Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 07, 2026

    6:55:49 AM

  • father had sexually abused minor daughter

    ਰਿਸ਼ਤੇ ਹੋਏ ਸ਼ਰਮਸਾਰ: ਪਿਓ ਨੇ ਰੋਲੀ ਨਾਬਾਲਗ ਧੀ ਦੀ...

  • mohan bhagwat on gen z

    ਪੁਰਾਣੀ ਪੀੜ੍ਹੀ ਨਾਲੋਂ ਵੱਧ ਇਮਾਨਦਾਰ ਤੇ ਦੇਸ਼ ਭਗਤ...

  • raja warring meeting

    ਰਾਜਾ ਵੜਿੰਗ ਦੀ ਮੀਟਿੰਗ 'ਚ ਜ਼ਬਰਦਸਤ ਹੰਗਾਮਾ!...

  • jalandhar boy stuck in russia truth about travel agents revealed in video

    ਰੂਸ 'ਚ ਫਸਿਆ ਜਲੰਧਰ ਦਾ ਨੌਜਵਾਨ! ਹਸਪਤਾਲ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • Jalandhar
  • ਜਗਬਾਣੀ ਸੈਰ ਸਪਾਟਾ ਸਪੈਸ਼ਲ-4 : ਦੁਨੀਆਂ ਦੇ ਸਭ ਤੋਂ ਉੱਚੇ ਪਿੰਡ ਕਿੱਬਰ ਵਿਚ ਘੁੰਮਦਿਆਂ

NATIONAL News Punjabi(ਦੇਸ਼)

ਜਗਬਾਣੀ ਸੈਰ ਸਪਾਟਾ ਸਪੈਸ਼ਲ-4 : ਦੁਨੀਆਂ ਦੇ ਸਭ ਤੋਂ ਉੱਚੇ ਪਿੰਡ ਕਿੱਬਰ ਵਿਚ ਘੁੰਮਦਿਆਂ

  • Edited By Rajwinder Kaur,
  • Updated: 26 Apr, 2020 05:05 PM
Jalandhar
jagbani tourism special world highest village kibber
  • Share
    • Facebook
    • Tumblr
    • Linkedin
    • Twitter
  • Comment

ਮਨਜੀਤ ਸਿੰਘ ਰਾਜਪੁਰਾ 

ਮੇਰੇ ਨਾਲ ਦੇ ਦੋ ਜਣਿਆਂ ਜਸਬੀਰ ਤੇ ਰਜਿੰਦਰ ਦੇ ਸੈਰ-ਸਪਾਟੇ ਵਾਲੇ ਮਾਊਂ ਲੜਨ ਲੱਗ ਪਏ। ਉਨ੍ਹਾਂ ਕੋਲ ਕਾਰ, ਪੈਸੇ ਸਭ ਕੁੱਝ ਸੀ ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਜਾਈਏ ਕਿੱਥੇ ? ਜਿਵੇਂ ਕੋਈ ਸ਼ੇਰ ਦੇ ਸ਼ਿਕਾਰ ਦਾ ਸਾਮਾਨ ਲਈ ਫਿਰਦਾ ਹੋਵੇ ਪਰ ਉਸਨੂੰ ਇਹ ਵੀ ਪਤਾ ਨਾ ਹੋਵੇ ਕਿ ਗਿੱਦੜ ਕਿਹੜੀ ਖੱਡ ਵਿਚ ਰਹਿੰਦਾ।  ਉਨ੍ਹਾਂ ਨੂੰ  ਪਤਾ ਸੀ ਕਿ ਮਾਊਂ ਮਾਰਨ ਦੀ ਸਸਤੀ ਤੇ ਵਧੀਆ ਦਵਾਈ ਮੇਰੇ ਕੋਲ ਐ। ਉਨ੍ਹਾਂ ਨੇ ਮੈਨੂੰ ਕਿਹਾ ਤਾਂ ਮੇਰੇ ਦਿਮਾਗ ਵਿਚ ਲੰਮੇ ਸਮੇਂ ਤੋਂ ਹਲ ਦੇ ਫਾਲੇ 'ਚ ਕਿੱਕਰ ਦੀ ਜੜ੍ਹ ਵਾਂਗ ਫਸਿਆ ਦੁਨੀਆ ਦਾ ਸਭ ਤੋਂ ਉੱਚਾ ਪਿੰਡ ਕਿੱਬਰ ਘੁੰਮ ਗਿਆ। ਇਹ ਸੜਕੀ ਰਸਤੇ ਨਾਲ ਜੁੜਿਆ ਦੁਨੀਆਂ ਦਾ ਸਭ ਤੋਂ ਉੱਚਾ ਪਿੰਡ ਹੈ। ਪੈਸੇ ਉਨ੍ਹਾਂ ਦੇ, ਕਾਰ ਉਨ੍ਹਾਂ ਦੀ ਆਪਾਂ ਤਾਂ ਬੱਸ ਵਿਚ ਬੈਠ ਕੇ ਚੰਗਿਆੜੇ ਹੀ ਕੱਢਣੇ ਸੀ। ਲਉ ਜੀ ਤਿੰਨ ਜਣਿਆਂ ਨੇ ਚਾਲੇ ਪਾ ਦਿੱਤੇ। ਉਹ ਦੋਵੇਂ ਕਾਰ ਵਿਚ ਇਸ ਤਰ੍ਹਾਂ ਬੈਠੇ ਸਨ ਜਿਵੇਂ ਹਰਿਦੁਆਰ ਫੁੱਲ ਪਾਉਣ ਜਾ ਰਹੇ ਹੋਣ। ਸ਼ਾਇਦ ਮਨ ਹੀ ਮਨ ਵਿਚ ਸਫਰ ਦਾ ਖਰਚਾ ਗਿਣ ਰਹੇ ਹੋਣ। ਪਰ ਆਪਣੇ ਕੋਲ ਗਿਣਨ ਲਈ ਕੁੱਝ ਨਹੀਂ ਸੀ। ਇਸ ਕਰਕੇ ਮਨ ਪੂਰਾ ਟਹਿਕਿਆ ਹੋਇਆ ਸੀ। 

