ਜੰਮੂ— ਦੇਸ਼ ’ਚ ਕੋਰੋਨਾ ਆਫ਼ਤ ਹੈ ਅਤੇ ਅਜਿਹੇ ਵਿਚ ਸਕੂਲ-ਕਾਲਜ ਬੰਦ ਹਨ, ਤਾਂ ਕਿ ਵਾਇਰਸ ਬੱਚਿਆਂ ’ਚ ਨਾ ਫੈਲੇ। ਕਾਫੀ ਲੰਬੇ ਸਮੇਂ ਤੋਂ ਬੱਚੇ ਘਰਾਂ ’ਚ ਕੈਦ ਹਨ ਅਤੇ ਸਕੂਲਾਂ ਤੋਂ ਦੂਰ ਹਨ। ਘਰਾਂ ’ਚ ਰਹਿਣ ਰਹੇ ਬੱਚਿਆਂ ਦੀ ਪੜ੍ਹਾਈ ਚੱਲਦੀ ਰਹੇ, ਇਸ ਲਈ ਆਨਲਾਈਨ ਜਮਾਤਾਂ ਦਾ ਸਹਾਰਾ ਹੈ ਪਰ ਜ਼ਿਆਦਾਤਰ ਬੱਚੇ ਆਨਲਾਈਨ ਜਮਾਤਾਂ ਤੋਂ ਖ਼ਾਸੇ ਪਰੇਸ਼ਾਨ ਨਜ਼ਰ ਆ ਰਹੇ ਹਨ। ਇਸ ਦਰਮਿਆਨ ਸੋਸ਼ਲ ਮੀਡੀਆ ’ਤੇ ਇਕ ਛੋਟੀ ਜਿਹੀ ਬੱਚੀ ਦੀ ਸ਼ਿਕਾਇਤ ਦੀ ਵੀਡੀਓ ਚਰਚਾ ’ਚ ਹੈ। ਜੰਮੂ-ਕਸ਼ਮੀਰ ਦੀ ਰਹਿਣ ਵਾਲੀ 6 ਸਾਲਾ ਇਸ ਬੱਚੀ ਨੇ ਆਨਲਾਈਨ ਜਮਾਤਾਂ ਤੋਂ ਨਾਖ਼ੁਸ਼ ਹੁੰਦੇ ਹੋਏ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ’ਚ ਉਸ ਨੇ ਸਕੂਲ ਤੋਂ ਮਿਲਣ ਵਾਲੇ ਹੋਮਵਰਕ ਅਤੇ ਲੰਬੀ ਜਮਾਤ ਨੂੰ ਲੈ ਕੇ ਪਰੇਸ਼ਾਨ ਹੈ।
ਇਹ ਵੀ ਪੜ੍ਹੋ : ਦੇਸ਼ 'ਚ ਸਭ ਤੋਂ ਪਹਿਲਾਂ ਜੰਮੂ ਕਸ਼ਮੀਰ ਨੇ ਸ਼ੁਰੂ ਕੀਤਾ ਡੋਰ-ਟੂ-ਡੋਰ ਟੀਕਾਕਰਨ
ਵੀਡੀਓ ਵਿਚ ਬੱਚੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਨ ਕਰਦੀ ਹੋਈ ਆਖ ਰਹੀ ਹੈ ਕਿ ਆਨਲਾਈਨ ਜਮਾਤ 10 ਵਜੇ ਸ਼ੁਰੂ ਹੁੰਦੀ ਹੈ ਅਤੇ 2 ਵਜੇ ਤੱਕ ਚੱਲਦੀ ਹੈ। ਇਸ ਵਿਚ ਅੰਗਰੇਜ਼ੀ, ਗਣਿਤ, ਉਰਦੂ, ਈ. ਵੀ. ਐੱਸ. ਅਤੇ ਕੰਪਿਊਟਰ ਪੜ੍ਹਨਾ ਪੈਂਦਾ ਹੈ। ਬੱਚੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਗੁਹਾਰ ਲਾਉਂਦੇ ਹੋਏ ਕਿਹਾ ਕਿ ਮੋਦੀ ਸਾਬ੍ਹ ਬੱਚਿਆਂ ਨੂੰ ਆਖ਼ਰਕਾਰ ਇੰਨਾ ਕੰਮ ਕਿਉਂ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ : ਪੁਲਵਾਮਾ ਹਮਲੇ ’ਚ ਸ਼ਹੀਦ ਫ਼ੌਜੀ ਦੀ ਪਤਨੀ ਦੇ ਜਜ਼ਬੇ ਨੂੰ ਸਲਾਮ, ਨਿਕਿਤਾ ਕੌਲ ਭਾਰਤੀ ਫ਼ੌਜ ’ਚ ਹੋਈ ਸ਼ਾਮਲ
ਓਧਰ ਇਸ ਵੀਡੀਓ ’ਚ ਬੱਚੀ ਦੀ ਸ਼ਿਕਾਇਤ ਦਾ ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਨੋਟਿਸ ਲਿਆ ਹੈ। ਮਨੋਜ ਸਿਨਹਾ ਨੇ ਇਸ ਵੀਡੀਓ ਨੂੰ ਟਵਿੱਟਰ ’ਤੇ ਸ਼ੇਅਰ ਕਰਦਿਆਂ ਕਿਹਾ ਕਿ ਬਹੁਤ ਹੀ ਮਨਮੋਹਕ ਸ਼ਿਕਾਇਤ, ਸਕੂਲੀ ਬੱਚਿਆਂ ’ਤੇ ਹੋਮਵਰਕ ਦਾ ਬੋਝ ਘੱਟ ਕਰਨ ਲਈ ਸਕੂਲ ਸਿੱਖਿਆ ਮਹਿਕਮੇ ਨੂੰ 48 ਘੰਟਿਆਂ ਦੇ ਅੰਦਰ ਨੀਤੀ ਬਣਾਉਣ ਦਾ ਨਿਰਦੇਸ਼ ਵੀ ਦਿੱਤਾ ਹੈ। ਉਨ੍ਹਾਂ ਨੇ ਅੱਗੇ ਲਿਖਿਆ ਕਿ ਬਚਪਨ ਦੀ ਮਾਸੂਮੀਅਤ ਪਰਮਾਤਮਾ ਦੀ ਦਾਤ ਹੈ, ਉਨ੍ਹਾਂ ਦੇ ਦਿਨ ਆਨੰਦ ਨਾਲ ਭਰੇ ਹੋਣੇ ਚਾਹੀਦੇ ਹਨ। ਬੱਚੀ ਦੀ ਇਸ ਸ਼ਿਕਾਇਤ ਤੋਂ ਬਾਅਦ ਆਨਲਾਈਨ ਜਮਾਤਾਂ ਲਾ ਰਹੇ ਬੱਚਿਆਂ ਨੂੰ ਕੁਝ ਰਾਹਤ ਮਿਲ ਸਕਦੀ ਹੈ।
ਇਹ ਵੀ ਪੜ੍ਹੋ : ਕੋਰੋਨਾ ਦੀ ਦੂਜੀ ਲਹਿਰ ਨੇ ਕਰੋੜਾਂ ਲੋਕਾਂ ਨੂੰ ਕੀਤਾ ਬੇਰੁਜ਼ਗਾਰ, ਹੈਰਾਨ ਕਰਨ ਵਾਲੇ ਹਨ ਅੰਕੜੇ
ਦਿੱਲੀ ’ਚ ਸ਼ਰਾਬ ਦੀ ਹੋਵੇਗੀ ਹੋਮ ਡਿਲਿਵਰੀ, ਕੇਜਰੀਵਾਲ ਸਰਕਾਰ ਨੇ ਦਿੱਤੀ ਮਨਜ਼ੂਰੀ
NEXT STORY