ਨਵੀਂ ਦਿੱਲੀ-'ਟੂ ਪਲੱਸ ਟੂ' ਗੱਲਬਾਤ ਤੋਂ ਪਹਿਲਾਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮੰਗਲਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਗੱਲਬਾਤ ਕੀਤੀ। ਗੱਲਬਾਤ 'ਚ ਮੁੱਖ ਤੌਰ 'ਤੇ ਯੂਕ੍ਰੇਨ ਦੇ ਤਾਜ਼ਾ ਘਟਨਾਕ੍ਰਮ 'ਤੇ ਚਰਚਾ ਕੀਤੀ ਗਈ। ਇਹ ਗੱਲਬਾਤ ਹਫ਼ਤੇ 'ਚ ਜੈਸ਼ੰਕਰ ਅਤੇ ਬਲਿੰਕਨ ਦੀ ਟੈਲੀਫੋਨ 'ਤੇ ਦੂਜੀ ਵਾਰ ਹੈ।
ਇਹ ਵੀ ਪੜ੍ਹੋ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸ਼ਾਹਕੋਟ ਥਾਣੇ ਅੱਗੇ ਲਗਾਇਆ ਧਰਨਾ
ਇਹ ਗੱਲਬਾਤ ਅਜਿਹੇ ਸਮੇਂ ਹੋਈ ਹੈ ਜਦ ਰੂਸ ਤੋਂ ਵੱਡੀ ਗਿਣਤੀ 'ਚ ਰਿਆਇਤੀ ਕੱਚਾ ਤੇਲ ਖਰੀਦਣ ਦੇ ਭਾਰਤ ਦੇ ਸੰਕੇਤ 'ਤੇ ਪੱਛਮੀ ਦੇਸ਼ਾਂ ਦਰਮਿਆਨ ਬੇਚੈਨੀ ਵੱਧ ਗਈ ਹੈ। ਜੈਸ਼ੰਕਰ ਨੇ ਟਵੀਟ ਕੀਤਾ ਕਿ ਸਾਡੇ ਦਰਮਿਆਨ ਟੂ ਪਲੱਸ ਟੂ ਗੱਲਬਾਤ ਤੋਂ ਪਹਿਲਾਂ ਵਿਦੇਸ਼ ਮੰਤਰੀ ਬਲਿੰਕਨ ਨਾਲ ਗੱਲਬਾਤ ਕੀਤੀ। ਦੁਵੱਲੇ ਮੁੱਦਿਆਂ ਅਤੇ ਯੂਕ੍ਰੇਨ ਨਾਲ ਸੰਬਧਿਤ ਤਾਜ਼ਾ ਘਟਨਾਕ੍ਰਮ 'ਤੇ ਚਰਚਾ ਕੀਤੀ।
ਇਹ ਵੀ ਪੜ੍ਹੋ : ਜ਼ੇਲੇਂਸਕੀ ਨੇ UNSC 'ਚ ਰੂਸੀ ਫੌਜ 'ਤੇ ਜੰਗੀ ਅਪਰਾਧਾਂ ਦਾ ਲਾਇਆ ਦੋਸ਼
ਕੁਝ ਦਿਨ ਪਹਿਲਾਂ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਵੀ ਦੋ ਦਿਨੀਂ ਯਾਤਰਾ 'ਤੇ ਭਾਰਤ ਆਏ ਸਨ। ਲਾਵਰੋਵ ਨੇ ਕਿਹਾ ਸੀ ਕਿ ਮਾਸਕੋ ਨੇ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਦੇ 'ਅੜਿੱਕੇ' ਨੂੰ ਬਾਈਪਾਸ ਕਰਨ ਲਈ ਭਾਰਤ ਅਤੇ ਹੋਰ ਹਿੱਸੇਦਾਰੀ ਨਾਲ ਰਾਸ਼ਟੀ ਮੁਦਰਾਵਾਂ 'ਚ ਵਪਾਰ ਕਰਨ ਵੱਲ ਵੱਧਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਹਫ਼ਤੇ ਅਮਰੀਕਾ ਦੇ ਅੰਤਰਰਾਸ਼ਟਰੀ ਅਰਥ ਸ਼ਾਸਤਰ ਦੇ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਲੀਪ ਸਿੰਘ ਨੇ ਵੀ ਭਾਰਤ ਦਾ ਦੌਰਾ ਕੀਤਾ ਸੀ।
ਇਹ ਵੀ ਪੜ੍ਹੋ : ਚੈਨਲ 4 ਨੂੰ ਵੇਚਣ ਦੇ ਬ੍ਰਿਟੇਨ ਸਰਕਾਰ ਦੇ ਫ਼ੈਸਲੇ ਦੀ ਹੋ ਰਹੀ ਆਲੋਚਨਾ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਆਸਟ੍ਰੇਲੀਆਈ ਹਾਈ ਕਮਿਸ਼ਨਰ ਨੇ ਮੁਕਤ ਵਪਾਰ ਨੀਤੀ ਨੂੰ ਲੈ ਕੇ PM ਮੋਦੀ ਦੀ ਕੀਤੀ ਤਾਰੀਫ਼
NEXT STORY