ਸ਼੍ਰੀਨਗਰ— ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਦੇ ਮਾਗਮ ਇਲਾਕੇ ਨਾਲ ਸਬੰਧ ਰੱਖਣ ਵਾਲਾ 17 ਸਾਲਾ ਓਵੈਸ ਅਹਿਮਦ ਲੋਨ ਜੰਮੂ-ਕਸ਼ਮੀਰ ਵਿਚ ਜੇ. ਈ. ਈ. ਟਾਪਰ ਬਣਿਆ ਹੈ। ਉਨ੍ਹਾਂ ਨੇ 277ਵੀਂ ਰੈਂਕ ਹਾਸਲ ਕਰ ਕੇ ਸੰਯੁਕਤ ਪ੍ਰਵੇਸ਼ ਪ੍ਰੀਖਿਆ (ਜੇ. ਈ. ਈ. ਐਡਵਾਂਸ) ਇਮਤਿਹਾਨ ਪਾਸ ਕੀਤੀ। ਇਕ ਸਰਕਾਰੀ ਮਿਡਲ ਸਕੂਲ ਦੇ ਪਿ੍ਰੰਸੀਪਲ ਦੇ ਪੁੱਤਰ ਲੋਨ ਨੇ ਆਪਣੀ ਸ਼ੁਰੂਆਤੀ ਸਕੂਲੀ ਸਿੱਖਿਆ ਕਸ਼ਮੀਰ ਘਾਟੀ ਵਿਚ ਪੂਰੀ ਕੀਤੀ। ਲੋਨ ਨੇ ਗ੍ਰੇਟਰ ਕਸ਼ਮੀਰ ਨੂੰ ਦੱਸਿਆ ਕਿ ਆਪਣੀ ਸਕੂਲੀ ਸਿੱਖਿਆ ਤੋਂ ਇਲਾਵਾ ਮੈਂ 8ਵੀਂ ਜਮਾਤ ’ਚ ਆਕਾਸ਼ ਕੋਚਿੰਗ ਇੰਸਟੀਚਿਊਟ, ਰਾਜਬਾਗ ’ਚ ਦਾਖ਼ਲਾ ਲਿਆ। ਮੈਂ ਉੱਥੇ ਆਪਣੀ ਕੋਚਿੰਗ ਜਮਾਤ 10ਵੀਂ ਤੱਕ ਜਾਰੀ ਰੱਖੀ। ਲੋਨ ਵੱਖ-ਵੱਖ ਰਾਸ਼ਟਰੀ ਪੱਧਰ ’ਤੇ ਹੁਨਰ ਪ੍ਰੀਖਿਆਵਾਂ ’ਚ ਸ਼ਾਮਲ ਹੋਏ ਹਨ। ਜਦੋਂ ਉਹ ਜਮਾਤ 9ਵੀਂ ਵਿਚ ਸਨ ਤਾਂ ਉਨ੍ਹਾਂ ਨੇ ਓਲੰਪਿਯਾਡ ਵੀ ਕੁਆਲੀਫਾਈ ਕੀਤਾ ਸੀ।
ਓਵੈਸ ਅਹਿਮਦ ਲੋਨ ਨੇ ਦੱਸਿਆ ਇਕ ਮੇਰੀ ਸਮਰੱਥਾ ਅਤੇ ਹੁਨਰ ਪ੍ਰੀਖਿਆਵਾਂ ਦੇ ਅੰਕਾਂ ਦਾ ਮੁਲਾਂਕਣ ਕਰਨ ਤੋਂ ਬਾਅਦ ਆਕਾਸ਼ ਰਾਜਬਾਗ ਦੇ ਮੇਰੇ ਅਧਿਆਪਕਾਂ ਨੇ ਮੈਨੂੰ ਆਕਾਸ਼ ਸੰਸਥਾ ਦੀ ਦਿੱਲੀ ਸ਼ਾਖਾ ’ਚ ਭੇਜ ਦਿੱਤਾ। ਦਿੱਲੀ ਸ਼ਿਫਟ ਹੋਣ ਮਗਰੋਂ ਲੋਨ ਨੇ ਆਪਣੀ ਸੀਨੀਅਰ ਸੈਕੰਡਰੀ ਪੱਧਰ ਦੀ ਸਕੂਲੀ ਸਿੱਖਿਆ ਇਕ ਪ੍ਰਾਈਵੇਟ ਸਕੂਲ ਤੋਂ ਪੂਰੀ ਕੀਤੀ ਅਤੇ ਕੋਚਿੰਗ ਸੰਸਥਾ ਦੀ ਦਿੱਲੀ ਸ਼ਾਖਾ ’ਚ ਜੇ. ਈ. ਈ. ਦੀ ਤਿਆਰੀ ਜਾਰੀ ਰੱਖੀ।
ਲੋਨ ਨੇ ਕਿਹਾ ਕਿ ਜੇ. ਈ. ਈ. ਐਡਵਾਂਸ ਪ੍ਰੀਖਿਆ ਪਾਸ ਕਰਨਾ ਮੇਰੇ ਦਿਮਾਗ ’ਚ 9ਵੀਂ ਜਮਾਤ ਤੋਂ ਸੀ ਅਤੇ ਮੈਂ 2020 ਦੇ ਕੋਵਿਡ-19 ਤਾਲਾਬੰਦੀ ਦੌਰਾਨ ਘਾਟੀ ਪਰਤ ਆਇਆ ਅਤੇ ਜੇ. ਈ. ਈ. ਪ੍ਰੀਖਿਆ ਲਈ ਆਪਣੀ ਆਨਲਾਈਨ ਜਮਾਤਾਂ ਜਾਰੀ ਰੱਖੀਆਂ। ਇਸ ਦਰਮਿਆਨ ਕਸ਼ਮੀਰ ਘਾਟੀ ਦੇ 4 ਹੋਰ ਵਿਦਿਆਰਥੀਆਂ ਨੇ ਵੀ ਜੇ. ਈ. ਈ. ਐਡਵਾਂਸ ਟੈਸਟ ਪਾਸ ਕੀਤਾ ਹੈ। ਦੱਸ ਦੇਈਏ ਕਿ ਜੇ. ਈ. ਈ. ਐਡਵਾਂਸ ਦੀ ਪ੍ਰੀਖਿਆ 3 ਅਕਤੂਬਰ ਨੂੰ ਹੋਈ ਸੀ।
ਮਹਾਰਾਸ਼ਟਰ : ਗੜ੍ਹਚਿਰੌਲੀ ਜ਼ਿਲ੍ਹੇ ਤੋਂ 2 ਲੱਖ ਰੁਪਏ ਦਾ ਇਨਾਮੀ ਨਕਸਲੀ ਗ੍ਰਿਫ਼ਤਾਰ
NEXT STORY