ਊਧਮਪੁਰ— ਜੰਮੂ-ਕਸ਼ਮੀਰ ਦੇ ਹੈਂਡਲੂਮ ਮਹਿਕਮੇ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਿਖਲਾਈ ਦੇਣ ਦੇ ਉਦੇਸ਼ ਨਾਲ ਊਧਮਪੁਰ ਜ਼ਿਲ੍ਹੇ ’ਚ ਕਈ ਲੋਕਾਂ ਲਈ ਰੁਜ਼ਗਾਰ ਪੈਦਾ ਕੀਤਾ ਹੈ। ਜ਼ਿਲ੍ਹੇ ਦੇ ਕਈ ਲੋਕਾਂ ਨੇ ਬੁਣਾਈ ਦਾ ਰਿਵਾਇਤੀ ਹੁਨਰ ਸਿੱਖਿਆ ਹੈ ਅਤੇ ਹੈਂਡਲੂਮ ਖੇਤਰ ’ਚ ਸ਼ਾਮਲ ਹਨ। ਮਹਿਕਮੇ ਦੇ ਮੁੱਖ ਉਦੇਸ਼ ਬੇਰੁਜ਼ਗਾਰ ਨੌਜਵਾਨਾਂ ਨੂੰ ਸਿਖਲਾਈ ਦੇਣਾ ਹੈ, ਜੋ ਲੋਕ ਆਪਣੀ ਪੜ੍ਹਾਈ ਜਾਰੀ ਨਹੀਂ ਰੱਖ ਸਕੇ ਅਤੇ ਬੁਣਾਈ, ਕਟਾਈ ਅਤੇ ਸਿਲਾਈ ਵਿਚ ਦਿਲਚਸਪੀ ਰੱਖਦੇ ਹਨ। ਉਨ੍ਹਾਂ ਨੂੰ ਇਕ ਸਾਲ ਲਈ ਸਿਖਲਾਈ ਕੇਂਦਰਾਂ ’ਚ ਨਾਮਜ਼ਦ ਕੀਤਾ ਜਾਂਦਾ ਹੈ। ਹੈਂਡਲੂਮ ਮਹਿਕਮੇ ਦੇ ਸਹਾਇਕ ਡਾਇਰੈਕਟਰ ਨਰਸਿੰਘ ਦਿਆਲ ਵਰਮਾ ਨੇ ਦੱਸਿਆ ਕਿ ਸਾਡੇ ਇੱਥੇ 10 ਲੋਕਾਂ ਦੀ ਸਮਰੱਥਾ ਵਾਲੇ ਬੁਣਾਈ ਅਤੇ ਹੈਂਡਲੂਮ ਦੇ ਚਾਰ ਹੋਰ ਕੇਂਦਰ ਹਨ।
ਨਰਸਿੰਘ ਨੇ ਦੱਸਿਆ ਕਿ ਸਿਖਲਾਈ ਪੂਰੀ ਕਰਨ ਤੋਂ ਬਾਅਦ ਮਹਿਕਮਾ ਲੋਕਾਂ ਨੂੰ ਕੰਮ ਕਰਨ ਲਈ ਉਤਸ਼ਾਹਿਤ ਕਰਦਾ ਹੈ ਅਤੇ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਤਹਿਤ ਬੈਂਕਾਂ ਤੋਂ ਕਰਜ਼ ਉਪਲੱਬਧ ਕਰਾਉਣ ਵਿਚ ਮਦਦ ਕਰਦਾ ਹੈ। ਹੁਨਰ ਵਿਕਾਸ ਰੁਜ਼ਗਾਰ ਵਧਾਉਣ ਅਤੇ ਲੋਕਾਂ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਦਾ ਸਾਧਨ ਦੇਣ ਦੀ ਮੁੱਖ ਵਿਸ਼ੇਸ਼ਤਾ ਹੈ। ਓਧਰ ਊਧਮਪੁਰ ਦੇ ਤੰਗਧਾਰ ਪਿੰਡ ਦੇ ਹੈਂਡਲੂਮ ਬੁਣਕਰ ਨੀਰਜ ਸ਼ਰਮਾ ਨੇ ਕਿਹਾ ਕਿ ਖ਼ੁਦ ਇਕ ਵਿਦਿਆਰਥੀ ਹੋਣ ਦੇ ਨਾਅਤੇ ਉਨ੍ਹਾਂ ਨੇ ਪਿੰਡ ਦੇ ਲੋਕਾਂ ਨੂੰ ਰਿਵਾਇਤੀ ਬੁਣਾਈ ਦਾ ਹੁਨਰ ਸਿੱਖਣ ਲਈ ਉਤਸ਼ਾਹਿਤ ਕੀਤਾ ਹੈ, ਜਿਸ ਨਾਲ ਕਈ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਹੈਂਡਲੂਮ ਸਾਡਾ ਪਰਿਵਾਰਕ ਕਾਰੋਬਾਰ ਰਿਹਾ ਹੈ। ਸਾਡੇ ਪੂਰਵਜ਼ਾਂ ਨੇ ਸਾਨੂੰ ਇਹ ਪਰੰਪਰਾ ਸੌਂਪੀ ਹੈ। ਲੋਕਾਂ ਨੇ ਇਸ ਤੋਂ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਸ਼ਰਮਾ ਮੁਤਾਬਕ ਸਰਕਾਰ ਨੇ ਹੈਂਡਲੂਮ ਖੇਤਰ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਹਾਲਾਂਕਿ ਉਨ੍ਹਾਂ ਦਾ ਫਾਇਦਾ ਚੁੱਕਣ ਲਈ ਇਕ ਚੈਨਲ ਬਣਾਉਣ ਦੀ ਲੋੜ ਹੈ।
ਫੋਨ ਟੈਪ ‘ਜਾਸੂਸੀ’ ਮਾਮਲੇ ’ਚ ਅਖਿਲੇਸ਼ ਨੇ ਘੇਰੀ ਮੋਦੀ ਸਰਕਾਰ, ਕਿਹਾ- ਇਹ ਨਿੱਜਤਾ ਦੇ ਅਧਿਕਾਰ ਦਾ ਉਲੰਘਣ
NEXT STORY