ਜੰਮੂ (ਏਜੰਸੀ)- ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ 19 ਸਾਲਾ ਔਰਤ ਨੂੰ ਭਾਰਤੀ ਫ਼ੌਜ ਨੇ ਉਸ ਸਮੇਂ ਹਿਰਾਸਤ 'ਚ ਲੈ ਲਿਆ, ਜਦੋਂ ਉਸ ਨੇ ਕੰਟਰੋਲ ਰੇਖਾ ਪਾਰ ਕਰ ਕੇ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਭਾਰਤੀ ਖੇਤਰ 'ਚ ਪ੍ਰਵੇਸ਼ ਕੀਤਾ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਔਰਤ ਦੀ ਪਛਾਣ ਸਾਮੀਆ ਅਜ਼ੀਮ ਵਜੋਂ ਹੋਈ ਹੈ, ਜੋਦ ਕੋਟਲੀ ਜ਼ਿਲ੍ਹੇ ਦੇ ਖੁਈਰੇਟਾ ਤਹਿਸੀਲ ਦੇ ਬੈਂਸ ਗਲਾ ਪਿੰਡ ਦੀ ਵਾਸੀ ਹੈ।
ਔਰਤ ਨੂੰ ਸ਼ੁੱਕਰਵਾਰ ਦੇਰ ਸ਼ਾਮ ਨੌਸ਼ਹਿਰਾ ਸੈਕਟਰ ਦੇ ਪੁਖੇਰਨੀ ਪਿੰਡ 'ਚ ਕੰਟਰੋਲ ਰੇਖਾ (ਐੱਲਓਸੀ) 'ਤੇ ਤਾਇਨਾਤ ਫ਼ੌਜੀਆਂ ਨੇ ਰੋਕ ਲਿਆ। ਉਨ੍ਹਾਂ ਦੱਸਿਆ ਕਿ ਫ਼ੌਜੀਆਂ ਨੇ ਤੁਰੰਤ ਔਰਤ ਨੂੰ ਹਿਰਾਸਤ 'ਚ ਲੈ ਲਿਆ ਅਤੇ ਸ਼ੁਰੂਆਤੀ ਪੁੱਛ-ਗਿੱਛ ਸ਼ੁਰੂ ਕਰ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਉਸ ਦੇ ਕਬਜ਼ੇ 'ਚੋਂ ਕੋਈ ਇਤਰਾਜ਼ਯੋਗ ਸਮੱਗਰੀ ਬਰਾਮਦ ਨਹੀਂ ਹੋਈ।
ਉਨ੍ਹਾਂ ਦੱਸਿਆ ਕਿ ਬਾਅਦ 'ਚ ਔਰਤ ਨੂੰ ਅੱਗੇ ਦੀ ਪੁੱਛ-ਗਿੱਛ ਅਤੇ ਉਸ ਦੀ ਪਛਾਣ ਤੇ ਭਾਰਤੀ ਖੇਤਰ 'ਚ ਉਸ ਦੇ ਪ੍ਰਵੇਸ਼ ਨਾਲ ਜੁੜੀਆਂ ਸਥਿਤੀਆਂ ਦੀ ਤਸਦੀਕ ਲਈ ਸਥਾਨਕ ਪੁਲਸ ਨੂੰ ਸੌਂਪ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸੁਰੱਖਿਆ ਏਜੰਸੀਆਂ ਇਹ ਪਤਾ ਲਗਾ ਰਹੀਆਂ ਹਨ ਕਿ ਕੀ ਉਸ ਨੇ ਅਣਜਾਣੇ 'ਚ 'ਚ ਐੱਲਓਸੀ ਨੂੰ ਪਾਰ ਕੀਤਾ ਸੀ ਜਾਂ ਉਸ ਦੇ ਪ੍ਰਵੇਸ਼ ਦੇ ਪਿੱਛੇ ਕੋਈ ਹੋਰ ਕਾਰਨ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੈਪਟਨ ਸਮਿਤ ਮਛਾਰ 'ਤੇ ਹਮਲਾ ਕਰਨ ਵਾਲੇ ਪਾਇਲਟ ਦੀ ਹੋਈ ਪਛਾਣ ! ਪਹਿਲਾਂ ਵੀ ਲੱਗ ਚੁੱਕੈ Ban
NEXT STORY