ਮਾਪੁਟੋ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਮੋਜ਼ਾਮਬੀਕ ਦੇ ਰਾਸ਼ਟਰਪਤੀ ਫਿਲਿਪ ਨਯੂਸੀ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਵਿਕਾਸ ਨਿਗਮ ਦੇ ਵਿਸਤਾਰ ਦੇ ਤਰੀਕਿਆਂ 'ਤੇ ਚਰਚਾ ਕੀਤੀ। ਉਨ੍ਹਾਂ ਵਪਾਰ, ਨਿਵੇਸ਼ ਅਤੇ ਰੱਖਿਆ ਵਰਗੇ ਖੇਤਰਾਂ ਵਿੱਚ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਕੰਮ ਕਰਨ ਦੀ ਵਚਨਬੱਧਤਾ ਪ੍ਰਗਟਾਈ।
ਇਹ ਵੀ ਪੜ੍ਹੋ : ਫਰਾਂਸ ਦੀ ਸੰਵਿਧਾਨਕ ਕੌਂਸਲ ਨੇ ਪੈਨਸ਼ਨ ਦੀ ਉਮਰ ਵਧਾਉਣ ਨੂੰ ਦਿੱਤੀ ਮਨਜ਼ੂਰੀ
ਰਾਸ਼ਟਰਪਤੀ ਫਿਲਿਪ ਨਯੂਸੀ ਨਾਲ ਮੁਲਾਕਾਤ ਕਰਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ : ਜੈਸ਼ੰਕਰ
ਜੈਸ਼ੰਕਰ, ਜੋ ਇੱਥੇ ਆਪਣੀ ਪਹਿਲੀ ਅਧਿਕਾਰਤ ਯਾਤਰਾ 'ਤੇ ਹਨ, ਨੇ ਆਪਣੇ ਹਮਰੁਤਬਾ ਵੇਰੋਨਿਕਾ ਮੈਕਾਮੋ ਨਾਲ 5ਵੀਂ ਭਾਰਤ-ਮੋਜ਼ਾਮਬੀਕ ਸੰਯੁਕਤ ਕਮਿਸ਼ਨ ਦੀ ਬੈਠਕ ਦੀ ਸਹਿ-ਪ੍ਰਧਾਨਗੀ ਵੀ ਕੀਤੀ। ਮੁਲਾਕਾਤ ਤੋਂ ਬਾਅਦ ਜੈਸ਼ੰਕਰ ਨੇ ਟਵੀਟ ਕੀਤਾ, "ਮੋਜ਼ਾਮਬੀਕ ਦੇ ਰਾਸ਼ਟਰਪਤੀ ਫਿਲਿਪ ਨਯੂਸੀ ਨਾਲ ਮੁਲਾਕਾਤ ਕਰਕੇ ਮਾਣ ਮਹਿਸੂਸ ਕਰ ਰਿਹਾ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਨਿੱਜੀ ਸ਼ੁਭਕਾਮਨਾਵਾਂ ਦਿੱਤੀਆਂ।"
ਇਹ ਵੀ ਪੜ੍ਹੋ : ਰੂਸ ਤੇ ਯੂਕ੍ਰੇਨ 'ਚ ਜੰਗ ਜਾਰੀ, ਬਖਮੁਤ ਵਿੱਚ ਯੂਕ੍ਰੇਨੀ ਸੈਨਿਕਾਂ 'ਤੇ ਹਮਲੇ ਹੋਏ ਤੇਜ਼
ਭਾਰਤ ਮੋਜ਼ਾਮਬੀਕ ਦੀਆਂ ਤਰਜੀਹਾਂ 'ਤੇ ਦੇਵੇਗਾ ਪ੍ਰਤੀਕਿਰਿਆ