ਸ਼ਿਮਲੇ ਨੂੰ ਹੁੰਦੇ ਹੋਏ ਫਾਗੂ ਜਾ ਪੁੱਜੇ।  ਉੱਥੇ ਇਕ ਬਹੁਤ ਕਮਾਲ ਦਾ ਬੰਦਾ ਟੱਕਰਿਆ। ਉਹ 1993 ਵਿਚ ਮਾਊਂਟ ਐਵਰੈਸਟ 'ਤੇ ਚੜ੍ਹਿਆ ਸੀ। ਉਸ ਨੇ ਸਾਨੂੰ ਆਪਣੇ 150 ਸਾਲ ਪੁਰਾਣੇ ਮਕਾਨ ਵਿਚ ਜਗ੍ਹਾਂ ਦਿੱਤੀ, ਨਾਲੇ ਮਾਊਂਟ ਐਵਰੈਸਟ ਦੇ ਕਿੱਸੇ ਸੁਣਾਏ। ਅਗਲੇ ਦਿਨ ਰਾਮਪੁਰ ਨੂੰ ਹੁੰਦੇ ਹੋਏ ਸਪੋਲੀ ਵਿਚ ਅਮੀਰ ਲਾਮਾ ਦੀ ਬੈਠਕ ਵਿਚ ਜਾ ਟਿਕੇ। ਉਥੋਂ ਚੱਲੇ ਤਾਂ ਤਾਬੋ ਨੂੰ ਹੁੰਦੇ ਹੋਏ ਨਾਕੋ ਜਾ ਪੁੱਜੇ। ਇੱਥੋਂ ਮੌਤ ਦੀ ਘਾਟੀ ਦਾ ਸਫਰ ਸ਼ੁਰੂ ਹੁੰਦਾ ਹੈ। ਸੜਕ ਇੰਨ੍ਹੀ ਖਤਰਨਾਕ ਸੀ ਕਿ ਕਾਰ ਦਾ ਪਹੀਆ ਸੜਕ ਦੇ ਕਿਨਾਰੇ ਹਜ਼ਾਰਾਂ ਫੁੱਟ ਡੂੰਘੀ ਖੱਡ 'ਤੇ ਚਲ ਰਿਹਾ ਸੀ। ਮੈਂ  ਜਨਮ ਤੋਂ ਹੀ 'ਦਲੇਰ' ਬਹੁਤ ਹਾਂ। ਰਸਤੇ ਨੂੰ ਵੇਖ ਕੇ ਮੇਰਾ ਮੂਤ ਨਿਕਲਣ ਵਾਲਾ ਹੋ ਗਿਆ। ਉਂਝ ਵੀ ਮੈਨੂੰ ਹਰ ਦਸ ਮਿੰਟ ਬਾਅਦ ਮੂਤ ਆਉਂਦਾ ਹੈ ਪਰ ਉਥੇ ਤਾਂ ਪੰਜ-ਪੰਜ ਮਿੰਟ ਬਾਅਦ ਆਉਣ ਲੱਗ ਪਿਆ। ਬਹੁਤੇ ਮੇਰੇ ਦੋਸਤ ਤਾਂ ਮੈਨੂੰ ਇਸੇ ਕਰਕੇ ਸਫਰ 'ਤੇ ਨਹੀਂ ਲਿਜਾਂਦੇ। ਉਹ ਕਹਿੰਦੇ ਨੇ ,'' ਜੇ ਸਾਰੇ ਦਿਨ ਵਿਚ 100 ਮੀਲ ਜਾਇਆ ਜਾ ਸਕਦਾ ਹੋਵੇ ਤਾਂ 50 ਮੀਲ ਹੀ ਜਾ ਸਕਾਂਗੇ ਇਹਦੇ ਨਾਲ ਤਾਂ, ਸਾਲੇ ਨੂੰ ਨਿਆਣੇ ਵਾਂਗ ਮਿੰਟ-ਮਿੰਟ ਬਾਅਦ ਤਾਂ ਮੂਤ ਕਰਾਉਣਾ ਪੈਂਦਾ।'' 

ਕਾਰ ਚਲਾ ਰਿਹਾ ਬਾਬੂ ਕਹਿਣ ਲੱਗਾ ,'' ਓਏ ਅੱਜ ਨੀ ਬਚਦੇ ਇਕ ਤਾਂ ਰਸਤਾ ਇਹੋ ਜਿਹਾ ਉਪਰੋਂ ਤੂੰ ਜਿਹੜਾ ਮਿੰਟ-ਮਿੰਟ ਬਾਅਦ ਮੂਤੀ ਜਾਨੈਂ, ਇਹ ਆਪਣੀ ਜਾਨ ਲੈ ਕੇ ਛੱਡੇਗਾ।'' ਅਸਲ ਵਿਚ ਕਾਰ ਚੜ੍ਹਾਈ ਚੜ੍ਹ ਰਹੀ ਸੀ ਤੇ ਉਸ ਨੂੰ ਵਾਰ-ਵਾਰ ਰੋਕਣ ਨਾਲ, ਜਦੋਂ ਦੁਬਾਰਾ ਗੇਅਰ ਪਾ ਕੇ ਛੱਡਿਆ ਜਾਂਦਾ ਸੀ ਤਾਂ ਕਾਰ ਪਹਿਲਾਂ ਪਿੱਛੇ ਨੂੰ ਝੂਟਾ ਮਾਰਦੀ ਸੀ, ਜਿਸ ਕਰਕੇ ਕਾਰ ਦੇ ਖੱਡ ਵਿਚ ਡਿੱਗਣ ਦਾ ਖਤਰਾ ਬਣਿਆ ਹੋਇਆ ਸੀ। ਹਰ ਵਾਰੀ ਕਾਰ ਦੇ ਪਹੀਆਂ ਪਿੱਛੇ ਪੱਥਰ ਲਾਉਣੇ ਪੈਂਦੇ ਸੀ। 

ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ ਸਪਾਟਾ ਵਿਸ਼ੇਸ਼ 3 : ਜੈਸਲਮੇਰ ਸ਼ਹਿਰ ਅਤੇ ਇਸਦਾ ਆਲਾ-ਦੁਆਲਾ 

PunjabKesari

ਰਸਤੇ ਵਿਚ ਦੋ ਜ਼ਨਾਨੀਆਂ ਨੇ ਕਾਰ ਨੂੰ ਹੱਥ ਦਿੱਤਾ ਤੇ ਕਾਰ ਰੋਕਣ ਲਈ ਵੀ ਕਿਹਾ। ਚੜ੍ਹਾਈ ਕਾਰਨ ਕਾਰ ਇੰਨ੍ਹੀ ਹੌਲੀ ਰਫਤਾਰ 'ਤੇ ਚਲ ਰਹੀ ਸੀ ਕਿ ਸੜਕ 'ਤੇ ਖੜਾ ਬੰਦਾ ਵੀ ਸਾਡੇ ਨਾਲ ਅਰਾਮ ਨਾਲ ਗੱਲ ਕਰ ਸਕਦਾ ਸੀ। ਮੈਂ ਉਨ੍ਹਾਂ ਨੂੰ ਹੱਥ ਬੰਨ੍ਹੇ ਕਿ ਸਾਡਾ ਤਾਂ ਭੋਗ ਦਾ ਕਾਰਡ ਛਪਿਆ ਪਿਆ ਤੁਸੀਂ ਕਾਹਤੋਂ ਗਲ ਪੈਣ ਨੂੰ ਫਿਰਦੀਆਂ ਹੋ। ਬਾਅਦ ਵਿਚ ਪਿਆ ਧਰਮਰਾਜ ਵੀ ਹੈਰਾਨ ਹੋਵੇ ਕਿ ਪਹਾੜਨਾਂ ਸਰਦਾਰਾਂ ਨਾਲ ਕਿਵੇਂ ਗੱਡੀ ਚੜ੍ਹ ਆਈਆਂ। ਇਕ ਤਰ੍ਹਾਂ ਨਾਲ ਘੀਸੀਆਂ ਕਰ ਕਰਕੇ ਸਫਰ ਕੱਟਿਆ ਤੇ ਆਖਰ ਕਾਜਾ ਜਾ ਪੁੱਜੇ। ਕਾਜੇ ਨੂੰ ਬਰਫੀਲਾ ਮਾਰੂਥਲ ਵੀ ਕਿਹਾ ਜਾਂਦਾ। ਕਿਸੇ ਵੀ ਪਹਾੜ 'ਤੇ ਰੁੱਖ, ਹਰਿਆਈ ਦਾ ਨਾਂ ਨਿਸ਼ਾਨ ਨਹੀਂ ਸੀ। ਪਰ ਪਹਾੜਾਂ 'ਤੇ ਜਿਹੜੀ ਕਲਾਕਾਰੀ ਕੁਦਰਤ ਨੇ ਕੀਤੀ ਹੋਈ ਸੀ, ਉਹ ਤਾਂ ਬਲਿਹਾਰੇ ਕੁਦਰਤ ਵਸਿਆ ਵਾਲੀ ਗੱਲ ਸੀ। ਪਰ ਮੇਰੇ ਨਾਲ ਦੇ ਆਪਣੇ ਦਿਮਾਗ ਵਿਚ ਸਫਰ ਦਾ ਹੋਰ ਹੀ ਨਕਸ਼ਾ ਬਣਾ ਕੇ ਗਏ ਸੀ। ਉਨ੍ਹਾਂ ਦੇ ਮੂੰਹ ਵੇਖਣ ਵਾਲੇ ਸੀ ਜਿਵੇਂ ਕੋਈ ਸਾਹੀਵਾਲ ਨਸਲ ਦੀ ਗਾਂ ਖਰੀਦਣ ਮੰਡੀ ਗਿਆ ਹੋਵੇ ਤੇ ਉਸ ਨੂੰ ਕਿਸੇ ਨੇ ਧੋਖੇ ਨਾਲ ਫੰਡਰ ਮੱਝ ਵੇਚ ਦਿੱਤੀ ਹੋਵੇ। ਉਹ ਸੋਚਦੇ ਸੀ ਕਿ ਉਥੇ ਬਰਫ ਦੇ ਲੱਦੇ ਪਹਾੜ ਹੋਣਗੇ। ਹਰ ਪਾਸੇ ਹਰਿਆਵਲ ਹੋਵੇਗੀ। ਪਰ ਉਥੇ ਸੌ-ਸੌ ਮੀਲ 'ਚ ਬੰਦਾ ਨਾ ਬੰਦੇ ਦੀ ਜਾਤ। 

