ਚੇਨਈ— ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੇ ਮਾਮਲੇ 'ਚ ਦੋਸ਼ੀ ਨਲਿਨੀ ਸ਼੍ਰੀਹਰਨ ਜੇਲ ਤੋਂ ਬਾਹਰ ਆ ਗਈ ਹੈ। ਉਸ ਨੂੰ ਮਦਰਾਸ ਹਾਈ ਕੋਰਟ ਤੋਂ 30 ਦਿਨ ਦੀ ਪੈਰੋਲ ਮਿਲੀ ਸੀ, ਜਿਸ ਤੋਂ ਬਾਅਦ ਵੀਰਵਾਰ ਨੂੰ ਉਹ ਜੇਲ ਤੋਂ ਬਾਹਰ ਆ ਗਈ। ਨਲਿਨੀ ਨੇ ਆਪਣੀ ਬੇਟੀ ਦੇ ਵਿਆਹ ਦੀਆਂ ਤਿਆਰੀਆਂ ਲਈ ਮਦਰਾਸ ਹਾਈ ਕੋਰਟ ਤੋਂ 6 ਮਹੀਨੇ ਦੀ ਪੈਰੋਲ ਦੀ ਮੰਗ ਕੀਤੀ ਸੀ।
ਦਰਅਸਲ ਰਾਜੀਵ ਗਾਂਧੀ ਕਤਲਕਾਂਡ ਦੀ ਦੋਸ਼ੀ ਨਲਿਨੀ ਉਮਰ ਕੈਦ ਦੀ ਸਜ਼ਾ ਭੁਗਤ ਰਹੀ ਹੈ ਅਤੇ ਕਾਫੀ ਲੰਬੇ ਸਮੇਂ ਤੋਂ ਜੇਲ 'ਚ ਰਹਿ ਰਹੀ ਹੈ। ਬੇਟੀ ਦੇ ਵਿਆਹ ਲਈ ਉਸ ਨੇ ਪੈਰੋਲ ਮੰਗੀ ਸੀ। ਉੱਥੇ ਹੀ ਕੋਰਟ ਨੇ ਉਸ ਦੀ ਪੈਰੋਲ ਦੀ ਮੰਗ ਨੂੰ 5 ਜੁਲਾਈ ਨੂੰ ਸਵੀਕਾਰ ਕਰ ਲਿਆ ਸੀ। ਹਾਲਾਂਕਿ ਉਸ ਨੂੰ ਸਿਰਫ 30 ਦਿਨ ਦੀ ਹੀ ਪੈਰੋਲ ਮਿਲ ਸਕੀ ਹੈ। ਨਲਿਨੀ ਦੀ ਬੇਟੀ ਲੰਡਨ 'ਚ ਰਹਿੰਦੀ ਹੈ। ਪੈਰੋਲ ਲਈ ਨਲਿਨੀ ਨੇ ਵਿਅਕਤੀਗਤ ਰੂਪ ਨਾਲ ਆਪਣੇ ਮਾਮਲੇ 'ਚ ਪੈਰਵੀ ਕੀਤੀ ਸੀ। ਨਲਿਨੀ ਨੇ ਆਪਣੀ ਦਲੀਲ 'ਚ ਕਿਹਾ ਕਿ ਹਰ ਦੋਸ਼ੀ 2 ਸਾਲ ਦੀ ਜੇਲ ਦੀ ਸਜ਼ਾ ਤੋਂ ਬਾਅਦ ਇਕ ਮਹੀਨੇ ਦੀ ਸਾਧਾਰਨ ਛੁੱਟੀ ਦਾ ਹੱਕਦਾਰ ਹੁੰਦਾ ਹੈ ਅਤੇ ਉਸ ਨੇ ਪਿਛਲੇ 27 ਸਾਲਾਂ 'ਚ ਇਕ ਵਾਰ ਵੀ ਛੁੱਟੀ ਨਹੀਂ ਲਈ ਹੈ।
ਜ਼ਿਕਰਯੋਗ ਹੈ ਕਿ ਚੇਨਈ ਕੋਲ ਇਕ ਚੋਣਾਵੀ ਰੈਲੀ 'ਚ ਰਾਜੀਵ ਗਾਂਧੀ ਨੂੰ ਮਿਲਣ ਦੌਰਾਨ ਲਿਟੇ ਸੰਗਠਨ ਦੀ ਆਤਮਘਾਤੀ ਹਮਲਾਵਰ ਮਹਿਲਾ ਨੇ ਖੁਦ ਨੂੰ ਉੱਡਾ ਲਿਆ ਸੀ। ਇਸ ਤੋਂ ਬਾਅਦ ਸਾਰੇ 7 ਦੋਸ਼ੀ 1991 ਤੋਂ ਜੇਲ 'ਚ ਕੈਦ ਹਨ। ਰਾਜੀਵ ਗਾਂਧੀ ਕਤਲਕਾਂਡ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ 7 ਦੋਸ਼ੀਆਂ 'ਚ ਪੇਰਾਰੀਵਲਨ, ਮੁਰੂਗਨ, ਸ਼ਾਂਤਨ, ਰਵੀਚੰਦਰਨ, ਜੈਕੁਮਾਰ ਅਤੇ ਰਾਬਰਟ ਪਾਇਸ ਸ਼ਾਮਲ ਹਨ। ਇਸ ਸਾਰੇ 21 ਮਈ 1991 ਤੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੇ ਸੰਬੰਧ 'ਚ ਜੇਲ 'ਚ ਹਨ। ਉੱਥੇ ਹੀ ਸਾਬਾਕ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੇ ਮਾਮਲੇ 'ਚ ਤਾਮਿਲਨਾਡੂ ਸਰਕਾਰ ਨੇ ਉਮਰ ਕੈਦ ਦੀ ਸਜ਼ਾ ਕੱਟ ਰਹੇ 7 ਦੋਸ਼ੀਆਂ ਦੀ ਰਿਹਾਈ ਲਈ ਮਦਰਾਸ ਹਾਈ ਕੋਰਟ ਨੂੰ ਭਰੋਸਾ ਦਿੱਤਾ ਸੀ। ਡੀ.ਐੱਮ.ਕੇ. ਮੁਖੀ ਐੱਮ.ਕੇ. ਸਟਾਲਿਨ ਨੇ ਕਿਹਾ ਸੀ ਕਿ ਸੰਵਿਧਾਨ ਦੀ ਧਾਰਾ 161 ਦੇ ਅਧੀਨ 7 ਦੋਸ਼ੀਆਂ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਜਾ ਚੁਕੀ ਹੈ।
ਮੁਖਰਜੀ ਨਗਰ ਮਾਮਲਾ : ਦਿੱਲੀ ਪੁਲਸ ਦੇ 2 ਕਰਮਚਾਰੀ ਬਰਖਾਸਤ
NEXT STORY