ਜੈਪੁਰ- ਪਿਤਾ ਦੇ ਦਿਹਾਂਤ ਮਗਰੋਂ 11 ਧੀਆਂ ਨੇ ਅਰਥੀ ਨੂੰ ਮੋਢਾ ਦਿੱਤਾ। ਇਹ ਗਮਗੀਨ ਮਾਹੌਲ ਵੇਖ ਕੇ ਪੂਰਾ ਪਿੰਡ ਰੋਇਆ। ਜੈਪੁਰ ਦੇ ਬ੍ਰਹਮਪੁਰੀ ਸਥਿਤ ਸੀਤਾਰਾਮ ਬਾਜ਼ਾਰ ਵਾਸੀ 92 ਸਾਲਾ ਗੋਵਰਧਨ ਦਾਸ ਬੁਸਰ ਦੀ ਮੌਤ ਹੋ ਗਈ। ਗੋਵਰਧਨ ਦਾਸ ਦੀ ਜਦੋਂ ਅੰਤਿਮ ਯਾਤਰਾ ਕੱਢੀ ਗਈ ਤਾਂ ਮਾਹੌਲ ਬਹੁਤ ਭਾਵੁਕ ਹੋ ਗਿਆ। ਇਸ ਦੌਰਾਨ ਮੌਜੂਦ ਸਾਰੇ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ।
ਜਾਣਕਾਰੀ ਮੁਤਾਬਕ ਸੀਤਾਰਾਮ ਬਾਜ਼ਾਰ ਵਾਸੀ ਗੋਵਰਧਨ ਦਾਸ ਦੀਆਂ 11 ਧੀਆਂ ਹਨ, ਪੁੱਤਰ ਨਹੀਂ ਹੈ। 11 ਧੀਆਂ ਵਿਚੋਂ 8 ਧੀਆਂ ਦਾ ਜੈਪੁਰ ਜ਼ਿਲ੍ਹੇ ਵਿਚ ਹੀ ਸਹੁਰੇ ਹਨ। ਇਕ ਦਾ ਮੁੰਬਈ, ਇਕ ਅਜਮੇਰ ਅਤੇ ਇਕ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿਚ ਸਹੁਰੇ ਹਨ। ਜੈਪੁਰ ਵਾਸੀ ਗੋਵਰਧਨ ਕਰੀਬ 40 ਸਾਲ ਤੱਕ ਕਰਿਆਨੇ ਦੀ ਦੁਕਾਨ ਕਰਦੇ ਸਨ ਪਰ ਸਿਹਤ ਕਾਰਨਾਂ ਦੇ ਕਾਰਨ ਦੁਕਾਨ ਬੰਦ ਕਰਨੀ ਪਈ। ਮ੍ਰਿਤਰ ਦੀ ਧੀ ਅੰਜੂ ਗੁਪਤਾ ਨੇ ਦੱਸਿਆ ਕਿ ਪਿਤਾ ਜੀ ਰੋਜ਼ ਬ੍ਰਹਮਪੁਰੀ ਸਥਿਤ ਘਰ ਤੋਂ ਸਾਈਕਲ 'ਤੇ ਦੁਕਾਨ ਅਤੇ ਹੋਰ ਥਾਂ ਆਉਂਦੇ-ਜਾਂਦੇ ਸਨ। ਹੁਣ ਬੀਮਾਰ ਹੋਣ ਮਗਰੋਂ ਸਾਰੀਆਂ ਧੀਆਂ ਨੇ ਮਿਲ ਕੇ ਉਨ੍ਹਾਂ ਦੀ ਸੇਵਾ ਕੀਤੀ।
ਧੀ ਅੰਜੂ ਮੁਤਾਬਕ ਅਸੀਂ 11 ਭੈਣਾਂ ਹੀ ਹਾਂ, ਸਾਡਾ ਕੋਈ ਭਰਾ ਨਹੀਂ ਹੈ। ਪਿਤਾ ਜੀ ਦੀ ਬੀਮਾਰੀ ਮਗਰੋਂ ਅਸੀਂ ਉਨ੍ਹਾਂ ਦੀ ਦੇਖਭਾਲ ਕੀਤੀ। ਦਿਹਾਂਤ ਮਗਰੋਂ ਪਿਤਾ ਦੀ ਅਰਥੀ ਨੂੰ ਅਸੀਂ ਭੈਣਾਂ ਨੇ ਹੀ ਮੋਢਾ ਦਿੱਤਾ। ਅੰਜੂ ਮੁਤਾਬਕ ਨੇ ਸਾਨੂੰ ਪੜ੍ਹਾ-ਲਿਖਾ ਕੇ ਕਾਬਲ ਬਣਾਇਆ। ਪਿਤਾ ਦੇ ਦਿਹਾਂਤ ਹੋਣ ਮਗਰੋਂ ਸਾਰੀਆਂ ਭੈਣਾਂ ਨੇ ਅਰਥੀ ਨੂੰ ਮੋਢਾ ਦਿੱਤਾ। ਸ਼ਮਸ਼ਾਨਘਾਟ 'ਚ ਇਹ ਬਹੁਤ ਦੁਖਦ ਪਲ ਸੀ ਕਿ ਉਨ੍ਹਾਂ ਦੇ ਦੋਹਤੇ ਬਬਲੂ ਨੇ ਆਪਣੇ ਪਿਆਰੇ ਨਾਨਾ ਦੀ ਚਿਖਾ ਨੂੰ ਮੁੱਖ ਅਗਨੀ ਦੇ ਕੇ ਅੰਤਿਮ ਸਸਕਾਰ ਕੀਤਾ।
ਰਾਹੁਲ ਗਾਂਧੀ ਬਾਰੇ ਇਤਰਾਜ਼ਯੋਗ ਟਿੱਪਣੀਆਂ ਖ਼ਿਲਾਫ਼ ਅੰਦੋਲਨ ਕਰੇਗੀ ਕਾਂਗਰਸ : ਖੜਗੇ
NEXT STORY