ਕਿੱਬਰ ਪੁੱਜਣ ਤੋਂ ਪਹਿਲਾਂ ਅਸੀਂ ਕਾਜੇ ਦੇ ਤਾਜ ਮਹਿਲ ਇਸ ਦੇ ਸਭ ਤੋਂ ਵੱਡੇ ਮੱਠ ਚ ਜਾ ਵੜੇ। ਇਸ ਦੀ ਸ਼ਾਨ ਵੇਖਣ ਵਾਲੇ ਦੀ ਤਸੱਲੀ ਕਰਵਾ ਦਿੰਦੀ ਹੈ। ਇਸ ਬਾਰੇ ਕਿਹਾ ਜਾਂਦਾ ਕਿ ਇਸ ਨੂੰ 13ਵੀਂ ਸਦੀ ਵਿਚ ਬਣਾਇਆ ਗਿਆ ਸੀ। ਪੰਜਵੇਂ ਦਲਾਈ ਲਾਮੇ ਦੇ ਸਮੇਂ ਮੰਗੋਲਾਂ ਨੇ ਇਸ 'ਤੇ ਹਮਲਾ ਕੀਤਾ।  ਲੱਦਾਖ ਤੇ ਕੁੱਲੂ ਦੇ ਰਾਜਿਆਂ ਦੀ 1841 ਵਿਚਕਾਰ ਹੋਈ ਲੜਾਈ 'ਚ ਇਸ ਨੂੰ  ਕਾਫੀ ਨੁਕਸਾਨ ਹੋਇਆ। ਸਿੱਖ ਫੌਜ ਨੇ ਵੀ ਇਸ 'ਤੇ ਹਮਲਾ ਕੀਤਾ ਸੀ। 

ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ ਸਪਾਟਾ ਵਿਸ਼ੇਸ਼-1 : ਹਿਟਲਰ ਦੇ ਦੇਸ਼ ਵਿਚ ਘੁੰਮਦਿਆਂ

ਅੱਜ ਕੱਲ੍ਹ ਇਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਬੋਧੀ ਲਾਮੇ ਰਹਿੰਦੇ ਹਨ। ਇਸ ਵਿਚ ਰਹਿਣ ਲਈ 200 ਰੁਪਏ ਚ ਕਮਰਾ ਮਿਲ ਜਾਂਦਾ, ਜਿਸ ਵਿਚ ਖਾਣਾ ਪੀਣਾ ਵੀ ਸ਼ਾਮਲ ਹੁੰਦਾ। ਬਹੁਤ ਸਾਰੇ ਗੋਰੇ ਇੱਥੇ ਹੀ ਕਮਰਾ ਲੈ ਕੇ ਰਹਿ ਰਹੇ ਸਨ। ਇਸ ਮੱਠ ਦੇ ਦਰਸ਼ਨ ਕਰੇ ਬਿਨਾਂ ਕਾਜੇ ਦੀ ਸੈਰ ਪੁਰੀ ਨਹੀਂ ਹੁੰਦੀ। 

ਰਾਤ ਕਾਜੇ ਕੱਟ ਕੇ ਅਸੀਂ ਅਗਲੇ ਦਿਨ ਦੁਨੀਆਂ ਦੇ ਸਭ ਤੋਂ ਉੱਚੇ ਪਿੰਡ ਕਿੱਬਰ ਦੇ ਵਿਹੜੇ ਵਿਚ ਜਾ ਉਤਰੇ। ਇਹ ਪਿੰਡ 4205 ਮੀਟਰ ਦੀ ਉਚਾਈ 'ਤੇ ਹੈ। ਇਸ ਪਿੰਡ ਵਿਚ ਦੁਨੀਆ ਦਾ ਸਭ ਤੋਂ ਉੱਚਾ ਪੋਲਿੰਗ ਸਟੇਸ਼ਨ, ਸਭ ਤੋਂ ਉੱਚਾ ਸਕੂਲ ਤੇ ਸਭ ਤੋਂ ਉੱਚਾ ਡਾਕਖਾਨਾ । ਇੱਥੇ ਮੋਬਾਈਲ ਤੇ ਹੋਰ ਕਿਸੇ ਵੀ ਤਰ੍ਹਾਂ ਦੇ ਫੋਨ ਦਾ ਕੋਈ ਸਿਆਪਾ ਨਹੀਂ। ਇਸ ਕਰਕੇ ਚਿੰਤਾ ਵੀ ਕਿਸੇ ਨੂੰ ਕੋਈ ਨਹੀਂ ਲਗਦੀ। ਬਹੁਤੇ ਬੰਦੇ ਕਾਜਾ ਜਾਂ ਹਰ ਥਾਵਾਂ 'ਤੇ ਕੰਮ ਕਰਦੇ ਹਨ। ਖੇਤੀ ਦਾ ਬਹੁਤਾ ਕੰਮ ਜ਼ਨਾਨੀਆਂ ਕਰਦੀਆਂ ਹਨ, ਜਿਸ ਕਰਕੇ ਖੇਤਾਂ ਵਿਚ ਜੀਅ ਬਹੁਤ ਲਗਦਾ। ਜ਼ਨਾਨੀਆਂ ਬਾਹਰ ਤੋਂ ਆਇਆਂ ਨਾਲ ਗੱਲੀਂ ਲੱਗ ਜਾਂਦੀਆਂ ਹਨ ਤੇ ਚੰਗੇ ਚੰਗਿਆੜੇ ਕੱਢਦੀਆਂ ਹਨ, ਜਿਸ ਕਰਕੇ ਬੰਦੇ ਨੂੰ ਸਫਰ ਦੀ ਸਾਰੀ ਥਕਾਵਟ ਛੇਤੀ ਹੀ ਭੁੱਲ ਜਾਂਦੀ।

