ਇੰਟਰਨੈਸ਼ਨਲ ਡੈਸਕ- ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਮਵਾਰ ਨੂੰ ਇੱਥੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਵੱਖ-ਵੱਖ ਮੁਲਾਕਾਤਾਂ ਕਰ ਕੇ ਦੁਵੱਲੇ ਸਬੰਧਾਂ ’ਤੇ ਚਰਚਾ ਕੀਤੀ। ਜੈਸ਼ੰਕਰ ਨੇ ਖੇਤਰੀ ਮੁੱਦਿਆਂ ’ਤੇ ਚਰਚਾ ਕਰਨ ਲਈ ਜਾਪਾਨੀ ਵਿਦੇਸ਼ ਮੰਤਰੀ ਮੋਟੇਗੀ ਤੋਸ਼ੀਮਿਤਸੁ ਅਤੇ ਆਪਣੇ ਮਲੇਸ਼ੀਆਈ ਹਮਰੁਤਬਾ ਮੁਹੰਮਦ ਹਾਜੀ ਹਸਨ ਨਾਲ ਵੀ ਮੁਲਾਕਾਤ ਕੀਤੀ।
ਇਹ ਮੀਟਿੰਗਾਂ ਦੱਖਣ-ਪੂਰਬੀ ਏਸ਼ੀਆਈ ਰਾਸ਼ਟਰਾਂ ਦੇ ਸੰਘ (ਆਸੀਆਨ) ਦੇ ਸਾਲਾਨਾ ਸੰਮੇਲਨ ਅਤੇ 20ਵੇਂ ਪੂਰਬੀ ਏਸ਼ੀਆ ਸੰਮੇਲਨ ਦੇ ਮੌਕੇ ਹੋਈਆਂ। ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੂੰ 20ਵੇਂ ਪੂਰਬੀ ਏਸ਼ੀਆ ਸੰਮੇਲਨ ਦੌਰਾਨ ਅਲਬਾਨੀਜ਼ ਨੂੰ ਮਿਲ ਕੇ ਵਧੀਆ ਲੱਗਿਆ। ਉਨ੍ਹਾਂ ਕਿਹਾ ਕਿ ਉਹ ਜਾਪਾਨੀ ਵਿਦੇਸ਼ ਮੰਤਰੀ ਤੋਸ਼ੀਮਿਤਸੁ ਨਾਲ ਮੁਲਾਕਾਤ ਕਰ ਕੇ ਵੀ ਬਹੁਤ ਖੁਸ਼ ਹਨ, ਜਿਨ੍ਹਾਂ ਨਾਲ ਉਨ੍ਹਾਂ ਨੇ ਦੁਵੱਲੇ ਸਬੰਧਾਂ ’ਤੇ ਵਿਆਪਕ ਚਰਚਾ ਕੀਤੀ।
ਇਹ ਵੀ ਪੜ੍ਹੋ- ਲਓ ਜੀ..! ਰਾਸ਼ਟਰਪਤੀ ਦੀ ਨਾਗਰਿਕਤਾ ਹੀ ਕਰ'ਤੀ ਰੱਦ
ਵਿਦੇਸ਼ ਮੰਤਰੀ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ, ‘ਅਸੀਂ ਅਗਲੇ ਦਹਾਕੇ ਦੇ ਸਹਿਯੋਗ ਲਈ ਆਪਣੇ ਸਾਂਝੇ ਦ੍ਰਿਸ਼ਟੀਕੋਣ ਨੂੰ ਲਾਗੂ ਕਰਨ ਲਈ ਇਕੱਠੇ ਕੰਮ ਕਰਨ ਲਈ ਸਹਿਮਤ ਹੋਏ ਹਾਂ। ਅਸੀਂ ਕੌਮਾਂਤਰੀ ਸਥਿਤੀ ਅਤੇ ਸਾਡੇ ਹਿੰਦ-ਪ੍ਰਸ਼ਾਂਤ ਸਹਿਯੋਗ ’ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਸਾਡੀ ਗੱਲਬਾਤ ਸਾਡੀ ਵਿਸ਼ੇਸ਼ ਰਣਨੀਤਕ ਅਤੇ ਵਿਸ਼ਵਵਿਆਪੀ ਭਾਈਵਾਲੀ ਦੀ ਤਾਕਤ ਅਤੇ ਨਿੱਘ ਨੂੰ ਦਰਸਾਉਂਦੀ ਹੈ।’
ਵਿਦੇਸ਼ ਮੰਤਰੀ ਨੇ ਸੋਮਵਾਰ ਨੂੰ 20ਵੇਂ ਪੂਰਬੀ ਏਸ਼ੀਆ ਸੰਮੇਲਨ ਵਿਚ ਭਾਰਤ ਦਾ ਰਾਸ਼ਟਰੀ ਬਿਆਨ ਦਿੱਤਾ। ਇਸ ਤੋਂ ਪਹਿਲਾਂ ਲਕਸਨ ਨਾਲ ਮੁਲਾਕਾਤ ਦੌਰਾਨ ਜੈਸ਼ੰਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਨ੍ਹਾਂ ਨੂੰ ‘ਨਿੱਘੀਆਂ ਸ਼ੁੱਭਕਾਮਨਾਵਾਂ’ ਦਿੱਤੀਆਂ। ਵਿਦੇਸ਼ ਮੰਤਰੀ ਨੇ ‘ਐਕਸ’ ’ਤੇ ਇਕ ਹੋਰ ਪੋਸਟ ’ਚ ਕਿਹਾ, ‘ਸਾਡੇ ਦੁਵੱਲੇ ਸਹਿਯੋਗ ਨੂੰ ਅੱਗੇ ਵਧਾਉਣ ਅਤੇ ਮੁਕਤ ਅਤੇ ਖੁੱਲ੍ਹੇ ਇੰਡੋ-ਪੈਸੀਫਿਕ ਖੇਤਰ ਲਈ ਉਨ੍ਹਾਂ ਦੀ (ਲਕਸਨ ਦੀ) ਵਚਨਬੱਧਤਾ ਦਾ ਸਵਾਗਤ ਹੈ।’
Alert! ਸਮੁੰਦਰ ਦੇ ਕੰਢੇ ਨਾਲ ਟਕਰਾਇਆ ਚੱਕਰਵਾਤੀ ਤੂਫਾਨ ‘ਮੋਂਥਾ’, 3 ਸੂਬਿਆਂ ’ਚ ਰੈੱਡ ਅਲਰਟ ਜਾਰੀ
NEXT STORY