Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, SEP 17, 2026

    4:54:11 AM

  • gippy grewal faces mistreatment on air canada flight

    ਗਿੱਪੀ ਗਰੇਵਾਲ ਨਾਲ ਏਅਰ ਕੈਨੇਡਾ 'ਚ ਹੋਈ ਬਦਸਲੂਕੀ,...

  • ind vs wi

    TEAM INDIA ਦਾ ਐਲਾਨ, 2 ਨਵੇਂ ਖਿਡਾਰੀਆਂ ਨੂੰ...

  • issue of upi payment fees reaches supreme court

    UPI ਪੇਮੈਂਟ 'ਤੇ ਫੀਸ ਦਾ ਮਾਮਲਾ ਪਹੁੰਚਿਆ ਸੁਪਰੀਮ...

  • gurpreet kaur defamation case court

    ਡਾ. ਗੁਰਪ੍ਰੀਤ ਕੌਰ ਵੱਲੋਂ ਮਜੀਠੀਆ, ਹਰਸਿਮਰਤ ਅਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਜੈਸ਼ੰਕਰ ਨੇ ਭਾਰਤ-ਚੀਨ ਐੱਲ. ਏ. ਸੀ. ਗਸ਼ਤ ਸਮਝੌਤੇ ਲਈ ਫੌਜ ਦੀ ਸ਼ਲਾਘਾ ਕੀਤੀ

NATIONAL News Punjabi(ਦੇਸ਼)

ਜੈਸ਼ੰਕਰ ਨੇ ਭਾਰਤ-ਚੀਨ ਐੱਲ. ਏ. ਸੀ. ਗਸ਼ਤ ਸਮਝੌਤੇ ਲਈ ਫੌਜ ਦੀ ਸ਼ਲਾਘਾ ਕੀਤੀ

  • Edited By Rakesh,
  • Updated: 26 Oct, 2024 09:01 PM
National
jaishankar appreciates army for india china lac patrolling pact
  • Share
    • Facebook
    • Tumblr
    • Linkedin
    • Twitter
  • Comment

ਪੁਣੇ, (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ’ਤੇ ਗਸ਼ਤ ਨੂੰ ਲੈ ਕੇ ਚੀਨ ਨਾਲ ਹੋਏ ਸਫਲ ਸਮਝੌਤੇ ਦਾ ਸਿਹਰਾ ਫੌਜ ਨੂੰ ਦਿੱਤਾ, ਜਿਸ ਨੇ ‘ਬਹੁਤ ਹੀ ਮੁਸ਼ਕਿਲ’ ਹਾਲਾਤ ’ਚ ਅਤੇ ਯੋਗ ਕੂਟਨੀਤੀ ਨਾਲ ਕੰਮ ਕੀਤਾ। ਜੈਸ਼ੰਕਰ ਨੇ ਇਥੇ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਸਬੰਧਾਂ ਨੂੰ ਆਮ ਵਰਗੇ ਬਣਾਉਣ ’ਚ ਅਜੇ ਵੀ ਸਮਾਂ ਲੱਗੇਗਾ।

ਉਨ੍ਹਾਂ ਕਿਹਾ ਕਿ ਭਰੋਸੇ ਨੂੰ ਮੁੜ ਤੋਂ ਕਾਇਮ ਕਰਨ ਅਤੇ ਨਾਲ ਮਿਲ ਕੇ ਕੰਮ ਕਰਨ ’ਚ ਸੁਭਾਵਿਕ ਤੌਰ ’ਤੇ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਸਿਖਰ ਸੰਮੇਲਨ ਲਈ ਰੂਸ ਦੇ ਕਜ਼ਾਨ ’ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ ਸੀ, ਤਾਂ ਇਹ ਫ਼ੈਸਲਾ ਲਿਆ ਗਿਆ ਸੀ ਕਿ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਿਲਣਗੇ ਅਤੇ ਵੇਖਣਗੇ ਕਿ ਅੱਗੇ ਕਿਵੇਂ ਵਧਿਆ ਜਾਵੇ।

