ਨਵੀਂ ਦਿੱਲੀ- ਜੰਮੂ-ਕਸ਼ਮੀਰ 'ਚ ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਦੋ ਦਿਨਾਂ ਦੌਰੇ 'ਤੇ ਰਹਿਣਗੇ। ਅਮਿਤ ਸ਼ਾਹ ਇੱਥੇ ਭਾਜਪਾ ਦਾ ਮੈਨੀਫੈਸਟੋ ਜਾਰੀ ਕਰਨਗੇ। ਕਸ਼ਮੀਰ ਵਿਚ ਤਿੰਨ ਪੜਾਵਾਂ ਵਿਚ ਚੋਣਾਂ ਹੋਣੀਆਂ ਹਨ, ਜੋ 18, 25 ਸਤੰਬਰ ਅਤੇ 1 ਅਕਤੂਬਰ ਨੂੰ ਹੋਣਗੀਆਂ।
ਆਪਣੇ ਤੈਅ ਦੌਰੇ ਮੁਤਾਬਕ ਅਮਿਤ ਸ਼ਾਹ ਅੱਜ ਭਾਜਪਾ ਪਾਰਟੀ ਦਾ ਮੈਨੀਫੈਸਟੋ ਜਾਰੀ ਕਰਨਗੇ ਅਤੇ ਕੱਲ ਉਹ 'ਕਾਰਜਕਰਤਾ ਸੰਮੇਲਨ' 'ਚ ਪਾਰਟੀ ਵਰਕਰਾਂ ਨੂੰ ਮਿਲਣਗੇ ਅਤੇ ਉਨ੍ਹਾਂ ਨਾਲ ਗੱਲਬਾਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਅੱਤਵਾਦ ਦੇ ਕੇਂਦਰ ਤੋਂ ਸੈਰ-ਸਪਾਟਾ ਦੇ ਕੇਂਦਰ ਵਿਚ ਤਬਦੀਲ ਹੋ ਗਿਆ ਹੈ। ਉਨ੍ਹਾਂ ਇਸ ਖੇਤਰ ਵਿਚ ਸ਼ਾਂਤੀ ਅਤੇ ਵਿਕਾਸ ਦਾ ਨਵਾਂ ਯੁੱਗ ਲਿਆਉਣ ਲਈ ਮੋਦੀ ਸਰਕਾਰ ਦੀ ਪ੍ਰਸ਼ੰਸਾ ਕੀਤੀ।
ਸ਼ਾਹ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕਰਦਿਆਂ ਲਿਖਿਆ ਕਿ ਮੋਦੀ ਸਰਕਾਰ ਦੇ ਅਧੀਨ ਜੰਮੂ-ਕਸ਼ਮੀਰ ਸ਼ਾਂਤੀ ਅਤੇ ਵਿਕਾਸ ਦੇ ਇੱਕ ਨਵੇਂ ਯੁੱਗ ਦਾ ਗਵਾਹ ਹੈ। ਵਿਦਿਅਕ ਅਤੇ ਆਰਥਿਕ ਖੇਤਰ ਵਿਚ ਵਾਧੇ ਦੇ ਨਾਲ ਇਹ ਖੇਤਰ ਇਕ ਅੱਤਵਾਦੀ ਹੌਟਸਪੌਟ ਤੋਂ ਇਕ ਸੈਰ-ਸਪਾਟਾ ਸਥਾਨ ਵਿਚ ਬਦਲ ਗਿਆ ਹੈ। ਆਪਣੇ ਦੋ ਦਿਨਾਂ ਦੌਰੇ 'ਤੇ ਜੰਮੂ ਲਈ ਰਵਾਨਾ ਹੋ ਰਿਹਾ ਹਾਂ, ਜਿੱਥੇ ਮੈਂ ਅੱਜ ਭਾਜਪਾ ਦਾ ਮੈਨੀਫੈਸਟੋ ਜਾਰੀ ਕਰਾਂਗਾ ਅਤੇ ਕੱਲ ਕਾਰਜਕਰਤਾ ਸੰਮੇਲਨ 'ਚ ਆਪਣੇ ਕਾਰਜਕਰਤਾਵਾਂ ਨਾਲ ਗੱਲਬਾਤ ਕਰਾਂਗਾ।
ਅੱਜ ਕਾਂਗਰਸ 'ਚ ਸ਼ਾਮਲ ਹੋ ਸਕਦੇ ਨੇ ਵਿਨੇਸ਼ ਤੇ ਬਜਰੰਗ, ਚੋਣ ਲੜਨ ਦੀ ਚਰਚਾ ਤੇਜ਼
NEXT STORY