ਅਹਿਮਦਾਬਾਦ- ਖਤਰਨਾਕ ਰਸਾਇਣਕ ਜ਼ਹਿਰ ‘ਰਿਸਿਨ’ ਵਾਲੇ ਮਾਮਲੇ ’ਚ ਗ੍ਰਿਫ਼ਤਾਰ ਸ਼ੱਕੀ ਡਾ. ਅਹਿਮਦ ਸਈਦ ’ਤੇ ਮੰਗਲਵਾਰ ਜੇਲ ’ਚ ਹਮਲਾ ਕੀਤਾ ਗਿਆ। ਅਹਿਮਦਾਬਾਦ ਦੀ ਸਾਬਰਮਤੀ ਜੇਲ ’ਚ ਸਾਥੀ ਕੈਦੀਆਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ।
ਹਮਲੇ ਦੀ ਸੂਚਨਾ ਮਿਲਣ ’ਤੇ ਜੇਲ ਪ੍ਰਸ਼ਾਸਨ ਨੇ ਉਸ ਨੂੰ ਕੈਦੀਆਂ ਤੋਂ ਛੁਡਵਾਇਆ। ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ ਨੇ ਇਸ ਮਹੀਨੇ 8 ਨਵੰਬਰ ਨੂੰ ਡਾ. ਸਈਦ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਨੇ ਚੀਨ ਤੋਂ ਐੱਮ. ਬੀ. ਬੀ. ਐੱਸ. ਦੀ ਡਿਗਰੀ ਲਈ ਹੈ। ਉਸ ’ਤੇ ਖ਼ਤਰਨਾਕ ਤੇ ਘਾਤਕ ਰਸਾਇਣਕ ਜ਼ਹਿਰ ‘ਰਿਸਿਨ’ ਬਣਾਉਣ ਦਾ ਦੋਸ਼ ਹੈ। ਏ. ਟੀ. ਐੱਸ. ਅਨੁਸਾਰ ਡਾਕਟਰ ਦਾ ਹੈਂਡਲਰ ਇਸਲਾਮਿਕ ਸਟੇਟ ਖੁਰਾਸਾਨ ਨਾਲ ਜੁੜਿਆ ਹੋਇਆ ਹੈ।
ਅਗਨੀਵੀਰ ਨੀਤੀ ’ਚ ਹੋ ਸਕਦੀ ਹੈ ਵੱਡੀ ਤਬਦੀਲੀ
NEXT STORY