ਜੈਸ਼ੰਕਰ ਨੇ ਕਿਹਾ ਕਿ ਜੇ ਅੱਜ ਅਸੀਂ ਇਥੋਂ ਤੱਕ ​​ਪੁੱਜੇ ਹਾਂ, ਤਾਂ ਇਸ ਦਾ ਇਕ ਕਾਰਨ ਇਹ ਹੈ ਕਿ ਅਸੀਂ ਆਪਣੀ ਗੱਲ ’ਤੇ ਅੜੇ ਰਹਿਣ ਅਤੇ ਆਪਣੀ ਗੱਲ ਰੱਖਣ ਲਈ ਬਹੁਤ ਦ੍ਰਿੜ੍ਹ ਕੋਸ਼ਿਸ਼ਾਂ ਕੀਤੀਆਂ ਹਨ। ਫੌਜ ਦੇਸ਼ ਦੀ ਰੱਖਿਆ ਲਈ ਬਹੁਤ ਹੀ ਮੁਸ਼ਕਿਲ ਹਾਲਾਤ ’ਚ ਉੱਥੇ (ਐੱਲ. ਏ. ਸੀ. ’ਤੇ) ਮੌਜੂਦ ਸੀ ਅਤੇ ਫੌਜ ਨੇ ਆਪਣਾ ਕੰਮ ਕੀਤਾ ਅਤੇ ਕੂਟਨੀਤੀ ਨੇ ਵੀ ਆਪਣਾ ਕੰਮ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਇਕ ਦਹਾਕੇ ’ਚ ਭਾਰਤ ਨੇ ਆਪਣੇ ਬੁਨਿਆਦੀ ਢਾਂਚੇ ’ਚ ਸੁਧਾਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਕ ਸਮੱਸਿਆ ਇਹ ਵੀ ਰਹੀ ਕਿ ਪਹਿਲਾਂ ਦੇ ਸਾਲਾਂ ’ਚ ਸਰਹੱਦ ’ਤੇ ਬੁਨਿਆਦੀ ਢਾਂਚੇ ਦੀ ਅਸਲ ’ਚ ਅਣਦੇਖੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅੱਜ ਅਸੀਂ ਇਕ ਦਹਾਕਾ ਪਹਿਲਾਂ ਦੇ ਮੁਕਾਬਲੇ ਪ੍ਰਤੀ ਸਾਲ 5 ਗੁਣਾ ਵੱਧ ਵਸੀਲੇ ਲਗਾ ਰਹੇ ਹਾਂ, ਜਿਸ ਦੇ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਫੌਜ ਨੂੰ ਅਸਲ ’ਚ ਪ੍ਰਭਾਵਸ਼ਾਲੀ ਢੰਗ ਨਾਲ ਤਾਇਨਾਤ ਕਰਨ ’ਚ ਸਮਰੱਥ ਬਣਾ ਰਹੇ ਹਾਂ। ਕੁਝ ਦਿਨ ਪਹਿਲਾਂ ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲੱਦਾਖ ’ਚ ਐੱਲ. ਏ. ਸੀ. ਕੋਲੋਂ ਫੌਜੀਆਂ ਦੀ ਵਾਪਸੀ ਅਤੇ ਗਸ਼ਤ ਨੂੰ ਲੈ ਕੇ ਸਮਝੌਤਾ ਹੋਇਆ ਸੀ, ਜੋ 4 ਸਾਲਾਂ ਤੋਂ ਵੱਧ ਸਮੇਂ ਤੋਂ ਜਾਰੀ ਸਟੈਂਡ-ਆਫ ਨੂੰ ਖ਼ਤਮ ਕਰਨ ਦੀ ਦਿਸ਼ਾ ’ਚ ਇਕ ਵੱਡੀ ਸਫਲਤਾ ਹੈ।

