਨ ਜਿਨ੍ਹਾਂ 'ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਅਤੇ ਸੰਤੁਲਨ ਬਣਾਉਣ ਲਈ ਜ਼ਿੰਮੇਵਾਰੀ ਸੀ, ਸੂਬੇ ਵਿਚ ਕੀ ਸੰਦੇਸ਼ ਗਿਆ, ਕਿਉਂ ਲੋਕ ਕਾਂਗਰਸ ਦੀ ਸਰਕਾਰ ਬਣਾਉਂਦੇ-ਬਣਾਉਂਦੇ ਪਿੱਛੇ ਹਟ ਗਏ, ਇਸ ਬਾਰੇ ਵਿਚ ਸਾਨੂੰ ਦੇਖਣਾ ਹੋਵੇਗਾ।'' ਉਨ੍ਹਾਂ ਮੁਤਾਬਕ ਇਸ ਗੱਲ 'ਤੇ ਵੀ ਵਿਚਾਰ ਕਰਨਾ ਹੋਵੇਗਾ ਕਿ ਰਾਹੁਲ ਗਾਂਧੀ ਦੁਆਰਾ ਬਣਾਏ ਗਏ ਮਾਹੌਲ ਨੂੰ ਖਰਾਬ ਕਰਨ ਦੇ ਕਿਹੜੇ ਕਾਰਨ ਸਨ।
ਇਹ ਵੀ ਪੜ੍ਹੋ : Haryana Assembly Election 2024 : ਚੌਟਾਲਾ ਪਰਿਵਾਰ ਦੇ ਆਗੂ ਫੇਲ੍ਹ, ਇਨ੍ਹਾਂ ਆਗੂਆਂ ਨੇ ਬਚਾਈ ਇੱਜ਼ਤ
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਕਾਂਗਰਸ ਹਾਈਕਮਾਂਡ ਉਨ੍ਹਾਂ ਸਾਰੇ ਪਹਿਲੂਆਂ ਨੂੰ ਘੋਖੇਗੀ ਜਿਨ੍ਹਾਂ ਕਾਰਨ ਅਜਿਹੇ ਨਤੀਜੇ ਨਿਕਲੇ ਅਤੇ ਇਨ੍ਹਾਂ ਨਤੀਜਿਆਂ ਲਈ ਜ਼ਿੰਮੇਵਾਰ ਲੋਕਾਂ ਅਤੇ ਕਾਰਨਾਂ ਦੀ ਪਛਾਣ ਕੀਤੀ ਜਾਵੇਗੀ। ਸ਼ੈਲਜਾ ਨੇ ਕਿਹਾ, "ਮੈਨੂੰ ਭਰੋਸਾ ਹੈ ਕਿ ਪਾਰਟੀ ਉਨ੍ਹਾਂ ਸਾਰੇ ਪਹਿਲੂਆਂ 'ਤੇ ਗੌਰ ਕਰੇਗੀ, ਜਿਨ੍ਹਾਂ ਕਾਰਨ ਹਰਿਆਣਾ ਵਿਚ ਅਜਿਹੇ ਨਤੀਜੇ ਆਏ।"
90 ਮੈਂਬਰੀ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਕੇ ਭਾਜਪਾ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ। ਮੁੱਖ ਵਿਰੋਧੀ ਪਾਰਟੀ ਕਾਂਗਰਸ ਬਹੁਮਤ ਦੇ ਅੰਕੜੇ ਤੋਂ ਪਿੱਛੇ ਰਹਿ ਗਈ ਅਤੇ 10 ਸਾਲਾਂ ਬਾਅਦ ਸੱਤਾ 'ਚ ਵਾਪਸੀ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Haryana Assembly Election : ਕਾਂਗਰਸ ਦੀ ਹਾਰ ਦੇ 5 ਵੱਡੇ ਕਾਰਨ
NEXT STORY