ਜੰਮੂ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਦੇ ਪਾਰ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਦੇਰ ਰਾਤ ਕੰਟਰੋਲ ਰੇਖਾ ਦੇ ਪਾਰ ਸ਼ੱਕੀ ਹਲ-ਚਲ ਦੀ ਸੂਚਨਾ ਮਿਲੀ ਸੀ। ਧਮਾਕਾ ਹੋਣ ਦੀ ਹਲ-ਚਲ ਜ਼ੀਰੋ ਲਾਈਨ ਦੇ ਬਹੁਤ ਨੇੜੇ ਹੋਈ ਸੀ। ਉਸੇ ਸਮੇਂ 'ਜ਼ੀਰੋ ਲਾਈਨ' (ਦੋ ਖੇਤਰਾਂ ਦੇ ਵਿਚਕਾਰ ਵਾਲੀ ਜਗ੍ਹਾ) ਦੇ ਬਹੁਤ ਨੇੜੇ ਇਕ ਧਮਾਕਾ ਹੋਇਆ। ਉਨ੍ਹਾਂ ਨੇ ਦੱਸਿਆ ਕਿ ਇਲਾਕੇ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਦੱਸ ਦੇਈਏ ਕਿ ਊਧਮਪੁਰ ਜ਼ਿਲ੍ਹੇ ਵਿਚ ਬੁੱਧਵਾਰ ਦੀ ਰਾਤ ਨੂੰ ਮੁਕਾਬਲਾ ਹੋਇਆ, ਜਿਸ ਤੋਂ ਬਾਅਦ ਸੁਰੱਖਿਆ ਦਸਤਿਆਂ ਨੇ ਆਪ੍ਰੇਸ਼ਨ ਤੇਜ਼ ਕਰ ਦਿੱਤਾ। ਖੋਜ ਮੁਹਿੰਮ ਵਿਚ ਹੈਲੀਕਾਪਟਰ ਵੀ ਉਤਾਰਿਆ ਗਿਆ ਹੈ। ਰਾਤ ਤੋਂ ਹੀ ਸੰਘਣੀ ਤਲਾਸ਼ੀ ਜਾਰੀ ਹੈ ਪਰ ਅੱਤਵਾਦੀਆਂ ਦਾ ਕੋਈ ਸੁਰਾਗ ਨਹੀਂ ਹੈ। ਦਰਅਸਲ ਬੁੱਧਵਾਰ ਸ਼ਾਮ ਨੂੰ ਬਸੰਤਗੜ੍ਹ ਤੋਂ 10 ਕਿਲੋਮੀਟਰ ਦੂਰ ਪੁਲਸ ਪੋਸਟ ਕੋਲ ਅੱਤਵਾਦੀਆਂ ਨੇ ਸੁਰੱਖਿਆ ਦਸਤਿਆਂ 'ਤੇ ਗੋਲੀਬਾਰੀ ਕੀਤੀ ਸੀ। ਸੁਰੱਖਿਆ ਦਸਤਿਆਂ ਦੀ ਕਾਰਵਾਈ ਮਗਰੋਂ ਅੱਤਵਾਦੀ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਦੌੜ ਗਏ।
ਗਾਜੇ-ਵਾਜੇ ਨਾਲ ਕੱਢੀ ਗਈ ਗਾਂ ਦੀ ਅੰਤਿਮ ਯਾਤਰਾ, ਸ਼ਮਸ਼ਾਨ ਘਾਟ 'ਚ ਕੀਤਾ ਸਸਕਾਰ
NEXT STORY