ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਵਿਚ ਸੁਰੱਖਿਆ ਫੋਰਸ ਨੇ ਕੰਟਰੋਲ ਰੇਖਾ ਤੋਂ ਪਾਰ ਪਾਕਿਸਤਾਨ ਫੌਜ ਵਲੋਂ ਦਾਗੇ ਗਏ ਮੋਰਟਾਰ ਦੇ 9 ਜ਼ਿੰਦਾ ਗੋਲਿਆਂ ਨੂੰ ਨਸ਼ਟ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਛੋਟੇ ਹਥਿਆਰਾਂ ਅਤੇ ਮੋਰਟਾਰ ਦੇ ਗੋਲਿਆਂ ਨਾਲ ਪੁੰਛ ਅਤੇ ਰਾਜੌਰੀ ਜ਼ਿਲੇ ਵਿਚ ਕੰਟਰੋਲ ਰੇਖਾ 'ਤੇ ਆਬਾਦੀ ਵਾਲੀਆਂ ਬਸਤੀਆਂ ਅਤੇ ਮੋਹਰੀ ਚੌਕੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ।
ਉਨ੍ਹਾਂ ਨੇ ਦੱਸਿਆ ਕਿ ਮੇਂਢਰ ਸੈਕਟਰ ਵਿਚ ਬਾਲਾਕੋਟ, ਸੰਦੋਤ ਅਤੇ ਬਸੋਨੀ ਮੋਹਰੀ ਇਲਾਕਿਆਂ ਵਿਚ 120 ਮਿਲੀਮੀਟਰ ਅਤੇ 81 ਮਿਲੀਮੀਟਰ ਦੇ ਮੋਰਟਾਰ ਦੇ 9 ਗੋਲਿਆਂ ਨੂੰ ਸੁਰੱਖਿਅਤ ਰੂਪ ਨਾਲ ਨਸ਼ਟ ਕਰ ਦਿੱਤਾ ਗਿਆ ਹੈ।
ਚਿਦਾਂਬਰਮ ਤੋਂ ਬਾਅਦ ਹੁਣ ਡੀ.ਕੇ. ਸ਼ਿਵ ਕੁਮਾਰ ਨੂੰ ਭੇਜਿਆ ਗਿਆ ਤਿਹਾੜ
NEXT STORY