PunjabKesari

ਇੱਥੇ ਬਹੁਤੀ ਖੇਤੀ ਕੁਦਰਤੀ ਮਟਰਾਂ ਦੀ ਹੁੰਦੀ, ਜਿਹੜੇ ਕਿ ਦਿੱਲੀ ਵਿਚ 65 ਰੁਪਏ ਕਿੱਲੋ ਵਿਕਦੇ ਹਨ। ਇਨ੍ਹਾਂ 'ਚ ਕੋਈ ਖਾਦ ਨਹੀਂ ਪਾਈ ਜਾਂਦੀ ਤੇ ਨਾ ਹੀ ਕਿਸੇ ਦਵਾਈ ਦਾ ਛਿੜਕਾਅ ਕੀਤਾ ਜਾਂਦਾ। ਵਪਾਰੀ ਆਪ ਹੀ ਮਾਲ ਲੱਦ ਕੇ ਲੈ ਜਾਂਦੇ ਹਨ। ਸਾਡੇ ਤਾਂ ਹਰਾ ਇਨਕਲਾਬ ਅਜਿਹਾ ਸਾਡੀਆਂ ਜੜ੍ਹਾਂ ਵਿਚ ਬੈਠਿਆ ਕਿ ਖਾਂਦੇ ਹਾਂ ਤਾਂ ਵੀ ਮਰੇ ਤੇ ਜੇ ਨਹੀਂ ਖਾਂਦੇ ਤਾਂ ਵੀ ਮਰੇ। 

ਮੈਨੂੰ ਇੱਥੇ ਕਈ ਅੰਗਰੇਜ਼ ਮਿਲੇ। ਇੰਗਲੈਂਡ ਦਾ ਆਸਟਿਨ ਤੇ ਪੋਲੈਂਡ ਦੀ ਕਰੋਲਿਨਾ ਦੂਜੀ ਵਾਰ ਕਿੱਬਰ ਆਏ ਸਨ। ਕਰੋਲਿਨਾ ਕਹਿੰਦੀ,'' ਇਹੋ ਜਿਹੇ ਪਹਾੜ ਸਾਰੇ ਯੂਰਪ ਵਿਚ ਕਿਤੇ ਵੀ ਨਹੀਂ। ਮੈਂ ਤਾਂ ਇਨ੍ਹਾਂ ਨੂੰ ਵੇਖ ਕੇ ਪਾਗਲ ਹੋ ਜਾਂਦੀ ਹਾਂ। ਮੇਰਾ ਜੀਅ ਕਰਦਾ ਇੱਥੇ ਹੀ ਘਰ ਪਾ ਲਵਾਂ।'' ਜਦੋਂ ਮੈਂ ਆਪਣੇ ਨਾਲ ਦੇ ਸਾਥੀਆਂ ਨੂੰ ਕਰੋਲਿਨਾ ਦੇ ਵਿਚਾਰ ਦੱਸੇ ਤਾਂ ਉਹ ਕਹਿੰਦੇ ,'' ਮੇਮ ਦਾ ਸਾਲੀ ਦਾ ਦਿਮਾਗ ਖਰਾਬ ਹੋਇਆ, ਜਿਹੜੀ ਐਨੇ ਪੈਸੇ ਪੱਟ ਕੇ ਇੱਥੇ ਮਾਰੂਥਲ ਵਿਚ ਮਿੱਟੀ ਛਾਣਦੀ ਫਿਰਦੀ ਐ।'' 

ਪੜ੍ਹੋ ਇਹ ਵੀ ਖਬਰ - 'ਜਗ ਬਾਣੀ' ਸੈਰ-ਸਪਾਟਾ-2 : ਖੁਸ਼ਹਾਲੀ ਦੇ ਦੇਸ਼ ਭੂਟਾਨ ਵਿਚ ਘੁੰਮਦਿਆਂ

ਸਪੇਨ ਦਾ ਲੂਈਸ ਕਹਿੰਦਾ ,'' ਮੈਂ ਦੁਨੀਆ ਦੇ ਅੱਸੀ ਤੋਂ ਵੱਧ ਮੁਲਕ ਘੁੰਮ ਆਇਆਂ ਪਰ ਇੱਥੇ ਵਰਗਾ ਨਜ਼ਾਰਾ ਦੁਰਲੱਭ ਐ।'' 

ਕਿੱਬਰ  ਵਿਚ ਹੀ 1000 ਸਾਲ ਪੁਰਾਣਾ ਮੱਠ ਹੈ, ਜਿਸ ਦੇ ਅੰਦਰ ਬਹੁਤ ਹੀ ਕਮਾਲ ਦੀਆਂ ਮੂਰਤੀਆਂ ਬਣੀਆਂ ਹੋਈਆਂ ਹਨ। ਮੈਂ ਉਸ ਮੱਠ ਵਿਚ ਜਾ ਕੇ ਬੋਧੀਆਂ ਦੇ ਕਮਾਲ ਵੇਖੇ ਪਰ ਮੇਰੇ ਸਾਥੀ ਉਥੇ ਬਣ ਰਹੀ ਇਮਾਰਤ ਦੀਆਂ ਲੋਹੇ ਦੇ ਸਾਂਚੇ ਨਾਲ ਬਣ ਰਹੀਆਂ ਇੱਟਾਂ ਹੀ ਵੇਖਦੇ ਰਹੇ। ਮੈਂ ਕਿਹਾ ਜੇ ਇੱਥੇ ਆ ਕੇ ਵੀ ਤੁਸੀਂ ਇੱਟਾਂ ਹੀ ਪੱਥਦੀਆਂ ਵੇਖਣੀਆਂ ਸਨ ਤਾਂ ਫੇਰ ਐਡੇ ਲੰਬੇ ਸਫਰ 'ਚ ਘੀਸੀਆਂ ਕਰਨ ਦਾ ਕੀ ਫਾਇਦਾ ਹੋਇਆ। ਜਿਸ ਦਿਨ ਅਸੀਂ ਕਿੱਬਰ ਪੁੱਜੇ ਉਸ ਦਿਨ ਕਾਰਪੋਰੇਟਾਂ ਦੀ ਖੇਡ ਕ੍ਰਿਕਟ ਦਾ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਹੋਣਾ ਸੀ। ਮੇਰੇ ਨਾਲ ਦੇ ਉਥੇ ਕੁਦਰਤ ਨਾਲ ਗੱਲਾਂ ਕਰਨ ਦੀ ਥਾਂ, ਮੈਚ ਹੀ ਵੇਖਦੇ ਰਹੇ ਤੇ ਜਦੋਂ ਭਾਰਤ ਹਾਰ ਗਿਆ ਤਾਂ ਉਨ੍ਹਾਂ ਦੇ ਮੂੰਹ ਇਸ ਤਰ੍ਹਾਂ ਸਨ ਜਿਵੇਂ ਕੋਈ ਉਨ੍ਹਾਂ ਦੇ ਖੂਹ 'ਤੇ ਨਹਾਉਂਦਿਆਂ ਦੇ, ਕੱਛੇ ਲੈ ਕੇ ਦੌੜ ਗਿਆ ਹੋਵੇ।

