ਨਵੀਂ ਦਿੱਲੀ, (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਤੋਂ 30 ਟਨ ਜੀ. ਆਈ. -ਟੈਗ ਵਾਲਾ ਗੁੜ ਬੰਗਲਾਦੇਸ਼ ਭੇਜਿਆ ਗਿਆ ਹੈ। ਇਹ ਜਾਣਕਾਰੀ ਸ਼ਨੀਵਾਰ ਨੂੰ ਇਕ ਅਧਿਕਾਰਤ ਬਿਆਨ ਵਿਚ ਦਿੱਤੀ ਗਈ।
ਮੁਜ਼ੱਫਰਨਗਰ ਖੇਤਰ ਆਪਣੇ ਉੱਚ ਗੁਣਵੱਤਾ ਵਾਲੇ ਗੰਨੇ ਲਈ ਮਸ਼ਹੂਰ ਹੈ। ਜੀ.ਆਈ. (ਭੂਗੋਲਿਕ ਸੰਕੇਤ) ਮੁੱਖ ਤੌਰ 'ਤੇ ਖੇਤੀਬਾੜੀ, ਕੁਦਰਤੀ ਜਾਂ ਨਿਰਮਿਤ ਉਤਪਾਦ (ਹਸਤਕਾਰੀ ਅਤੇ ਉਦਯੋਗਿਕ ਸਮਾਨ) ਹਨ, ਜੋ ਕਿਸੇ ਖਾਸ ਭੂਗੋਲਿਕ ਖੇਤਰ ਵਿਚ ਪਾਏ ਜਾਂਦੇ ਹਨ। ਇਹ ਪਛਾਣ ਉਤਪਾਦ ਦੀ ਗੁਣਵੱਤਾ ਤੇ ਵਿਲੱਖਣਤਾ ਨੂੰ ਯਕੀਨੀ ਬਣਾਉਂਦੀ ਹੈ। ਇਸ ਬਿਆਨ ਵਿਚ ਕਿਹਾ ਗਿਆ ਹੈ ਕਿ \"ਇਸ ਪਹਿਲਕਦਮੀ ਨਾਲ, ਕਿਸਾਨ ਉਤਪਾਦਕ ਸੰਗਠਨਾਂ (ਐੱਫ. ਪੀ. ਓ.) ਅਤੇ ਕਿਸਾਨ ਉਤਪਾਦਕ ਕੰਪਨੀਆਂ (ਐੱਫ. ਪੀ. ਸੀ.) ਰਾਹੀਂ ਪੱਛਮੀ ਉੱਤਰ ਪ੍ਰਦੇਸ਼ ਤੋਂ ਬੰਗਲਾਦੇਸ਼ ਨੂੰ ਗੁੜ ਦਾ ਸਿੱਧਾ ਬਰਾਮਦ ਦੀ ਸ਼ੁਰੂਆਤ ਕੀਤੀ ਜਾ ਰਿਹਾ ਹੈ।\"
ਵਣਜ ਮੰਤਰਾਲੇ ਨੇ ਇਹ ਵੀ ਕਿਹਾ ਕਿ ਭਾਰਤ ਨੇ ਐਂਥੂਰੀਅਮ ਦੇ ਫੁੱਲਾਂ ਦੀ ਪਹਿਲੀ ਖੇਪ ਮਿਜ਼ੋਰਮ ਤੋਂ ਸਿੰਗਾਪੁਰ ਨੂੰ ਵੀ ਬਰਾਮਦ ਕੀਤੀ ਹੈ। ਐਂਥੂਰੀਅਮ ਮਿਜ਼ੋਰਮ ਵਿਚ ਉਗਾਏ ਜਾਣ ਵਾਲੇ ਸਭ ਤੋਂ ਮਹੱਤਵਪੂਰਨ ਫੁੱਲਾਂ ’ਚੋਂ ਇਕ ਹੈ, ਜੋ ਸਥਾਨਕ ਆਰਥਿਕ ਗਤੀਵਿਧੀਆਂ ਨੂੰ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਮਾਣਹਾਨੀ ਮਾਮਲਾ : ਆਤਿਸ਼ੀ ਤੇ ਸੰਜੇ ਸਿੰਘ ਖਿਲਾਫ ਪਟੀਸ਼ਨ ’ਤੇ ਫੈਸਲਾ ਸੁਰੱਖਿਅਤ
NEXT STORY