ਆਪਣੀ ਪੜ੍ਹਾਈ ਦੌਰਾਨ ਰਾਸ਼ਟਰਪਤੀ ਨਯੂਸੀ ਦੇ ਗੁਜਰਾਤ 'ਚ ਰਹਿਣ ਦਾ ਹਵਾਲਾ ਦਿੰਦਿਆਂ ਜੈਸ਼ੰਕਰ ਨੇ ਕਿਹਾ, "ਅਹਿਮਦਾਬਾਦ 'ਚ ਉਨ੍ਹਾਂ ਵੱਲੋਂ ਬਿਤਾਏ ਸਮੇਂ ਦੀਆਂ ਉਨ੍ਹਾਂ ਦੀਆਂ ਮਨਮੋਹਕ ਯਾਦਾਂ ਨੂੰ ਸੁਣ ਕੇ ਮੇਰਾ ਦਿਲ ਖੁਸ਼ ਹੋ ਗਿਆ। ਸਾਡੇ ਸਹਿਯੋਗ ਨੂੰ ਡੂੰਘਾ ਕਰਨ ਵਿੱਚ ਉਨ੍ਹਾਂ ਦੀ ਵਿਆਪਕ ਦਿਲਚਸਪੀ ਦੀ ਪ੍ਰਸ਼ੰਸਾ ਕਰਦੇ ਹਾਂ।" ਜੈਸ਼ੰਕਰ ਨੇ ਕਿਹਾ, "ਅਸੀਂ ਆਪਣੇ ਸਬੰਧਾਂ ਨੂੰ ਹੋਰ ਵਿਕਸਤ ਕਰਨ ਲਈ ਉਨ੍ਹਾਂ ਦੇ ਮਾਰਗਦਰਸ਼ਨ ਦੀ ਕਦਰ ਕਰਦੇ ਹਾਂ। ਪ੍ਰਧਾਨ ਮੰਤਰੀ ਮੋਦੀ ਦੇ ਵਿਜ਼ਨ ਅਨੁਸਾਰ, ਭਾਰਤ ਮੋਜ਼ਾਮਬੀਕ ਦੀਆਂ ਤਰਜੀਹਾਂ 'ਤੇ ਪ੍ਰਤੀਕਿਰਿਆ ਦੇਵੇਗਾ। ਵਪਾਰ, ਨਿਵੇਸ਼, ਰੱਖਿਆ, ਵਿਕਾਸ ਸਹਿਯੋਗ, ਸਿਹਤ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਵਿੱਚ ਤਰੱਕੀ ਲਈ ਕੰਮ ਕਰਨ ਲਈ ਵਚਨਬੱਧ ਹਾਂ।"
ਇਹ ਵੀ ਪੜ੍ਹੋ : ਤਿਹਾੜ ਜੇਲ੍ਹ 'ਚ ਗੈਂਗਵਾਰ, ਦਿੱਲੀ ਦੇ ਗੈਂਗਸਟਰ ਪ੍ਰਿੰਸ ਤੇਵਤੀਆ ਦਾ ਕਤਲ
ਸੰਯੁਕਤ ਕਮਿਸ਼ਨ ਦੀ ਮੀਟਿੰਗ ਦੌਰਾਨ ਜੈਸ਼ੰਕਰ ਅਤੇ ਮੈਕਾਮੋ ਨੇ ਵਪਾਰ, ਨਿਵੇਸ਼, ਖੇਤੀਬਾੜੀ, ਊਰਜਾ, ਰੇਲਵੇ, ਸਿਹਤ, ਸਿੱਖਿਆ, ਵਿਕਾਸ ਸਹਿਯੋਗ ਅਤੇ ਰੱਖਿਆ ਸਮੇਤ ਦੁਵੱਲੇ ਸਹਿਯੋਗ ਦੇ ਵਿਸਤ੍ਰਿਤ ਖੇਤਰਾਂ ਵਿੱਚ ਹੋਈ ਪ੍ਰਗਤੀ ਦਾ ਜਾਇਜ਼ਾ ਲਿਆ ਤੇ ਉਨ੍ਹਾਂ ਨੂੰ ਹੋਰ ਵਿਸਤਾਰ ਦੇਣ ਲਈ ਨਵੇਂ ਤਰੀਕਿਆਂ ਦੀ ਖੋਜ ਕੀਤੀ। ਜੈਸ਼ੰਕਰ ਨੇ ਟਵੀਟ ਕੀਤਾ, ''ਬਹੁ-ਪੱਖੀ ਮੰਚਾਂ 'ਤੇ ਸਾਡੇ ਠੋਸ ਸਹਿਯੋਗ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਇਆ। ਮੋਜ਼ਾਮਬੀਕ ਨੂੰ ਇਸ ਦੇ ਸਫਲ UNSC ਪ੍ਰੈਜ਼ੀਡੈਂਸੀ ਮਹੀਨੇ ਲਈ ਵਧਾਈਆਂ।''
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਦਿੱਲੀ 'ਚ ਬਿਜਲੀ ਸਬਸਿਡੀ ਦਾ ਰਾਹ ਪੱਧਰਾ, ਸਰਕਾਰ ਨਾਲ ਖਿੱਚੋਤਾਣ ਵਿਚਾਲੇ ਐੱਲ.ਜੀ. ਨੇ ਦਿੱਤੀ ਮਨਜ਼ੂਰੀ
NEXT STORY