     

  • Jagbani Tourism Special
  • world highest village Kibber
  • ਜਗਬਾਣੀ ਸੈਰ ਸਪਾਟਾ ਸਪੈਸ਼ਲ
  • ਦੁਨੀਆਂ
  • ਪਿੰਡ ਕਿੱਬਰ

ਬਿਹਾਰ 'ਚ ਮਹਿਲਾ ਸਿਪਾਹੀ ਕੋਰੋਨਾ ਪਾਜ਼ੀਟਿਵ, ਆਈਸੋਲੇਟ ਕੀਤੇ 28 ਲੋਕ

NEXT STORY

Stories You May Like

  • chandigarh 4 youths drowned
    ਚੰਡੀਗੜ੍ਹ ਦੇ 4 ਕਾਂਵੜੀਆਂ ਦੀ ਹਰਿਦੁਆਰ ’ਚ ਡੁੱਬਣ ਨਾਲ ਮੌਤ, ਦੋਸਤ ਨੂੰ ਬਚਾਉਣ ਦੇ ਚੱਕਰ 'ਚ...
  • case registered against 4 builders
    400 ਕਰੋੜ ਦੀ ਜ਼ਮੀਨ ਦੇ ਵਿਕਰੀ ਫਰਜੀਵਾੜੇ ਨੂੰ ਲੈ ਕੇ 4 ਬਿਲਡਰਾਂ 'ਤੇ ਮੁਕੱਦਮਾ ਦਰਜ
  • 30 members of lashkar e taiba killed in 3 4 years
    3-4 ਸਾਲਾਂ ਵਿਚ ਲਸ਼ਕਰ-ਏ-ਤੋਇਬਾ ਦੇ 30 ਮੈਂਬਰ ਮਾਰੇ ਗਏ: ਰਿਜ਼ਵਾਨ ਹਨੀਫ਼
  • case registered against 4 accused for foreign currency
    ਵਿਦੇਸ਼ ਦਾ ਝਾਂਸਾ ਦੇ 21,10,000 ਰੁਪਏ ਦੀ ਠੱਗੀ ਮਾਰਨ ਵਾਲੇ 4 ਦੋਸ਼ੀਆਂ ਖਿਲਾਫ ਮਾਮਲਾ ਦਰਜ
  • 4 accused arrested with drugs and weapons worth crores
    ਪੰਜਾਬ ਪੁਲਸ ਦੀ ਵੱਡੀ ਕਾਰਵਾਈ, 4 ਮੁਲਜ਼ਮ ਕਰੋੜਾਂ ਦੇ ਨਸ਼ੇ ਤੇ ਹਥਿਆਰਾਂ ਦੇ ਜ਼ਖੀਰੇ ਸਮੇਤ ਗ੍ਰਿਫਤਾਰ
  • 4 districts  schools closed  odisha  heavy rain
    4 ਜ਼ਿਲ੍ਹਿਆਂ ਦੇ ਸਕੂਲ ਬੰਦ, ਓਡੀਸ਼ਾ 'ਚ ਭਾਰੀ ਮੀਂਹ ਦਾ ਕਹਿਰ, ਕਈ ਟ੍ਰੇਨਾਂ ਰੱਦ
  • 4 accused arrested with drug capsules and illicit liquor
    ਨਸ਼ੇ ਵਾਲੇ ਕੈਪਸੂਲਾਂ ਤੇ ਨਾਜਾਇਜ਼ ਸ਼ਰਾਬ ਸਮੇਤ 4 ਮੁਲਜ਼ਮ ਕਾਬੂ
  • coal  s share in india  s power mix hits lowest level  see report
    ਭਾਰਤ ਦੇ ਪਾਵਰ ਮਿਸ਼ਰਣ 'ਚ ਕੋਲੇ ਦਾ ਹਿੱਸਾ ਸਭ ਤੋਂ ਹੇਠਲੇ ਪੱਧਰ 'ਤੇ ਆਇਆ, ਦੇਖੋ ਰਿਪੋਰਟ
  • no work  no pay should be implemented in parliament
    ਸੰਸਦ ’ਚ ‘ਕੰਮ ਨਹੀਂ ਤਾਂ ਤਨਖਾਹ ਨਹੀਂ’ ਦਾ ਸਿਧਾਂਤ ਲਾਗੂ ਕੀਤਾ ਜਾਵੇ : ਸ਼ਾਂਤਾ...
  • jalandhar boy stuck in russia truth about travel agents revealed in video
    ਰੂਸ 'ਚ ਫਸਿਆ ਜਲੰਧਰ ਦਾ ਨੌਜਵਾਨ! ਹਸਪਤਾਲ 'ਚ ਦਾਖ਼ਲ ਮਾਂ, ਵੀਡੀਓ 'ਚ ਖੋਲ੍ਹੀ...
  • heavy rain warning in punjab tomorrow
    ਪੰਜਾਬ 'ਚ ਭਲਕੇ ਭਾਰੀ ਮੀਂਹ ਦੀ ਚਿਤਾਵਨੀ, 8 ਜ਼ਿਲ੍ਹਿਆਂ 'ਚ ਅਲਰਟ
  • third front appears to be forming in gymkhana club elections
    ਜਿਮਖਾਨਾ ਕਲੱਬ ਦੀਆਂ ਚੋਣਾਂ 'ਚ ਬਣਦਾ ਦਿਸ ਰਿਹਾ ਹੈ ਥਰਡ ਫਰੰਟ, ਮੁਕਾਬਲਾ ਦਿਲਚਸਪ...
  • people rushed out of d mart following reports of a sudden fire jalandhar
    ਜਲੰਧਰ 'ਚ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਸਥਿਤ D-Mart 'ਚ ਲੱਗੀ ਅੱਗ! ਪਈਆਂ...
  • case of two parties clash at sri devi talab temple  new video goes viral
    ਸ਼੍ਰੀ ਦੇਵੀ ਤਲਾਬ ਮੰਦਿਰ 'ਚ ਹੋਏ ਪਥਰਾਅ ਦਾ ਮਾਮਲੇ 'ਚ ਵੱਡੀ ਅਪਡੇਟ! ਵਾਇਰਲ ਹੋਈ...
  • bhargo camp firing case  big questions raised over presence of liquor contractor
    ਭਾਰਗੋ ਕੈਂਪ ਫਾਇਰਿੰਗ ਕੇਸ: ਐਕਸਾਈਜ਼ ਰੇਡ ਦੌਰਾਨ ਸ਼ਰਾਬ ਠੇਕੇਦਾਰ ਦੀ ਮੌਜੂਦਗੀ...
  • excise team raids shop storing illicit liquor
    ਆਬਕਾਰੀ ਵਿਭਾਗ ਦੀ ਟੀਮ ਦਾ ਦੁਕਾਨ 'ਚ ਸਟੋਰ ਕੀਤੀ ਨਾਜਾਇਜ਼ ਸ਼ਰਾਬ 'ਤੇ ਛਾਪਾ...
Trending
Ek Nazar
youngest black professor resigns

