ਜੰਮੂ-ਕਸ਼ਮੀਰ— ਜੰਮੂ-ਕਸ਼ਮੀਰ ਪ੍ਰਸ਼ਾਸਨ ਵੱਲੋਂ ਗੁੱਜਰ ਅਤੇ ਬਕਰਵਾਲ ਭਾਈਚਾਰੇ ਦੇ ਵਿਦਿਆਰਥੀਆਂ ਨੂੰ 100 ਬੈੱਡਾਂ ਵਾਲਾ ਇਕ ਹੋਸਟਲ ਜਲਦੀ ਹੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਜੰਮੂ-ਕਸ਼ਮੀਰ ਦੇ ਪ੍ਰਸ਼ਾਸਨ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਬਾਰਾਮੂਲਾ ਜ਼ਿਲ੍ਹੇ 'ਚ ਹੋਸਟਲ ਦਾ ਨਿਰਮਾਣ ਹੁਣ ਪੂਰੀ ਤਰ੍ਹਾਂ ਨਾਲ ਹੋ ਚੁੱਕਾ ਹੈ ਅਤੇ ਇਕ-ਦੋ ਮਹੀਨੇ ਤੱਕ ਤਿਆਰ ਹੋ ਕੇ ਵਿਦਿਆਰਥੀਆਂ ਦੀ ਸਹੂਲਤ ਲਈ ਦੇ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ ਪੁਲਸ ਨੇ ਨਾਕਾਮ ਕੀਤੀ ਵੱਡੀ ਸਾਜਿਸ਼, ਕੌਮਾਂਤਰੀ ਗੈਂਗ ਦੇ 7 ਮੈਂਬਰ ਹਥਿਆਰਾਂ ਸਮੇਤ ਕੀਤੇ ਗ੍ਰਿਫ਼ਤਾਰ
ਜ਼ਿਕਰਯੋਗ ਹੈ ਕਿ ਦੂਰ-ਦੁਰਾਡੇ ਤੋਂ ਆਉਣ ਵਾਲੇ ਗੁੱਜਰ ਅਤੇ ਬਕਰਵਾਲ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਬਾਰਾਮੂਲਾ ਜ਼ਿਲ੍ਹੇ 'ਚ ਰਿਹਾਇਸ਼ ਲੱਭਣ ਲਈ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੋਸਟਲ ਦੇ ਨਿਰਮਾਣ ਦਾ ਕੰਮ ਪਿਛਲੇ ਦੋ ਸਾਲਾਂ ਤੋਂ ਚੱਲ ਰਿਹਾ ਹੈ ਅਤੇ ਪਿਛਲੇ ਸਾਲ ਤੋਂ ਨਿਰਮਾਣ ਦੇ ਕੰਮ 'ਚ ਤੇਜ਼ੀ ਲਿਆਂਦੀ ਜਾਵੇਗੀ। ਮੁਨੀਰ ਸ਼ੇਰਵਾਨੀ ਸਹਾਇਕ ਕਾਰਜਕਾਰੀ ਇੰਜੀਨੀਅਰ ਆਰ ਐਂਡ ਬੀ ਬਾਰਾਮੂਲਾ ਨੇ ਦੱਸਿਆ ਕਿ ਬਾਰਾਮੂਲਾ ਜ਼ਿਲ੍ਹੇ ਦੇ ਜੇਟੀ ਰੋਡ 'ਤੇ ਗੁੱਜਰ-ਬਕਰਵਾਲ ਹੋਸਟਲ ਦੀ ਉਸਾਰੀ ਦੋ ਸਾਲ ਪਹਿਲਾਂ ਸ਼ੁਰੂ ਹੋਈ ਸੀ ਅਤੇ ਹੁਣ ਪੂਰੇ ਜ਼ੋਰਾਂ-ਸ਼ੋਰਾਂ 'ਤੇ ਇਸ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਪਰਿਵਾਰ 'ਚ ਛਾਇਆ ਮਾਤਮ, ਚੰਗੇ ਭਵਿੱਖ ਖਾਤਿਰ ਕੈਨੇਡਾ ਗਏ ਸ਼ਾਹਕੋਟ ਦੇ ਨੌਜਵਾਨ ਦੀ ਹਾਦਸੇ 'ਚ ਮੌਤ
ਉਨ੍ਹਾਂ ਦੱਸਿਆ ਕਿ 100 ਬੈੱਡਾਂ ਵਾਲੇ ਹੋਸਟਲ ਦੀ ਉਸਾਰੀ 'ਤੇ ਲਗਭਗ 3.26 ਕਰੋੜ ਰੁਪਏ ਦੀ ਲਾਗਤ ਆਈ ਹੈ। ਫ਼ਿਲਹਾਲ ਇਹ ਕੰਮ ਆਖਰੀ ਪੜਾਅ 'ਤੇ ਹੈ। ਇਕ ਵਿਦਿਆਰਥੀ ਦੇ ਪਿਤਾ ਫਾਰੂਕ ਅਹਿਮਦ ਨੇ ਕਿਹਾ ਕਿ ਉਹ ਯੂਟੀ. ਪ੍ਰਸ਼ਾਸਨ ਵੱਲੋਂ ਆਪਣੇ ਬੱਚਿਆਂ ਲਈ ਇਹ ਸਹੂਲਤ ਦੇਣ ਲਈ ਧੰਨਵਾਦ ਕਰਦੇ ਹਨ। ਕੇਂਦਰ ਸ਼ਾਸਤ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੇ ਬੱਚਿਆਂ ਨੂੰ ਖੇਤਰ 'ਚ ਰਹਿਣ ਲਈ ਕਾਫ਼ੀ ਮਦਦ ਮਿਲੇਗੀ।
ਇਹ ਵੀ ਪੜ੍ਹੋ: ਪਿੰਡੋਂ ਬਾਹਰ ਡੇਰੇ 'ਤੇ ਰਹਿੰਦੇ ਬਜ਼ੁਰਗ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਖੂਨ ਨਾਲ ਲਥਪਥ ਮਿਲੀ ਲਾਸ਼
ਇਹ ਵੀ ਪੜ੍ਹੋ: ਦੁਬਈ 'ਚ ਜਹਾਲਤ ਭਰੀ ਜ਼ਿੰਦਗੀ ਬਸਰ ਕਰ ਰਹੇ ਦੋ ਪੰਜਾਬੀਆਂ ਦੀ ਹੋਈ ਘਰ ਵਾਪਸੀ, ਦੱਸੀ ਦਾਸਤਾਨ
ਖੇਤੀ ਬਿੱਲ ਖ਼ਿਲਾਫ਼ ਹਰਿਆਣਾ ’ਚ ਕਿਸਾਨਾਂ ਦਾ ਪ੍ਰਦਰਸ਼ਨ, ਸੜਕਾਂ ਜਾਮ
NEXT STORY