ਇੰਟਰਨੈਸ਼ਨਲ ਡੈਸਕ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆ ਅੱਜ ਬਹੁਤ ਹੀ ਉਥਲ-ਪੁਥਲ ਭਰੇ ਦੌਰ 'ਚੋਂ ਲੰਘ ਰਹੀ ਹੈ। ਅਜਿਹੇ ਸਮੇਂ 'ਚ ਭਾਰਤ ਨੇ ਜੀ-20 ਦੇ ਪ੍ਰਧਾਨ ਵਜੋਂ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਹੈ। ਇਹ ਸਾਡੀਆਂ ਪ੍ਰਾਪਤੀਆਂ ਅਤੇ ਚੁਣੌਤੀਆਂ ਦਾ ਜਾਇਜ਼ਾ ਲੈਣ ਦਾ ਸਮਾਂ ਹੈ ਪਰ ਕੁਝ ਦੇਸ਼ ਆਪਣਾ ਏਜੰਡਾ ਤੈਅ ਕਰਨ ਵਿੱਚ ਲੱਗੇ ਹੋਏ ਹਨ।
ਇਹ ਵੀ ਪੜ੍ਹੋ : ਦੁਨੀਆ ਦੀ ਸਭ ਤੋਂ ਵੱਡੀ ਮੁੰਦਰੀ, ਵਜ਼ਨ 64 ਕਿਲੋ, ਕੀਮਤ 52 ਕਰੋੜ, ਜਾਣੋ ਹੋਰ ਖਾਸੀਅਤਾਂ
ਜੈਸ਼ੰਕਰ ਨੇ ਹਰਦੀਪ ਸਿੰਘ ਨਿੱਝਰ 'ਤੇ ਕੈਨੇਡਾ ਦੇ ਵਿਵਾਦ ਦਰਮਿਆਨ ਨਿਊਯਾਰਕ 'ਚ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਤਵਾਦ, ਕੱਟੜਵਾਦ ਅਤੇ ਹਿੰਸਾ 'ਤੇ ਸਿਆਸੀ ਸਹੂਲਤ ਮੁਤਾਬਕ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ। ਖੇਤਰੀ ਅਖੰਡਤਾ ਦਾ ਸਤਿਕਾਰ ਅਤੇ ਕਿਸੇ ਦੀ ਸਹੂਲਤ ਅਨੁਸਾਰ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਅੱਤਵਾਦ ਨਾਲ ਨਜਿੱਠਣ 'ਚ ਸਿਆਸੀ ਫਾਇਦਾ ਨਹੀਂ ਦੇਖਿਆ ਜਾਣਾ ਚਾਹੀਦਾ। ਅਜੇ ਵੀ ਕੁਝ ਦੇਸ਼ ਅਜਿਹੇ ਹਨ, ਜੋ ਇਕ ਤੈਅ ਏਜੰਡੇ 'ਤੇ ਕੰਮ ਕਰਦੇ ਹਨ ਪਰ ਅਜਿਹਾ ਹਮੇਸ਼ਾ ਨਹੀਂ ਹੋ ਸਕਦਾ ਅਤੇ ਇਸ ਦੇ ਖ਼ਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ। ਜਦੋਂ ਹਕੀਕਤ ਬਿਆਨਬਾਜ਼ੀ ਤੋਂ ਕੋਹਾਂ ਦੂਰ ਹੋਵੇ ਤਾਂ ਸਾਨੂੰ ਇਸ ਵਿਰੁੱਧ ਆਵਾਜ਼ ਉਠਾਉਣ ਦੀ ਹਿੰਮਤ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਸਾਵਧਾਨ! ਨਾਮੀ ਕੰਪਨੀਆਂ ਦੀਆਂ ਵੈੱਬਸਾਈਟਾਂ 'ਤੇ ਵੀ ਹਨ ਸਾਈਬਰ ਠੱਗਾਂ ਦੇ ਨੰਬਰ, ਲੋਕ ਹੋ ਰਹੇ ਠੱਗੀ ਦੇ ਸ਼ਿਕਾਰ
ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦਾ ਹੈ। ਵਿਕਾਸਸ਼ੀਲ ਦੇਸ਼ ਦਬਾਅ ਵਿੱਚੋਂ ਲੰਘ ਰਹੇ ਹਨ। ਹੁਣ ਸਾਨੂੰ ਦੂਜੇ ਦੇਸ਼ਾਂ ਦੀ ਗੱਲ ਸੁਣਨੀ ਪਵੇਗੀ। ਦੁਨੀਆ ਨੂੰ ਗਲੋਬਲ ਸਾਊਥ ਦੀ ਆਵਾਜ਼ ਸੁਣਨ ਦੀ ਲੋੜ ਹੈ। ਸਾਨੂੰ ਟਕਰਾਅ ਨੂੰ ਘੱਟ ਕਰਨਾ ਹੋਵੇਗਾ। ਕੂਟਨੀਤੀ ਅਤੇ ਗੱਲਬਾਤ ਰਾਹੀਂ ਹੀ ਸਮੱਸਿਆਵਾਂ ਦਾ ਹੱਲ ਕੱਢਣਾ ਹੋਵੇਗਾ। ਸੰਯੁਕਤ ਰਾਸ਼ਟਰ ਵਿੱਚ ਸੁਧਾਰ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਭਾਰਤ ਵੱਖ-ਵੱਖ ਭਾਈਵਾਲਾਂ ਨਾਲ ਸਹਿਯੋਗ ਵਧਾਉਣਾ ਚਾਹੁੰਦਾ ਹੈ। ਹੁਣ ਅਸੀਂ ਗੈਰ-ਸੰਗਠਨ ਦੇ ਯੁੱਗ ਤੋਂ ਵਿਸ਼ਵ ਮਿੱਤਰਾਂ ਤੱਕ ਵਿਕਸਿਤ ਹੋਏ ਹਾਂ। ਇਹ ਕਵਾਡ ਦੇ ਵਿਕਾਸ ਅਤੇ ਬ੍ਰਿਕਸ ਸਮੂਹ ਦੇ ਵਿਸਤਾਰ ਵਿੱਚ ਝਲਕਦਾ ਹੈ। ਅਸੀਂ ਵਿਸ਼ਵਾਸ ਨਾਲ ਪ੍ਰੰਪਰਾ ਅਤੇ ਟੈਕਨਾਲੋਜੀ ਦੋਵਾਂ ਨੂੰ ਇਕੱਠੇ ਪੇਸ਼ ਕਰਦੇ ਹਾਂ। ਇਹ ਤਾਲਮੇਲ ਅੱਜ ਭਾਰਤ ਨੂੰ ਪਰਿਭਾਸ਼ਿਤ ਕਰਦਾ ਹੈ। ਇਹੀ ਭਾਰਤ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਣੀਪੁਰ: ਦੋ ਨੌਜਵਾਨਾਂ ਦੀ ਮੌਤ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ 'ਤੇ ਪੁਲਸ ਨੇ ਕੀਤਾ ਲਾਠੀਚਾਰਜ
NEXT STORY