ਨਵੀਂ ਦਿੱਲੀ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬੁੱਧਵਾਰ ਨੂੰ ਆਪਣੇ ਇਰਾਨੀ ਹਮਰੁਤਬਾ ਜਵਾਦ ਜ਼ਰੀਫ਼ ਨਾਲ ਗੱਲਬਾਤ ਕੀਤੀ, ਜੋ ਅਫ਼ਗਾਨਿਸਤਾਨ 'ਚ ਉਭਰਦੀ ਸਥਿਤੀ ਦੇ ਨਾਲ-ਨਾਲ ਦੋ-ਪੱਖੀ ਮੁੱਦਿਆਂ 'ਤੇ ਕੇਂਦਰਿਤ ਸੀ। ਜੈਸ਼ੰਕਰ ਨੇ 2 ਹਫ਼ਤੇ ਪਹਿਲਾਂ ਹੀ ਜ਼ਰੀਫ ਨਾਲ ਵਿਆਪਕ ਗੱਲਬਾਤ ਕੀਤੀ ਸੀ ਅਤੇ ਰੂਸ ਜਾਣ ਦੇ ਕ੍ਰਮ 'ਚ ਇਰਾਨੀ ਰਾਜਧਾਨੀ ਤੇਹਰਾਨ 'ਚ ਰੁਕ ਕੇ ਨਵੇਂ ਚੁਣੇ ਰਾਸ਼ਟਰਪਤੀ ਇਬਰਾਹਿਮ ਰਈਸੀ ਨਾਲ ਮੁਲਾਕਾਤ ਕੀਤੀ ਸੀ। ਜੈਸ਼ੰਕਰ ਨੇ ਇਕ ਟਵੀਟ 'ਚ ਚਰਚਾ ਦੇ ਵਿਸ਼ਿਆਂ ਦਾ ਜ਼ਿਕਰ ਕੀਤੇ ਬਿਨਾਂ ਗੱਲਬਾਤ ਨੂੰ 'ਉਤਪਾਦਕ' ਦੱਸਿਆ। ਉਨ੍ਹਾਂ ਨੇ ਟਵੀਟ ਕੀਤਾ,''ਇਰਾਨੀ ਵਿਦੇਸ਼ ਮੰਤਰੀ ਜਵਾਬ ਜ਼ਰੀਫ਼ ਨਾਲ ਗੱਲਬਾਤ ਕਰ ਕੇ ਚੰਗਾ ਲੱਗਾ। ਸਾਡੇ ਸੰਬੰਧਾਂ ਦੇ ਸੰਬੰਧ 'ਚ ਉਪਯੋਗੀ ਗੱਲਬਾਤ ਹੋਈ।''
ਇਰਾਨੀ ਮੀਡੀਆ ਦੀਆਂ ਖ਼ਬਰਾਂ 'ਚ ਕਿਹਾ ਗਿਆਹੈ ਕਿ ਦੋਵੇਂ ਵਿਦੇਸ਼ਮੰਤਰੀਆਂ ਨੇ ਅਫ਼ਗਾਨਿਸਤਾਨ ਦੇ ਤਾਜ਼ਾ ਘਟਨਾਕ੍ਰਮ ਨੂੰ ਲੈ ਕੇ ਚਰਚਾ ਕੀਤੀ। ਇਰਾਨ ਦੀ ਇਕ ਨਿਊਜ਼ ਏਜੰਸੀ ਨੇ ਕਿਹਾ,''ਇਰਾਨ ਅਤੇ ਭਾਰਤ ਦੇ ਵਿਦੇਸ਼ ਮੰਤਰੀਆਂ ਨੇ ਬੁੱਧਵਾਰ ਨੂੰ ਟੈਲੀਫੋਨ 'ਤੇ ਹੋਈ ਗੱਲਬਾਤ 'ਚ ਅਫ਼ਗਾਨਿਸਤਾਨ ਦੇ ਤਾਜ਼ਾ ਘਟਨਾਕ੍ਰਮ ਨੂੰ ਲੈ ਕੇ ਚਰਚਾ ਕੀਤੀ।'' ਅਮਰੀਕਾ ਵਲੋਂ ਇਕ ਮਈ ਨੂੰ ਦੇਸ਼ 'ਚ ਆਪਣੇ ਫ਼ੌਜੀਆਂ ਦੀ ਵਾਪਸੀ ਸ਼ੁਰੂ ਕੀਤੇ ਜਾਣ ਦੇ ਬਾਅਦ ਤੋਂ ਅਫ਼ਗਾਨਿਸਤਾਨ 'ਚ ਤਾਲਿਬਾਨ ਹਮਲਿਆਂ 'ਚ ਤੇਜ਼ੀ ਆਈ ਹੈ। ਰੂਸ ਦੇ ਨਾਲ ਹੀ ਇਰਾਨ ਅਫ਼ਗਾਨ ਸ਼ਾਂਤੀ ਪ੍ਰਕਿਰਿਆ 'ਚ ਮੁੱਖ ਭੂਮਿਕਾ ਨਿਭਾ ਰਿਹਾ ਹੈ ਅਤੇ ਅਮਰੀਕਾ ਵਲੋਂ ਫ਼ੌਜੀਆਂ ਦੀ ਵਾਪਸੀ ਦੇ ਨਾਲ ਹੀ ਦੇਸ਼ 'ਚ ਵਿਆਪਕ ਹਿੰਸਾ ਤੋਂ ਬਾਅਦ ਇਸ ਪ੍ਰਕਿਰਿਆ 'ਚ ਨਵੀਂ ਗਤੀ ਆਈ ਹੈ। ਸਮਝਿਆ ਜਾਂਦਾ ਹੈ ਕਿ ਜੈਸ਼ੰਕਰ ਅਤੇ ਜ਼ਰੀਫ਼ ਨੇ ਦੋ-ਪੱਖੀ ਮੁੱਦਿਆਂ 'ਤੇ ਵੀ ਚਰਚਾ ਕੀਤੀ। ਚਾਬਹਾਰ ਬੰਦਰਗਾਹ ਦਾ ਵਿਕਾਸ ਦੋਹਾਂ ਦੇਸ਼ਾਂ ਵਿਚਾਲੇ ਸੰਬੰਧਾਂ 'ਚ ਇਕ ਮੁੱਖ ਵਿਸ਼ਾ ਰਿਹਾ ਹੈ।
ਅਮਰੀਕੀ ਅਧਿਐਨ ’ਚ ਦਾਅਵਾ, ਭਾਰਤ ’ਚ ਕੋਰੋਨਾ ਕਾਰਨ ਲਗਭਗ 50 ਲੱਖ ਮੌਤਾਂ, ਵੰਡ ਪਿਛੋਂ ਸਭ ਤੋਂ ਵੱਡੀ ਮਨੁੱਖੀ ਤ੍ਰਾਸਦੀ
NEXT STORY