ਪੇਈਚਿੰਗ – ਚੀਨ ਦੀ ਤਿੰਨ ਦਿਨਾ ਅਹਿਮ ਯਾਤਰਾ 'ਤੇ ਪਹੁੰਚੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਚੀਨ ਦੇ ਉਪ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਵਿਦੇਸ਼ ਮੰਤਰੀ ਵਾਂਗ ਯੀ ਦੇ ਨਾਲ ਮਹੱਤਵਪੂਰਨ ਗੈਰ-ਰਸਮੀ ਗੱਲਬਾਤ ਕੀਤੀ। ਇਸ ਦੌਰਾਨ ਚੀਨ ਨੇ ਪਾਕਿਸਤਾਨ ਨੂੰ ਇਕ ਵਾਰ ਫਿਰ ਤੋਂ ਜੰਮੂ-ਕਸ਼ਮੀਰ ਮੁੱਦੇ 'ਤੇ ਝਟਕਾ ਦਿੰਦੇ ਹੋਏ ਆਖਿਆ ਕਿ ਇਸ ਮਾਮਲੇ ਦਾ ਹੱਲ ਦੁਵੱਲੇ ਢੰਗ ਨਾਲ ਹੋਣਾ ਚਾਹੀਦਾ ਹੈ।
ਚੀਨ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਜਾਰੀ ਇਸ ਵਿਵਾਦ 'ਤੇ ਚੀਨ ਨੇ ਲਗਾਤਾਰ ਆਪਣੀ ਨਜ਼ਰ ਰੱਖੀ ਹੋਈ ਹੈ। ਚੀਨ ਦੇ ਵਿਦੇਸ਼ ਮੰਤਰੀ ਨੇ ਖਾਸ ਤੌਰ 'ਤੇ ਕਿਹਾ ਕਿ ਇਸ ਦੁਵੱਲੇ ਮੁੱਦੇ 'ਤੇ ਚੀਨ ਭਾਰਤ ਤੋਂ ਸਾਕਾਰਾਤਮਕ ਕਦਮ ਚੁੱਕਣ ਦੀ ਉਮੀਦ ਕਰ ਰਿਹਾ ਹੈ। ਇਸ ਦੇ ਜਵਾਬ ਵਿਚ ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ ਕਿ 2 ਸਾਲ ਪਹਿਲਾਂ ਭਾਰਤੀ ਪ੍ਰਧਾਨ ਮੰਤਰੀ ਦੀ ਚੀਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ 'ਚ ਇਹ ਸਹਿਮਤੀ ਬਣੀ ਸੀ ਕਿ ਦੋਵਾਂ ਦੇਸ਼ਾਂ ਦੇ ਸਿਆਸੀ ਸਬੰਧਾਂ ਦਾ ਸੰਸਾਰਿਕ ਪੱਧਰ 'ਤੇ ਬਹੁਤ ਮਹੱਤਵ ਹੈ। ਚੀਨ ਮੀਡੀਆ ਅਨੁਸਾਰ ਵਾਂਗ ਯੀ ਨੇ ਕਿਹਾ ਕਿ ਇਸ ਦੁਵੱਲੇ ਮੁੱਦੇ 'ਤੇ ਚੀਨ ਦੀ ਨਜ਼ਰ ਹੈ। ਯੀ ਨੇ ਕਿਹਾ, 'ਕਸ਼ਮੀਰ ਮੁੱਦੇ ਦਾ ਹੱਲ ਸ਼ਾਂਤੀਪੂਰਨ ਢੰਗ ਨਾਲ ਯੂ. ਐੱਨ. ਚਾਰਟਰ ਅਨੁਸਾਰ ਸਾਰੀਆਂ ਪ੍ਰਕਿਰਿਆਵਾਂ ਦੀ ਪਾਲਣਾ ਕਰਦੇ ਹੋਏ ਹੀ ਹੋਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਦੀ ਵਿਚੋਲਗੀ ਅਤੇ ਦੁਵੱਲੇ ਸਮਝੌਤੇ ਦੇ ਤਹਿਤ ਇਸ ਮੁੱਦੇ ਦਾ ਹੱਲ ਹੋਣਾ ਚਾਹੀਦਾ ਹੈ।'
J&K ਮਾਮਲੇ 'ਚ ਦਾਇਰ ਪਟੀਸ਼ਨ 'ਤੇ ਅੱਜ ਸੁਣਵਾਈ ਕਰੇਗਾ SC (ਪੜ੍ਹੋ 13 ਅਗਸਤ ਦੀਆਂ ਖਾਸ ਖਬਰਾਂ)
NEXT STORY