ਉਨ੍ਹਾਂ ਕਿਹਾ ਕਿ ਜੂਨ 2020 ’ਚ ਗਲਵਾਨ ਘਾਟੀ ’ਚ ਦੋਵਾਂ ਦੇਸ਼ਾਂ ਦੇ ਫੌਜੀਆਂ ਵਿਚਾਲੇ ਭਿਆਨਕ ਸੰਘਰਸ਼ ਤੋਂ ਬਾਅਦ ਸਬੰਧਾਂ ’ਚ ਤਣਾਅ ਆ ਗਿਆ ਸੀ। ਇਹ ਪਿਛਲੇ ਕੁਝ ਦਹਾਕਿਆਂ ’ਚ ਦੋਵਾਂ ਪੱਖਾਂ ਵਿਚਾਲੇ ਸਭ ਤੋਂ ਗੰਭੀਰ ਫੌਜੀ ਸੰਘਰਸ਼ ਸੀ।

ਉਨ੍ਹਾਂ ਨੇ ਕਿਹਾ ਕਿ ਸਤੰਬਰ 2020 ਤੋਂ ਭਾਰਤ ਚੀਨ ਨਾਲ ਹੱਲ ਕੱਢਣ ਲਈ ਗੱਲਬਾਤ ਕਰ ਰਿਹਾ ਸੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਇਸ ਹੱਲ ਦੇ ਵੱਖ-ਵੱਖ ਪਹਿਲੂ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਫੌਜੀਆਂ ਨੂੰ ਪਿੱਛੇ ਹਟਣਾ ਪਵੇਗਾ, ਕਿਉਂਕਿ ਉਹ ਇਕ-ਦੂਜੇ ਦੇ ਬਹੁਤ ਨੇੜੇ ਹਨ ਅਤੇ ‘ਕੁਝ ਵਾਪਰਣ’ ਦਾ ਖਦਸ਼ਾ ਸੀ।

ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਇਕ ਮੁੱਦਾ ਇਹ ਹੈ ਕਿ ਤੁਸੀਂ ਸਰਹੱਦ ਦਾ ਪ੍ਰਬੰਧਨ ਕਿਵੇਂ ਕਰਦੇ ਹੋ ਅਤੇ ਸਰਹੱਦੀ ਸਮਝੌਤੇ ਨੂੰ ਲੈ ਕੇ ਗੱਲਬਾਤ ਕਿਵੇਂ ਕਰਦੇ ਹੋ। ਹੁਣ ਜੋ ਕੁਝ ਵੀ ਹੋ ਰਿਹਾ ਹੈ, ਉਹ ਪਹਿਲੇ ਪੜਾਅ ਨਾਲ ਸਬੰਧਤ ਹੈ, ਜੋ ਕਿ ਫੌਜੀਆਂ ਦੀ ਵਾਪਸੀ ਹੈ।

ਉਨ੍ਹਾਂ ਕਿਹਾ ਕਿ ਭਾਰਤ ਅਤੇ ਚੀਨ 2020 ਤੋਂ ਬਾਅਦ ਕੁਝ ਥਾਵਾਂ ’ਤੇ ਇਸ ਗੱਲ ’ਤੇ ਸਹਿਮਤ ਹੋਏ ਕਿ ਕਿਵੇਂ ਫੌਜੀ ਆਪਣੇ ਟਿਕਾਣਿਆਂ ’ਤੇ ਪਰਤਣਗੇ ਪਰ ਇਕ ਮਹੱਤਵਪੂਰਨ ਗੱਲ ਗਸ਼ਤ ਨਾਲ ਸਬੰਧਤ ਸੀ।

