ਨਵੀਂ ਦਿੱਲੀ (ਭਾਸ਼ਾ)— ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀਰਵਾਰ ਭਾਵ ਅੱਜ ਕਿਹਾ ਕਿ ਟੋਕੀਓ ਸਥਿਤ ਭਾਰਤੀ ਦੂਤਘਰ, ਜਾਪਾਨ ਦੇ ਯੋਕੋਹਾਮਾ ਕੰਢੇ ਨੇੜੇ ਖੜ੍ਹੇ'ਡਾਇਮੰਡ ਪ੍ਰਿਸੇਜ਼' ਕਰੂਜ਼ ਸ਼ਿਪ 'ਤੇ ਸਵਾਰ ਯਾਤਰੀਆਂ ਅਤੇ ਚਾਲਕ ਦਲ ਨਾਲ ਸੰਪਰਕ 'ਚ ਹੈ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਦਿੱਤੀ ਜਾ ਰਹੀ ਹੈ। ਜਾਪਾਨ ਅਥਾਰਟੀ ਮੁਤਾਬਕ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਵੱਖਰਾ ਰੱਖਿਆ ਗਿਆ ਹੈ, ਇਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਵੱਖਰਾ ਰੱਖਿਆ ਗਿਆ ਹੈ। ਕਰੂਜ਼ ਸ਼ਿਪ 'ਤੇ ਸਵਾਰ ਚਾਲਕ ਦਲ ਦੇ ਦੋ ਮੈਂਬਰਾਂ ਦੀ ਕੋਰੋਨਾ ਵਾਇਰਸ ਹੋਣ ਦੇ ਨਤੀਜੇ ਪਾਜ਼ੀਟਿਵ ਮਿਲੇ ਹਨ। ਜੈਸ਼ੰਕਰ ਨੇ ਇਕ ਟਵੀਟ 'ਚ ਕਿਹਾ ਕਿ ਚਾਲਕ ਦਲ ਦੇ ਦੋ ਮੈਂਬਰ ਕੋਰੋਨਾ ਵਾਇਰਸ ਜਾਂਚ 'ਚ ਪਾਜ਼ੀਟਿਵ ਪਾਏ ਗਏ ਹਨ। ਅਸੀਂ ਅੱਗੇ ਦੀ ਜਾਣਕਾਰੀ ਦਿੰਦੇ ਰਹਾਂਗੇ।

ਉਨ੍ਹਾਂ ਨੇ ਕਿਹਾ ਕਿ ਟੋਕੀਓ 'ਚ ਭਾਰਤੀ ਦੂਤਘਰ ਜਾਪਾਨ ਦੇ ਯੋਕੋਹਾਮਾ ਕੰਢੇ 'ਤੇ ਡਾਇਮੰਡ ਪ੍ਰਿੰਸੇਜ਼ 'ਤੇ ਸਵਾਰ ਚਾਲਕ ਦਲ ਅਤੇ ਯਾਤਰੀਆਂ ਦੇ ਸੰਪਰਕ ਵਿਚ ਹਨ ਅਤੇ ਹਰ ਤਰ੍ਹਾਂ ਦੀ ਮਦਦ ਪਹੁੰਚਾਈ ਜਾ ਰਹੀ ਹੈ। ਯਾਤਰੀਆਂ ਅਤੇ ਚਾਲਕ ਦਲ ਨੂੰ ਅਜੇ ਜਾਪਾਨ ਪ੍ਰਸ਼ਾਸਨ ਨੇ ਵੱਖਰਾ ਕਰ ਰੱਖਿਆ ਹੈ। ਜ਼ਿਕਰਯੋਗ ਹੈ ਕਿ ਜਾਪਾਨ ਦੇ ਯੋਕੋਹਾਮਾ ਕੰਢੇ ਨੇੜੇ ਖੜ੍ਹੇ ਕਰੂਜ਼ ਸ਼ਿਪ ਡਾਇਮੰਡ ਪ੍ਰਿਸੇਜ਼ 'ਤੇ ਮੌਜੂਦ ਚਾਲਕ ਦਲ ਦੇ ਭਾਰਤੀ ਮੈਂਬਰਾਂ 'ਚੋਂ 2 ਦੇ ਨਮੂਨੇ ਜਾਂਚ 'ਚ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਪਾਏ ਗਏ ਹਨ। ਜਾਪਾਨ ਸਥਿਤ ਭਾਰਤੀ ਦੂਤਘਰ ਨੇ ਬੁੱਧਵਾਰ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ। ਜਾਪਾਨੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸ਼ਿਪ ਵਿਚ ਸਵਾਰ 218 ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ। ਕਰੂਜ਼ ਸ਼ਿਪ 'ਚ 3,711 ਯਾਤਰੀ ਹਨ, ਜਿਨ੍ਹਾਂ 'ਚ 132 ਕਰੂ ਮੈਂਬਰਾਂ ਸਮੇਤ 138 ਭਾਰਤੀ ਹਨ।

ਜੰਮੂ-ਕਸ਼ਮੀਰ : ਸੁਰੱਖਿਆ ਹਾਲਾਤ ਬਾਰੇ ਫੌਜ ਨੇ ਵਿਦੇਸ਼ੀ ਡਿਪਲੋਮੈਟ ਦੇ ਵਫ਼ਦ ਨੂੰ ਦਿੱਤੀ ਜਾਣਕਾਰੀ
NEXT STORY