ਕੈਂਬਰਿਜ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਗੈਰ ਗੋਰੇ ਪ੍ਰੋਫੈਸਰ ਨੇ ਦੇ'ਤਾ...

us removes sanctions on iraqi airline

ਅਮਰੀਕਾ ਨੇ ਇਰਾਕੀ ਏਅਰਾਲਾਈਨ ਤੋਂ ਹਟਾਈ ਪਾਬੰਦੀ

vehicle collision

ਆਸਟ੍ਰੇਲੀਆ : ਟੱਕਰ ਮਗਰੋਂ ਵਾਹਨਾਂ 'ਚ ਲੱਗੀ ਅੱਗ,  ਪੰਜ ਲੋਕਾਂ ਦੀ ਮੌਤ

the legendary actor  s house will be auctioned

ਨੀਲਾਮ ਹੋਵੇਗਾ ਦਿੱਗਜ ਅਦਾਕਾਰ ਦਾ ਘਰ ! ਕਰੋੜਾਂ ਦਾ ਕਰਜ਼ਾ ਨਾ ਮੋੜਨ 'ਤੇ ਬੈਂਕ...

indian boat incident

ਸ਼੍ਰੀਲੰਕਾ ਦੇ ਜਲ ਖੇਤਰ 'ਚ ਭਾਰਤੀ ਕਿਸ਼ਤੀ ਪਲਟੀ , ਬਚਾਅ ਕਾਰਜ ਸ਼ੁਰੂ

famous influencer shot while live streaming

Vlog ਬਣਾ ਰਹੇ ਇਨਫਲੁਐਂਸਰ ਨੂੰ ਮਾਰ'ਤੀ ਗੋਲ਼ੀ! LIVE ਕਤਲ ਦੀ ਵੀਡੀਓ ਸੋਸ਼ਲ ਮੀਡੀਆ...

famous actress gets engaged shares beautiful pictures

ਅਦਾਕਾਰਾ ਜੀਆ ਸ਼ੰਕਰ ਨੇ ਕਰਵਾਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

imran khan supporter

ਇਮਰਾਨ ਖਾਨ ਦੀ ਜੇਲ੍ਹਬੰਦੀ ਦੇ 3 ਸਾਲ ਪੂਰੇ; ਪੀ.ਟੀ.ਆਈ. ਦਾ ਜ਼ਬਰਦਸਤ ਸ਼ਕਤੀ...

ban on international media

ਪਾਕਿਸਤਾਨ ਨੇ ਅੰਤਰਰਾਸ਼ਟਰੀ ਮੀਡੀਆ 'ਤੇ ਲਗਾ 'ਤੀ ਵੱਡੀ ਪਾਬੰਦੀ

kapurthala dc issues strict orders regarding petrol pumps

ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

indian origin landlord

ਭਾਰਤੀ-ਅਮਰੀਕੀ ਮਕਾਨ ਮਾਲਕ 'ਤੇ ਮਹਿਲਾ ਕਿਰਾਏਦਾਰ ਦਾ 'ਜਿਨਸੀ ਸ਼ੋਸ਼ਣ' ਕਰਨ ਦਾ...