ਜੈਸ਼ੰਕਰ ਨੇ ਕਿਹਾ ਕਿ ਗਸ਼ਤ ’ਤੇ ਰੋਕ ਲਾਈ ਜਾ ਰਹੀ ਸੀ ਅਤੇ ਅਸੀਂ ਪਿਛਲੇ ਦੋ ਸਾਲਾਂ ਤੋਂ ਇਸ ’ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਇਸ ਲਈ 21 ਅਕਤੂਬਰ ਨੂੰ ਜੋ ਹੋਇਆ, ਉਹ ਇਹ ਸੀ ਕਿ ਉਨ੍ਹਾਂ ਵਿਸ਼ੇਸ਼ ਖੇਤਰਾਂ ਡੇਮਚੋਕ ਅਤੇ ਡੇਪਸਾਂਗ ’ਚ ਅਸੀਂ ਇਸ ਸਮਝ ’ਤੇ ਪਹੁੰਚੇ ਕਿ ਗਸ਼ਤ ਫਿਰ ਤੋਂ ਉਸੇ ਤਰ੍ਹਾਂ ਸ਼ੁਰੂ ਹੋਵੇਗੀ, ਜਿਵੇਂ ਪਹਿਲਾਂ ਹੋਇਆ ਕਰਦੀ ਸੀ।

  • s jaishankar
  • appreciates
  • army for india
  • china lac
  • patrolling pact

