ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਨੂੰ ਹਰਾਉਣ ਲਈ ਟੀਕਾਕਰਨ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਅਜਿਹੇ 'ਚ ਕਈ ਸੂਬੇ ਵੱਖ-ਵੱਖ ਸਹੂਲਤਾਂ ਵੀ ਦੇ ਰਹੇ ਹਨ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਵੀ ਨਾ ਹੋਵੇ ਅਤੇ ਉਹ ਵੈਕਸੀਨ ਵੀ ਲਗਵਾ ਲੈਣ। ਇਸੇ ਕ੍ਰਮ 'ਚ ਦੇਸ਼ 'ਚ ਸਭ ਤੋਂ ਪਹਿਲਾਂ ਜੰਮੂ ਕਸ਼ਮੀਰ ਨੇ ਡੋਰ-ਟੂ-ਡੋਰ ਟੀਕਾਕਰਨ ਸ਼ੁਰੂ ਕੀਤਾ ਹੈ। ਜਿਸ 'ਚ ਲੋਕਾਂ ਨੂੰ ਘਰ ਬੈਠੇ ਹੀ ਵੈਕਸੀਨ ਦੀ ਸਹੂਲਤ ਮਿਲੇਗੀ ਅਤੇ ਲੋਕ ਭੀੜ ਤੋਂ ਬਚ ਸਕਣਗੇ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਜੰਮੂ ਜ਼ਿਲ੍ਹੇ 'ਚ ਮੌਜੂਦ ਲਾਕਡਾਊਨ ਅਗਲੇ ਇਕ ਹਫ਼ਤੇ ਲਈ ਵਧਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਰਾਹੁਲ ਦਾ PM ਮੋਦੀ 'ਤੇ ਤੰਜ, ਬੋਲੇ- ਕੋਰੋਨਾ ਨਾਲ ਲੜਨ ਲਈ ਚਾਹੀਦੀ ਹੈ ਸਹੀ ਨੀਅਤ
ਹਾਲਾਂਕਿ ਜੰਮੂ 'ਚ ਕੋਰੋਨਾ ਸੰਕਰਮਣ ਦਰ 6 ਫੀਸਦੀ ਦੇ ਨੇੜੇ-ਤੇੜੇ ਹੈ ਅਤੇ ਨਵੇਂ ਮਾਮਲੇ ਵੀ ਘੱਟ ਹੋਏ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਕੋਈ ਢਿੱਲ ਨਹੀਂ ਵਰਤਣਾ ਚਾਹੁੰਦਾ ਹੈ। ਹੁਣ ਤੱਕ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗੈਰ-ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਨੂੰ ਸਿਰਫ਼ ਸਟਾਕ ਚੈਕ ਲਈ ਖੋਲ੍ਹਣ ਦੀ ਮਨਜ਼ੂਰੀ ਮਿਲੀ ਸੀ ਪਰ ਇਸ ਵਾਰ ਦੇ ਲਾਕਡਾਊਨ 'ਚ ਇਨ੍ਹਾਂ ਦੁਕਾਨਾਂ ਨੂੰ ਵੀ ਹਫ਼ਤੇ 'ਚ ਤਿੰਨ-ਤਿੰਨ ਦਿਨ ਵਿਕਰੀ ਕਰਨ ਦੀ ਮਨਜ਼ੂਰੀ ਮਿਲਣ ਦੀ ਪੂਰੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਵਾਇਰਸ ਨੂੰ ਹਰਾਉਣ ਲਈ ਟੀਕਾਕਰਨ ਪ੍ਰਕਿਰਿਆ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ ਅਤੇ ਅਜਿਹੇ 'ਚ ਅਮਰੀਕਾ ਤੋਂ ਬਾਅਦ ਭਾਰਤ ਅਜਿਹਾ ਦੂਜਾ ਦੇਸ਼ ਬਣ ਗਿਆ ਹੈ, ਜਿਸ ਨੇ ਟੀਕਾਕਰਨ 'ਚ 21 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਦੇਸ਼ ’ਚ ਮੱਠੀ ਪਈ ਕੋਰੋਨਾ ਦੀ ਰਫ਼ਤਾਰ, ਇਕ ਦਿਨ ’ਚ ਆਏ 1.65 ਲੱਖ ਨਵੇਂ ਮਾਮਲੇ
ਉੱਤਰ ਪ੍ਰਦੇਸ਼ ’ਚ ਕੋਰੋਨਾ ਕਰਫਿਊ ’ਚ ਢਿੱਲ, ਸ਼ਾਮ 7 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ
NEXT STORY