ਗੈਜੇਟ ਡੈਸਕ - ਸੋਸ਼ਲ ਮੀਡੀਆ ਦਿੱਗਜ ਮੇਟਾ ਨੇ ਆਪਣੇ ਕਰੋੜਾਂ ਯੂਜ਼ਰਸ ਨੂੰ ਆਨਲਾਈਨ ਧੋਖਾਧੜੀ ਅਤੇ ਸਕੈਮ ਤੋਂ ਬਚਾਉਣ ਲਈ Facebook, Messenger ਅਤੇ WhatsApp 'ਤੇ ਨਵੇਂ 'ਐਂਟੀ-ਸਕੈਮ ਟੂਲਸ' ਲਾਂਚ ਕੀਤੇ ਹਨ। ਇਨ੍ਹਾਂ ਨਵੇਂ ਫੀਚਰਸ ਦਾ ਮੁੱਖ ਉਦੇਸ਼ ਯੂਜ਼ਰਸ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਅਤੇ ਸਕੈਮਰਾਂ ਨੂੰ ਅਕਾਊਂਟ ਹੈਕ ਕਰਨ ਤੋਂ ਰੋਕਣਾ ਹੈ।
WhatsApp 'ਤੇ ਮਿਲੇਗੀ ਤੁਰੰਤ ਚਿਤਾਵਨੀ
ਨਵੇਂ ਸੁਰੱਖਿਆ ਸਿਸਟਮ ਦੇ ਤਹਿਤ, ਜਦੋਂ ਵੀ ਕੋਈ ਠੱਗ ਕਿਸੇ ਦੇ WhatsApp ਅਕਾਊਂਟ ਨੂੰ ਆਪਣੇ ਡਿਵਾਈਸ ਨਾਲ ਲਿੰਕ ਕਰਨ ਦੀ ਕੋਸ਼ਿਸ਼ ਕਰੇਗਾ, ਤਾਂ WhatsApp ਤੁਰੰਤ ਇਕ ਸਪੱਸ਼ਟ ਚਿਤਾਵਨੀ ਸੰਦੇਸ਼ ਦਿਖਾਏਗਾ,। ਨੋਟੀਫਿਕੇਸ਼ਨ ਰਾਹੀਂ ਯੂਜ਼ਰਸ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਕਿਸੇ ਵੀ Request ਨੂੰ ਅਪਰੂਵ ਕਰਨ ਤੋਂ ਪਹਿਲਾਂ ਉਸ ਦੀ ਧਿਆਨ ਨਾਲ ਸਮੀਖਿਆ ਕਰਨ। ਮੇਟਾ ਮੁਤਾਬਕ, ਐਪ ਯੂਜ਼ਰਸ ਨੂੰ ਇਹ ਵੀ ਯਾਦ ਦਿਵਾਏਗਾ ਕਿ ਜਿਸ ਡਿਵਾਈਸ ਨੂੰ ਉਹ ਲਿੰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਉਨ੍ਹਾਂ ਦੀਆਂ ਨਿੱਜੀ ਚੈਟਾਂ ਤੱਕ ਪਹੁੰਚ ਕਰ ਸਕੇਗਾ।
AI ਰਾਹੀਂ ਫੜੇ ਜਾਣਗੇ ਸਕੈਮਰ
ਮੇਟਾ ਵੱਲੋਂ ਫੇਸਬੁੱਕ ਅਤੇ ਮੈਸੈਂਜਰ 'ਤੇ ਵੀ ਵਾਧੂ ਸੁਰੱਖਿਆ ਉਪਾਅ ਲਾਗੂ ਕੀਤੇ ਜਾ ਰਹੇ ਹਨ। ਕੰਪਨੀ ਹੁਣ AI-ਪਾਵਰਡ ਸਕੈਮ ਡਿਟੈਕਸ਼ਨ ਤਕਨੀਕ ਦੀ ਵਰਤੋਂ ਕਰ ਰਹੀ ਹੈ। ਜੇਕਰ ਕਿਸੇ ਨਵੇਂ ਸੰਪਰਕ ਨਾਲ ਗੱਲਬਾਤ ਦੌਰਾਨ ਸਿਸਟਮ ਨੂੰ ਕੋਈ ਸ਼ੱਕੀ ਪੈਟਰਨ ਜਾਂ ਧੋਖਾਧੜੀ ਦੀ ਕੋਸ਼ਿਸ਼ ਨਜ਼ਰ ਆਉਂਦੀ ਹੈ, ਤਾਂ ਮੈਸੈਂਜਰ ਤੁਰੰਤ ਯੂਜ਼ਰ ਨੂੰ ਵਾਰਨਿੰਗ ਜਾਰੀ ਕਰੇਗਾ।
ਇਹ ਕਦਮ ਡਿਜੀਟਲ ਦੁਨੀਆ 'ਚ ਵੱਧ ਰਹੀਆਂ ਠੱਗੀਆਂ ਨੂੰ ਨੱਥ ਪਾਉਣ ਲਈ ਮੇਟਾ ਦੀ ਇਕ ਵੱਡੀ ਪਹਿਲ ਵਜੋਂ ਦੇਖਿਆ ਜਾ ਰਿਹਾ ਹੈ,।
ਗੂਗਲ ਮੈਪਸ 'ਚ ਵੱਡਾ ਬਦਲਾਅ, ਭਾਰਤੀ ਯੂਜ਼ਰਸ ਨੂੰ ਮਿਲੇਗੀ AI ਦੀ ਇਹ ਖਾਸ ਸੁਵਿਧਾ
NEXT STORY