‘AAP’ ਨਹੀਂ ਲੜੇਗੀ ਮਹਾਰਾਸ਼ਟਰ ਚੋਣਾਂ, ਮਹਾ ਵਿਕਾਸ ਆਘਾੜੀ ਲਈ ਪ੍ਰਚਾਰ ਕਰਨਗੇ ਕੇਜਰੀਵਾਲ

NEXT STORY

Stories You May Like

  • uae praises india
    'ਭਾਰਤ ਨੇ ਕੀਤਾ ਸ਼ਾਨਦਾਰ ਕੰਮ..!', UAE ਨੇ BRICS ਦੀ ਮੇਜ਼ਬਾਨੀ 'ਤੇ ਕੀਤੀ ਨਵੀਂ ਦਿੱਲੀ ਦੀ ਸ਼ਲਾਘਾ
  • nepal army chief  visit to china
    ਨੇਪਾਲ ਫੌਜ ਮੁਖੀ ਸਿਗਡੇਲ ਚੀਨ ਦੇ ਇੱਕ ਹਫ਼ਤੇ ਦੇ ਦੌਰੇ ਲਈ ਰਵਾਨਾ
  • australia a defeats india a women  s team by six wickets
    ਆਸਟ੍ਰੇਲੀਆ ਏ ਨੇ ਭਾਰਤ ਏ ਮਹਿਲਾ ਟੀਮ ਨੂੰ ਛੇ ਵਿਕਟਾਂ ਨਾਲ ਹਰਾਇਆ
  • spicejet signs firm agreements to lease 20 aircraft
    ਸਪਾਈਸਜੈੱਟ ਨੇ 20 ਜਹਾਜ਼ ਲੀਜ਼ ’ਤੇ ਲੈਣ ਲਈ ਕੀਤੇ ਪੱਕੇ ਸਮਝੌਤੇ
  • eu india fta proposal
    ਯੂਰਪੀਅਨ ਕਮਿਸ਼ਨ ਨੇ ਭਾਰਤ ਨਾਲ ਵਪਾਰ ਸਮਝੌਤੇ 'ਤੇ ਦਸਤਖਤ ਕਰਨ ਲਈ ਕੌਂਸਲ ਨੂੰ ਸੌਂਪਿਆ ਪ੍ਰਸਤਾਵ
  • this strong player is in the india a team for the odi series against australia a
    ਆਸਟ੍ਰੇਲੀਆ-ਏ ਵਿਰੁੱਧ ਵਨ ਡੇ ਲੜੀ ਲਈ ਇਹ ਧਾਕੜ ਖਿਡਾਰੀ ਭਾਰਤ-ਏ ਟੀਮ ’ਚ
  • india to end russia ukraine conflict
    ਭਾਰਤ ਖ਼ਤਮ ਕਰਵਾਏਗਾ ਰੂਸ-ਯੂਕ੍ਰੇਨ ਦੀ ਜੰਗ ! ਪੋਲੈਂਡ ਪਹੁੰਚੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਤਾ ਵੱਡਾ ਬਿਆਨ
  • indian patent office   warning issued to those using logos without approval
    ਭਾਰਤੀ ਪੇਟੈਂਟ ਦਫਤਰ ਦੀ ਸਖ਼ਤੀ : ਪ੍ਰਵਾਨਗੀ ਤੋਂ ਬਿਨਾਂ ਲੋਗੋ ਦੀ ਵਰਤੋਂ ਕਰਨ ਵਾਲਿਆਂ ਲਈ ਜਾਰੀ ਕੀਤੀ ਚਿਤਾਵਨੀ
  • joint action by punjab police and bsf
    ਪੰਜਾਬ ਪੁਲਸ ਤੇ BSF ਦਾ ਸਾਂਝਾ ਐਕਸ਼ਨ: ਬਾਰਡਰ ਏਰੀਏ 'ਚ 24 ਘੰਟੇ ਨਿਗਰਾਨੀ ਦੇ...
  • jalandhar police register fir against singer nijjar
    ਪਾਲੀਵੁੱਡ ਗਾਇਕ ਨਿੱਝਰ ਦੀਆਂ ਵਧੀਆਂ ਮੁਸ਼ਕਿਲਾਂ, ਜਲੰਧਰ ਪੁਲਸ ਨੇ ਦਰਜ ਕੀਤੀ FIR
  • punjab weather imd heavy rain alert
    ਪੰਜਾਬ 'ਚ 5 ਦਿਨ ਮੌਸਮ ਰਹੇਗਾ ਖ਼ਰਾਬ! ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ...
  • hooliganism in jalandhar gunshots fired in the area
    ਜਲੰਧਰ 'ਚ ਚੱਲੀਆਂ ਗੋਲ਼ੀਆਂ! ਠਾਹ-ਠਾਹ ਦੀ ਆਵਾਜ਼ ਨਾਲ ਕੰਬਿਆ ਇਹ ਇਲਾਕਾ
  • controversy shooting of singer nijjar s new song in dav college jalandhar
    ਵਿਵਾਦਾਂ 'ਚ ਘਿਰੇ ਗਾਇਕ ਨਿੱਝਰ! ਨਵੇਂ ਗਾਣੇ ਦੀ ਸ਼ੂਟਿੰਗ ਨੂੰ ਲੈ ਕੇ ਜਲੰਧਰ ਦੇ...
  • harjap singh sangha meets nz high commissioner
    ਹਰਜਾਪ ਸਿੰਘ ਸੰਘਾ ਨੇ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਨਾਲ ਕੀਤੀ ਮੁਲਾਕਾਤ, ਅਹਿਮ...
  • adarsh   nagar market park jalandhar
    ਆਦਰਸ਼ ਨਗਰ ਮਾਰਕੀਟ ਦਾ ਪਾਰਕ ਬਚਾਉਣ ਦੀ ਲੜਾਈ ਹੁਣ ਸੀ. ਐੱਮ. ਦਰਬਾਰ ਤਕ ਪਹੁੰਚੀ
  • biscuit factory fire in jalandhar
    ਜਲੰਧਰ ਵਿਖੇ ਬਿਸਕੁਟ ਫੈਕਟਰੀ 'ਚ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ
Trending
Ek Nazar
amal rajapaksa

ਸ਼੍ਰੀਲੰਕਾ ਦੀ ਅਦਾਲਤ ਨੇ ਵਧਾ'ਤੀ ਨਮਲ ਰਾਜਪਕਸ਼ੇ ਦੀ ਨਿਆਂਇਕ ਹਿਰਾਸਤ

gold mine collapse

ਸੂਡਾਨ 'ਚ ਢਹਿ-ਢੇਰੀ ਹੋਈ ਸੋਨੇ ਦੀ ਖਾਨ, ਘੱਟੋ-ਘੱਟ 67 ਲੋਕਾਂ ਦੀ ਮੌਤ

airspace restrictions

ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਮੁੜ ਵਧਾਈ ਪਾਬੰਦੀ ਮਿਆਦ

social media

13 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਦਾ ਸੋਸ਼ਲ ਮੀਡੀਆ ਹੋਵੇ ਬੈਨ, ਪ੍ਰਸਤਾਵ ਪੇਸ਼

