ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਜੰਬੂ ਚਿੜੀਆਘਰ ਦਾ ਉਦਘਾਟਨ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਜੰਮੂ ਕਸ਼ਮੀਰ ਆਪਣੇ ਵਿਕਾਸ ਦੇ ਰਸਤੇ 'ਤੇ ਹੈ। ਸਿਨਹਾ ਨੇ ਚਿੜੀਆਘਰ ਦੇ ਉਦਘਾਟਨ ਸਮਾਰੋਹ ਮੌਕੇ ਕਿਹਾ ਕਿ 70 ਹੈਕਟੇਅਰ 'ਚ ਫੈਲਿਆ ਇਹ ਚਿੜੀਆਘਰ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਵਾਸੀਆਂ ਅਤੇ ਸੈਲਾਨੀਆਂ ਦੋਹਾਂ ਨੂੰ ਆਕਰਸ਼ਿਤ ਕਰੇਗਾ। ਸਤੰਬਰ 2016 'ਚ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਕੋਲ ਸ਼ਹਿਰ ਦੇ ਬਾਹਰ ਨਗਰੋਟਾ 'ਚ ਇਸ ਚਿੜੀਆਘਰ ਲਈ ਨੀਂਹ ਪੱਥਰ ਰੱਖਿਆ ਗਿਆ ਸੀ। ਇਸ ਦਾ ਟੀਚਾ ਵੱਡੀ ਗਿਣਤੀ 'ਚ ਪਸ਼ੂ ਪ੍ਰੇਮੀਆਂ ਅਤੇ ਸੈਲਾਨੀਆਂ ਨੂੰ ਆਕਰਸ਼ਿਤ ਕਰਨਾ ਹੈ। ਅਜਿਹਾ ਦੱਸਿਆ ਜਾ ਰਿਾਹ ਹੈ ਕਿ ਇਹ ਉੱਤਰ ਭਾਰਤ ਦਾ ਸਭ ਤੋਂ ਵੱਡਾ ਚਿੜੀਆਘਰ ਹੈ, ਜਿਸ 'ਚ ਰਾਇਲ ਬੰਗਾਲ ਟਾਈਗਰ ਅਤੇ ਏਸ਼ੀਆਈ ਸ਼ੇਰ ਸਮੇਤ ਪਸ਼ੂਆਂ ਦੀਆਂ 27 ਮਸ਼ਹੂਰ ਪ੍ਰਜਾਤੀਆਂ ਨੂੰ ਰੱਖਿਆ ਜਾਵੇਗਾ।
ਸਿਨਹਾ ਨੇ ਹਾਲ ਹੀ 'ਚ ਸ਼੍ਰੀਨਗਰ 'ਚ ਹੋਈ ਜੀ-20 ਬੈਠਕ ਨੂੰ ਸਫ਼ਲ ਦੱਸਦੇ ਹੋਏ ਕਿਹਾ ਕਿ ਇਸ ਪ੍ਰੋਗਰਾਮ 'ਚ ਕੇਂਦਰ ਸ਼ਾਸਿਤ ਪ੍ਰਦੇਸ਼ ਦੀ, ਮੌਕਿਆਂ ਦੇ ਨਵੇਂ ਦੌਰ 'ਚ ਪ੍ਰਵੇਸ਼ ਕਰਨ 'ਚ ਮਦਦ ਕੀਤੀ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਆਪਣੇ ਵਿਕਾਸ ਦੇ ਰਸਤੇ 'ਤੇ ਹੈ। ਉੱਪ ਰਾਜਪਾਲ ਨੇ ਕਿਹਾ,''ਅਸੀਂ ਤੇਜ਼ੀ ਨਾਲ ਵਿਕਾਸ ਕਰਨ ਲਈ ਨਵੇਂ ਖੇਤਰਾਂ 'ਚ ਪ੍ਰਵੇਸ਼ ਕੀਤਾ ਹੈ। ਅਸੀਂ ਹੁਣ ਇਕ ਅਜਿਹੇ ਪੜਾਅ 'ਚ ਹਾਂ, ਜਿੱਥੇ ਸਾਨੂੰਨ ਇਸ ਵਿਕਾਸ ਨੂੰ ਤੇਜ਼ ਕਰਨ, ਇਸ ਨੂੰ ਹੋਰ ਵੱਧ ਸਮਾਵੇਸ਼ੀ ਬਣਾਉਣ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਮਰੱਥਾ ਨੂੰ ਅਸਲ 'ਚ ਬਦਲਣ ਦੀ ਲੋੜ ਹੈ।'' ਉਨ੍ਹਾਂ ਕਿਹਾ,''ਇਹ ਇਕ ਦੁਰਲੱਭ ਪਲ ਹੈ ਅਤੇ ਦੁਨੀਆ ਜੰਮੂ ਕਸ਼ਮੀਰ ਦੀ ਵਿਕਾਸ ਗਾਥਾ ਦੀ ਸ਼ਲਾਘਾ ਕਰ ਰਹੀ ਹੈ। ਸਾਨੂੰ ਬਾਕੀ ਰਾਜਾਂ ਦੀ ਰਫ਼ਤਾਰ ਤੋਂ ਅੱਗੇ ਵਧਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਅਤੇ ਵਿਕਸਿਤ ਭਾਰਤ 2047 ਦੇ ਮਹੱਤਵਪੂਰਨ ਕੰਮ 'ਚ ਯੋਗਦਾਨ ਦੇਣਾ ਚਾਹੀਦਾ। ਸਿਨਹਾ ਨੇ ਨੌਜਵਾਨਾਂ ਨੂੰ 'ਨਵੇਂ ਜੰਮੂ ਕਸ਼ਮੀਰ' ਦਾ 'ਵਾਸਤੂਕਾਰ' ਦੱਸਦੇ ਹੋਏ ਕਿਹਾ,''ਅਸੀਂ ਅਜਿਹੇ ਉੱਦਮੀਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਦੇਖ ਰਹੇ ਹਾਂ, ਜੋ ਇਕ ਖੁਸ਼ਹਾਲ ਸਮਾਜ ਬਣਾਉਣ ਅਤੇ ਸ਼ਾਂਤੀ ਦੇ ਪ੍ਰਤੀ ਸਾਡੀ ਵਚਨਬੱਧਤਾ ਨੂੰ ਬਣਾਏ ਰੱਖਣ ਲਈ ਸਮਰਪਣ ਨਾਲ ਕੰਮ ਕਰ ਰਹੇ ਹਨ।''
ਮੋਦੀ ਸਰਕਾਰ ਦੇ 9 ਸਾਲਾਂ 'ਚ ਜਾਨਲੇਵਾ ਮਹਿੰਗਾਈ, ਲੁੱਟੀ ਗਈ ਜਨਤਾ ਦੀ ਕਮਾਈ: ਕਾਂਗਰਸ
NEXT STORY