ਸ਼੍ਰੀਨਗਰ (ਭਾਸ਼ਾ)- ਫ਼ੌਜ ਦੀ ਰਣਨੀਤਕ ਚਿਨਾਰ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਾਜੀਵ ਘਈ ਨੇ ਮੰਗਲਵਾਰ ਨੂੰ ਕੰਟਰੋਲ ਰੇਖਾ 'ਤੇ ਘੁਸਪੈਠ ਰੋਕੂ ਗਰਿੱਡ ਅਤੇ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਫ਼ੋਰਸ ਦੀ ਮੁਹਿੰਮ ਸੰਬੰਧੀ ਤਿਆਰੀਆਂ ਦੀ ਸਮੀਖਿਆ ਕੀਤੀ। ਇਸ ਸੰਬੰਧ 'ਚ ਫ਼ੌਜ ਨੇ ਕਿਹਾ ਕਿ ਚਿਨਾਰ ਕੋਰ ਕਮਾਂਡਰ ਨੇ ਫ਼ੌਜੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਮੌਸਮ ਸੰਬੰਧੀ ਸਥਿਤੀਆਂ ਦੇ ਬਾਵਜੂਦ ਮੁਹਿੰਮ ਸੰਬੰਧੀ ਮਨੋਬਲ ਬਣਾਏ ਰੱਖਣ ਲਈ ਪ੍ਰੇਰਿਤ ਕੀਤਾ।

ਚਿਨਾਰ ਕੋਰ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਚਿਨਾਰ ਕੋਰ ਕਮਾਂਡਰ ਨੇ ਘੁਸਪੈਠ ਰੋਕੂ ਗਰਿੱਡ ਅਤੇ ਮੁਹਿੰਮਕਾਰੀ ਤਿਆਰੀਆਂ ਦੀ ਸਮੀਖਿਆ ਲਈ ਅੱਜ ਕੇਰਨ ਸੈਕਟਰ-ਕੁਪਵਾੜਾ 'ਚ ਕੰਟਰੋਲ ਰੇਖਾ 'ਤੇ ਤਾਇਨਾਤ ਮੋਹਰੀ ਇਲਾਕਿਆਂ ਦਾ ਦੌਰਾ ਕੀਤਾ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
‘ਵੋਟ ਬੈਂਕ’ ਲਈ ਮਮਤਾ ਘੁਸਪੈਠੀਆਂ ਦੀ ਕਰ ਰਹੀ ਹੈ ਮਦਦ : ਸ਼ਾਹ
NEXT STORY