indian worker  in israel

ਇਜ਼ਰਾਈਲ 'ਚ ਭਾਰਤੀ ਕਾਮੇ ਨਾਲ ਵਾਪਰਿਆ ਦਰਦਨਾਕ ਹਾਦਸਾ, ਕੱਟੀ ਗਈ ਲੱਤ

afghan medical students

ਅਫਗਾਨ ਮੈਡੀਕਲ ਵਿਦਿਆਰਥੀਆਂ ਨੇ ਪਾਕਿ ਸਰਕਾਰ ਨੂੰ ਲਗਾਈ ਗੁਹਾਰ

personal data leaked

ਅੱਧੀ ਆਬਾਦੀ ਦਾ ਨਿੱਜੀ ਡੇਟਾ ਹੋਇਆ ਲੀਕ !  ਸਰਵੇਖਣ 'ਚ ਫਰਾਂਸ ਸਬੰਧੀ ਹੈਰਾਨੀਜਨਕ...

football tournament

ਬ੍ਰਿਸਬੇਨ ਯੂਥ ਸਪੋਰਟਸ ਕਲੱਬ ਵੱਲੋਂ ਤੀਜਾ ਫੁੱਟਬਾਲ ਟੂਰਨਾਮੈਂਟ 19 ਸਤੰਬਰ ਨੂੰ

district magistrate prohibits bathing in the sutlej river

ਜ਼ਿਲਾ ਮੈਜਿਸਟ੍ਰੇਟ ਵੱਲੋਂ ਸਤਲੁਜ ਦਰਿਆ ਅਤੇ ਬਿਸਤ ਦੁਆਬ ਨਹਿਰ ’ਚ ਨਹਾਉਣ ਦੀ ਮਨਾਹੀ

pipeline damaged

ਨੁਕਸਾਨੀ ਗਈ ਸਾਊਦੀ ਅਰਬ ਦੀ ਪਾਈਪਲਾਈਨ, ਕਈ ਹਫ਼ਤਿਆਂ ਤੱਕ ਬੰਦ ਰਹਿਣ ਦਾ ਖਦਸ਼ਾ

nepal flood victim

ਨੇਪਾਲ ਹੜ੍ਹ ਪੀੜਤਾਂ ਦੇ ਆਈਸੀਯੂ 'ਚ ਦਿੱਤੇ ਇੰਟਰਵਿਊ ਨਾਲ ਵਧਿਆ ਵਿਵਾਦ, ਪ੍ਰੈਸ...

bilateral relations

ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ ਬੰਗਲਾਦੇਸ਼ ਅਤੇ ਪਾਕਿਸਤਾਨ

tunnel rescue operation

ਨੇਪਾਲ ਅਤੇ ਭਾਰਤ ਦੀਆਂ ਟੀਮਾਂ ਬਚਾਅ ਮੁਹਿੰਮ ਦੇ ਅੰਤਿਮ ਪੜਾਅ ਨੇੜੇ

sheikh hasina s party sentenced

ਸ਼ੇਖ ਹਸੀਨਾ ਦੀ ਪਾਰਟੀ ਦੇ ਸੱਤ ਆਗੂਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ

imran khan

ਇਮਰਾਨ ਖਾਨ ਦੇ ਡਾਕਟਰੀ ਇਲਾਜ ਬਾਰੇ ਅਦਾਲਤ ਸੁਣਾਏਗੀ ਫ਼ੈਸਲਾ

incident in pakistan

ਪਾਕਿਸਤਾਨ 'ਚ 'ਆਨਰ ਕਿਲਿੰਗ' ਮਾਮਲੇ ਦੀ ਅਸਲੀਅਤ ਆਈ ਸਾਹਮਣੇ

order issued to block passports

KP ਦੇ CM ਸਣੇ ਇਮਰਾਨ ਖਾਨ ਦੀ ਪਾਰਟੀ ਦੇ 24 ਸੰਸਦ ਮੈਂਬਰਾਂ ਦੇ ਪਾਸਪੋਰਟ ਬਲਾਕ !