anniversary of hiroshima

ਹੀਰੋਸ਼ੀਮਾ ਪਰਮਾਣੂ ਬੰਬ ਧਮਾਕੇ ਦੀ 81ਵੀਂ ਵਰ੍ਹੇਗੰਢ 'ਤੇ ਮੇਅਰ ਨੇ ਪ੍ਰਮਾਣੂ...

complete ban on this medicine in amritsar

ਅੰਮ੍ਰਿਤਸਰ ’ਚ ਇਸ ਦਵਾਈ ’ਤੇ ਲੱਗੀ ਮੁਕੰਮਲ ਪਾਬੰਦੀ, ਹੁਕਮ ਜਾਰੀ

veteran actress reveals she had to do   c grade   films to repay rs 1 crore loan

'ਕਰਜ਼ਾ ਮੋੜਨ ਲਈ ਕਰਨੀਆਂ ਪਈਆਂ C-Grade ਫ਼ਿਲਮਾਂ..!', ਦਿੱਗਜ ਬਾਲੀਵੁੱਡ...

daughters video call father funeral

ਪੜ੍ਹਾ ਲਿਖਾ ਕਾਯਮਾਬ ਬਣਾਈਆਂ ਧੀਆਂ ਨੇ ਪਿਓ ਤੋਂ ਮੋੜਿਆ ਮੂੰਹ, ਸਸਕਾਰ 'ਤੇ ਵੀ ਨਾ...

chandigarh district court issues notice to salman khan

ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸਲਮਾਨ ਖਾਨ ਨੂੰ ਜਾਰੀ ਕੀਤਾ ਨੋਟਿਸ, ਜਾਣੋ ਕੀ ਹੈ...

man marries wife to her lover 5 childrens

21 ਸਾਲ ਦਾ ਵਿਆਹ ਤੇ 5 ਜਵਾਕ! ਇਸ਼ਕ 'ਚ ਅੰਨ੍ਹੀ ਪਤਨੀ ਨਾਲ ਪਤੀ ਨੇ ਕਰ 'ਤਾ ਕੁਝ...

cannabis legalized

ਨੇਪਾਲੀ ਸੂਬੇ ਨੇ 'ਭੰਗ' ਦੀ ਖੇਤੀ ਅਤੇ ਵਰਤੋਂ ਨੂੰ ਦੇ'ਤੀ ਕਾਨੂੰਨੀ ਮਾਨਤਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • underpass submerged after 20 minutes of rain
      20 ਮਿੰਟ ਦੀ ਬਾਰਿਸ਼ ਤੋਂ ਬਾਅਦ ਡੁੱਬ ਗਏ ਅੰਡਰਪਾਸ, ਗੁਰੂਗ੍ਰਾਮ ਦੇ...
    • no work  no pay should be implemented in parliament
      ਸੰਸਦ ’ਚ ‘ਕੰਮ ਨਹੀਂ ਤਾਂ ਤਨਖਾਹ ਨਹੀਂ’ ਦਾ ਸਿਧਾਂਤ ਲਾਗੂ ਕੀਤਾ ਜਾਵੇ : ਸ਼ਾਂਤਾ...
    • online booking of liquor has started
      ਪਿਆਕੜਾਂ ਦੀਆਂ ਲੱਗ ਗਈਆਂ ਮੌਜਾਂ! ਸ਼ਰਾਬ ਦੀ ਆਨਲਾਈਨ ਬੁਕਿੰਗ ਹੋਈ ਸ਼ੁਰੂ, ਘਰ...
    • punjab thief who committed thefts in mumbai arrested
      ਮੁੰਬਈ 'ਚ ਚੋਰੀਆਂ ਕਰਨ ਵਾਲਾ ਪੰਜਾਬ ਦਾ ਚੋਰ ਸੂਰਤ 'ਚ ਕਾਬੂ, 45.26 ਲੱਖ ਰੁਪਏ...
    • pm modi posts new video on social media
      PM ਮੋਦੀ ਨੇ ਸੋਸ਼ਲ ਮੀਡੀਆ 'ਤੇ ਪਾਈ ਨਵੀਂ ਵੀਡੀਓ, ਦੇਸ਼ ਵਾਸੀਆਂ ਨੂੰ ਕੀਤੀ...
    • mp seth had given 35 000 in 1917 to british
      ‘ਅੰਗਰੇਜ਼ੋ ਉਧਾਰ ਤਾਂ ਵਾਪਸ ਕਰੋ!’... 1917 'ਚ ਦਿੱਤਾ ਸੀ 35,000 ਦਾ ਕਰਜ਼ਾ, UK...
    • passenger arrested for trying to open emergency door of flight
      ਮਲੇਸ਼ੀਆ ਤੋਂ ਕੋਚੀ ਆ ਰਹੀ ਫਲਾਈਟ ਦਾ ਐਮਰਜੈਂਸੀ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼,...
    • india successfully tests   agni 4   ballistic missile
      ਭਾਰਤ ਨੇ ‘ਅਗਨੀ-4’ ਬੈਲਿਸਟਿਕ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ
    • netanyahu calls pm modi developments in west asia discussed
      ਨੇਤਨਯਾਹੂ ਨੇ PM ਮੋਦੀ ਨੂੰ ਕੀਤਾ ਫੋਨ, ਪੱਛਮੀ ਏਸ਼ੀਆ 'ਚ ਵਿਕਾਸ ਬਾਰੇ ਕੀਤੀ ਚਰਚਾ
    • rp singh condemns speaker kultar singh sandhwan  s statement
      ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਬਿਆਨ ਦੀ ਆਰਪੀ ਸਿੰਘ ਨੇ ਕੀਤੀ ਨਿੰਦਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +