ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਕੰਟਰੋਲ ਰੇਖਾ (LoC) ਕੋਲ ਐਤਵਾਰ ਨੂੰ ਸੁਰੱਖਿਆ ਦਸਤਿਆਂ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਫ਼ੌਜ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਬਲਾਂ ਨੇ ਉੜੀ ਸੈਕਟਰ ਵਿਚ ਕੋਸ਼ਿਸ਼ ਨੂੰ ਅਸਫ਼ਲ ਕਰ ਦਿੱਤਾ ਅਤੇ ਹੁਣ ਤੱਕ ਦੇ ਆਪ੍ਰੇਸ਼ਨ ਦੌਰਾਨ 6 ਪਿਸਤੌਲਾਂ ਅਤੇ 4 ਹੱਥ ਗੋਲੇ ਬਰਾਮਦ ਕੀਤੇ ਗਏ ਹਨ। ਫ਼ੌਜ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ 'ਐਕਸ' 'ਤੇ ਇਕ ਪੋਸਟ ਵਿਚ ਕਿਹਾ ਕਿ ਘੁਸਪੈਠੀਆਂ ਨਾਲ ਮੁਕਾਬਲਾ ਹੋ ਗਿਆ ਹੈ ਅਤੇ ਇਲਾਕੇ ਵਿਚ ਗੋਲੀਬਾਰੀ ਸ਼ੁਰੂ ਹੋ ਗਈ ਹੈ। ਅਜੇ ਤੱਕ ਕਿਸੇ ਅੱਤਵਾਦੀ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।
ਇਹ ਵੀ ਪੜ੍ਹੋ- ਸਿਆਚਿਨ 'ਚ ਪਹਿਲੇ ਅਗਨੀਵੀਰ ਦੀ ਸ਼ਹਾਦਤ, ਫ਼ੌਜ ਨੇ ਕਿਹਾ- ਅਕਸ਼ੈ ਦੀ ਕੁਰਬਾਨੀ ਨੂੰ ਸਲਾਮ
ਫ਼ੌਜ ਨੇ ਐਕਸ 'ਤੇ ਕਿਹਾ ਕਿ ਬਾਰਾਮੂਲਾ ਦੇ ਉੜੀ ਸੈਕਟਰ ਦੇ ਨਰਸਿਹਨਾ ਭੈਰਵ ਚੌਕੀ ਕੋਲ ਸ਼ਨੀਵਾਰ ਦੀ ਰਾਤ ਨੂੰ ਭਾਰਤੀ ਫ਼ੌਜ, ਜੰਮੂ-ਕਸ਼ਮੀਰ ਪੁਲਸ ਅਤੇ ਖ਼ੁਫੀਆ ਏਜੰਸੀਆਂ ਵਲੋਂ ਸ਼ੁਰੂ ਕੀਤੀ ਗਈ ਸਾਂਝੀ ਮੁਹਿੰਮ ਵਿਚ ਬਾਰਾਮੂਲਾ ਦੇ ਉੜੀ ਸੈਕਟਰ ਵਿਚ ਕੰਟਰੋਲ ਰੇਖਾ 'ਤੇ ਚੌਕਸ ਫ਼ੌਜੀਆਂ ਵਲੋਂ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਘੁਸਪੈਠ ਕਰਨ ਵਾਲੇ ਅੱਤਵਾਦੀਆਂ ਦੀ ਭਾਲ ਕੀਤੀ ਗਈ ਅਤੇ ਇਸ ਤੋਂ ਬਾਅਦ ਦੋਹਾਂ ਪਾਸਿਓਂ ਗੋਲੀਬਾਰੀ ਸ਼ੁਰੂ ਹੋ ਗਈ। ਮੌਕੇ ਤੋਂ 6 ਪਿਸਤੌਲਾਂ ਅਤੇ 4 ਗ੍ਰਨੇਡ ਬਰਾਮਦ ਕੀਤੇ ਗਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਸਰਕਾਰ ਦਾ ਸਖ਼ਤ ਰੁੱਖ਼, ਕੈਨੇਡਾ ਖ਼ਿਲਾਫ਼ FATF ਜ਼ਰੀਏ ਕਾਰਵਾਈ ਦੀ ਤਿਆਰੀ
NEXT STORY