indian origin woman in new york

ਅਮਰੀਕਾ 'ਚ ਭਾਰਤੀ ਮੂਲ ਦੀ ਔਰਤ ਅਤੇ ਨੌਜਵਾਨ ਨਾਲ ਵਾਪਰਿਆ ਭਾਣਾ, ਆਏ ਟਰੇਨ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • major tragedy in indore
      ਇੰਦੌਰ 'ਚ ਮਕਾਨ ਢਹਿਣ ਨਾਲ ਵੱਡਾ ਹਾਦਸਾ, 4 ਔਰਤਾਂ ਦੀ ਮੌਤ ਤੇ 5 ਜ਼ਖ਼ਮੀ
    • clash between students at north campus before du elections
      DU ਚੋਣਾਂ ਤੋਂ ਪਹਿਲਾਂ ਨੌਰਥ ਕੈਂਪਸ 'ਚ ਵਿਦਿਆਰਥੀਆਂ ਵਿਚਾਲੇ ਝੜਪ, ਪੈਰਾਮਿਲਟਰੀ...
    • railways to run 54 special trains during festivals
      ਤਿਉਹਾਰਾਂ 'ਤੇ ਟਿਕਟਾਂ ਦੀ ਚਿੰਤਾ ਖ਼ਤਮ: ਰੇਲਵੇ ਚਲਾਏਗਾ 54 ਸਪੈਸ਼ਲ ਟ੍ਰੇਨਾਂ;...
    • issue of upi payment fees reaches supreme court
      UPI ਪੇਮੈਂਟ 'ਤੇ ਫੀਸ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ, ਨੋਟੀਫਿਕੇਸ਼ਨ ਰੱਦ ਕਰਨ...
    • onion becomes cheaper  due to government  s buffer stock
      ਸਸਤਾ ਹੋ ਗਿਆ ਪਿਆਜ਼, ਸਰਕਾਰ ਦੇ ਬਫਰ ਸਟਾਕ ਨਾਲ ਥੋਕ ਭਾਅ 9 ਦਿਨਾਂ 'ਚ 9 ਫ਼ੀਸਦੀ...
    • iv worth rs 11 is being sold for rs 325 in hospitals  tukaram munde
      ਹਸਪਤਾਲਾਂ 'ਚ 325 ਰੁਪਏ 'ਚ ਵਿਕ ਰਹੀ 11 ਰੁਪਏ ਵਾਲੀ IV ! 'ਲੁੱਟ' ਖ਼ਿਲਾਫ਼...
    • shahzad bhatti government uapa
      ਸ਼ਹਿਜ਼ਾਦ ਭੱਟੀ ਨੈੱਟਵਰਕ ਖ਼ਿਲਾਫ਼ ਸਰਕਾਰ ਦੀ ਵੱਡੀ ਕਾਰਵਾਈ ! ਐਲਾਨਿਆ ਅੱਤਵਾਦੀ...
    • dera chief ram rahim returned to jail after 21 days
      ਖ਼ਤਮ ਹੋਈ ਡੇਰਾ ਮੁੱਖੀ ਰਾਮ ਰਹੀਮ ਦੀ ਪੈਰੋਲ, 21 ਦਿਨਾਂ ਬਾਅਦ ਵਾਪਸ ਪਰਤੇ ਜੇਲ੍ਹ
    • october 1 these vehicles will not get petrol and diesel 775 anpr cameras
      1 ਅਕਤੂਬਰ ਤੋਂ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ; ਲਗਾਏ ਜਾਣਗੇ...
    • land  father  son  haryana police
      ਜ਼ਮੀਨ ਪਿੱਛੇ ਪਿਓ ਨੇ ਪੁੱਤ ਦਾ ਗੋਲੀਆਂ ਮਾਰ ਕੀਤਾ ਕਤਲ, ਜਵਾਈ ਨਾਲ ਮਿਲ ਦਿੱਤਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +