ਰੀਓ ਡੀ ਜੇਨੇਰੀਓ- ਸਟਾਰ ਸਟ੍ਰਾਈਕਰ ਨੇਮਾਰ ਨੂੰ ਇਸ ਮਹੀਨੇ ਅਮਰੀਕਾ ’ਚ ਹੋਣ ਵਾਲੇ ਦੋਸਤਾਨਾ ਮੈਚਾਂ ਲਈ ਬ੍ਰਾਜ਼ੀਲ ਦੀ ਫੁੱਟਬਾਲ ਟੀਮ ’ਚ ਨਹੀਂ ਚੁਣਿਆ ਗਿਆ ਹੈ ਜਿਸ ਨਾਲ ਉਸ ਦੇ ਵਿਸ਼ਵ ਕੱਪ ’ਚ ਖੇਡਣ ਨੂੰ ਲੈ ਕੇ ਸ਼ੱਕ ਪੈਦਾ ਹੋ ਗਿਆ ਹੈ। ਬ੍ਰਾਜ਼ੀਲ ਦਾ ਸਾਬਕਾ ਕਪਤਾਨ 34 ਸਾਲਾ ਨੇਮਾਰ ਅਕਤੂਬਰ 2023 ’ਚ ਜ਼ਖ਼ਮੀ ਹੋਣ ਤੋਂ ਬਾਅਦ ਪੂਰੀ ਫਿਟਨੈੱਸ ਹਾਸਲ ਕਰਨ ਲਈ ਸੰਘਰਸ਼ ਕਰ ਰਿਹਾ ਹੈ।
ਬ੍ਰਾਜ਼ੀਲ 26 ਮਾਰਚ ਨੂੰ ਬੋਸਟਨ ’ਚ ਫਰਾਂਸ ਵਿਰੁੱਧ ਤੇ 4 ਦਿਨ ਬਾਅਦ ਓਰਲੈਂਡੋ ’ਚ ਕਰੋਏਸ਼ੀਆ ਵਿਰੁੱਧ ਦੋਸਤਾਨਾ ਮੈਚ ਖੇਡੇਗਾ। ਬ੍ਰਾਜ਼ੀਲੀ ਲੀਗ ’ਚ ਸੈਂਟੋਸ ਤੇ ਕੋਰਿਨਥੀਅਨਸ ਵਿਚਾਲੇ 1-1 ਨਾਲ ਡਰਾਅ ਰਹੇ ਮੈਚ ’ਚ ਨੇਮਾਰ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਸੀ।
ਨੇਮਾਰ ਨੇ ਕਿਹਾ ਕਿ ਦੋ ਦੋਸਤਾਨਾ ਮੈਚਾਂ ਲਈ ਬ੍ਰਾਜ਼ੀਲ ਦੀ ਟੀਮ ’ਚ ਸ਼ਾਮਲ ਨਾ ਹੋਣ ਤੋਂ ਉਹ ‘‘ਦੁਖੀ ਤੇ ਨਿਰਾਸ਼’’ ਹੈ ਪਰ ਉਸ ਨੂੰ ਅਜੇ ਉਮੀਦ ਹੈ ਕਿ ਉਹ ਵਿਸ਼ਵ ਕੱਪ ਲਈ ਟੀਮ ’ਚ ਜਗ੍ਹਾ ਬਣਾਉਣ ’'ਚ ਸਫਲ ਰਹੇਗਾ।’’
ਉਸ ਨੇ ਕਿਹਾ, ‘‘ਮੇਰਾ ਪੂਰਾ ਧਿਆਨ ਹਰ ਅਭਿਆਸ ਸੈਸ਼ਨ ਤੇ ਹਰ ਮੈਚ ’ਚ ਚੰਗਾ ਪ੍ਰਦਰਸ਼ਨ ਕਰਨ ’ਤੇ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਆਪਣਾ ਟੀਚਾ ਹਾਸਲ ਕਰਾਂਗੇ। ਅਜੇ ਆਖਰੀ ਟੀਮ ਦੀ ਚੋਣ ਹੋਣੀ ਬਾਕੀ ਹੈ।’’
ਵਿਸ਼ਵ ਕੱਪ ਟੀਮ ਦਾ ਐਲਾਨ 18 ਮਈ ਨੂੰ ਕੀਤਾ ਜਾਵੇਗਾ। ਟੀਮ ਦਾ ਆਖਰੀ ਅਭਿਆਸ ਮੈਚ 31 ਮਈ ਨੂੰ ਰੀਓ ਡੀ ਜੇਨੇਰੀਓ ’ਚ ਪਨਾਮਾ ਵਿਰੁੱਧ ਹੋਵੇਗਾ।
ਹਾਕੀ ਵਿਸ਼ਵ ਕੱਪ 2026: ਭਾਰਤ ਅਤੇ ਪਾਕਿ ਵਿਚਾਲੇ ਭਿੜੰਤ ਤੈਅ; ਦੋਵਾਂ ਟੀਮਾਂ ਨੂੰ ਮਿਲੀ ਇੱਕੋ ਗਰੁੱਪ ਵਿੱਚ ਜਗ੍ਹਾ
NEXT STORY