ਨਵੀਂ ਦਿੱਲੀ (ਭਾਸ਼ਾ) - ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਨਹੀਂ ਲੜੇਗੀ ਤੇ ਉਨ੍ਹਾਂ ਦੇ ਆਗੂ ਅਰਵਿੰਦ ਕੇਜਰੀਵਾਲ ਮਹਾ ਵਿਕਾਸ ਆਘਾੜੀ (ਐੱਮ. ਵੀ. ਏ.) ਲਈ ਪ੍ਰਚਾਰ ਕਰਨਗੇ। ਐੱਮ. ਵੀ. ਏ. ’ਚ ਊਧਵ ਠਾਕਰੇ ਦੀ ਸ਼ਿਵਸੈਨਾ (ਯੂ. ਬੀ. ਟੀ.), ਸ਼ਰਦ ਪਵਾਰ ਦੀ ਰਾਕਾਂਪਾ (ਐੱਸ. ਪੀ.) ਤੇ ਕਾਂਗਰਸ ਸ਼ਾਮਲ ਹਨ।
‘ਆਪ’ ਸੂਤਰਾਂ ਮੁਤਾਬਿਕ ਸ਼ਿਵਸੈਨਾ (ਯੂ. ਬੀ. ਟੀ.) ਤੇ ਰਾਕਾਂਪਾ (ਐੱਸ. ਪੀ.) ਨੇ ਕੇਜਰੀਵਾਲ ਦੇ ਮਹਾਰਾਸ਼ਟਰ ’ਚ ਪ੍ਰਚਾਰ ਕਰਨ ਸਬੰਧੀ ਪਾਰਟੀ ਨਾਲ ਸੰਪਰਕ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਕੇਜਰੀਵਾਲ ਝਾਰਖੰਡ ਵਿਧਾਨ ਸਭਾ ਚੋਣਾਂ ’ਚ ਹੇਮੰਤ ਸੋਰੇਨ ਦੀ ਪਾਰਟੀ ਝਾਰਖੰਡ ਮੁਕਤੀ ਮੋਰਚਾ ਲਈ ਵੀ ਪ੍ਰਚਾਰ ਕਰ ਸਕਦੇ ਹਨ। ਮਹਾਰਾਸ਼ਟਰ ’ਚ 288 ਵਿਧਾਨ ਸਭਾ ਸੀਟਾਂ ਹਨ ਤੇ ਉੱਥੇ 20 ਨਵੰਬਰ ਨੂੰ ਚੋਣਾਂ ਹੋਣੀਆਂ ਹਨ।
CM ਮਾਨ ਨੇ ਕੇਂਦਰੀ ਮੰਤਰੀ ਜੇ.ਪੀ. ਨੱਢਾ ਨਾਲ ਕੀਤੀ ਮੁਲਾਕਾਤ, DAP ਸਪਲਾਈ ਮੁੱਦੇ 'ਤੇ ਹੋਈ ਚਰਚਾ
NEXT STORY