ਸ਼੍ਰੀਨਗਰ - ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਅੱਜ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੇ ਇੱਕ ਦਲ 'ਤੇ ਗ੍ਰਨੇਡ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਸੀ.ਆਰ.ਪੀ.ਐੱਫ. ਦੇ ਤਿੰਨ ਜਵਾਨ ਜਖ਼ਮੀ ਹੋ ਗਏ। ਇੱਕ ਪੁਲਸ ਅਧਿਕਾਰੀ ਮੁਤਾਬਕ, ਦੁਪਹਿਰ ਕਰੀਬ ਢਾਈ ਵਜੇ ਉੱਤਰੀ ਕਸ਼ਮੀਰ ਵਿੱਚ ਐੱਸ.ਬੀ.ਆਈ. ਮੁੱਖ ਚੌਕ ਸੋਪੋਰ ਦੇ ਕੋਲ ਸੁਰੱਖਿਆ ਬਲਾਂ ਦੇ ਇੱਕ ਦਲ 'ਤੇ ਅੱਤਵਾਦੀਆਂ ਨੇ ਗ੍ਰਨੇਡ ਨਾਲ ਹਮਲਾ ਕੀਤਾ।
ਇਹ ਵੀ ਪੜ੍ਹੋ - ਰੇਪ ਪੀੜਤਾ ਬੱਚੀ ਦੀ ਮਾਂ ਨੇ ਕਿਹਾ- ਰਾਹੁਲ ਗਾਂਧੀ ਦੇ ਟਵੀਟ ਜਾਂ ਫੋਟੋ ਨਾਲ ਕੋਈ ਇਤਰਾਜ਼ ਨਹੀਂ
ਦੱਸ ਦਈਏ ਕਿ ਇਸ ਤੋਂ ਪਹਿਲਾਂ ਕੁਲਗਾਮ ਵਿੱਚ ਅੱਤਵਾਦੀਆਂ ਨੇ ਵੀਰਵਾਰ ਨੂੰ ਬੀ.ਐੱਸ.ਐੱਫ. ਦੇ ਕਾਫਿਲੇ 'ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਸ਼ੁਰੂ ਹੋਏ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ ਇੱਕ ਪਾਕਿਸਤਾਨੀ ਅੱਤਵਾਦੀ ਨੂੰ ਮਾਰ ਗਿਰਾਇਆ।
ਇਹ ਵੀ ਪੜ੍ਹੋ - ਭਾਰਤ ਬਾਇਓਟੈਕ ਦੇ ਨੇਜ਼ਲ ਵੈਕਸੀਨ ਦੇ ਦੂਜੇ ਅਤੇ ਤੀਸਰੇ ਪੜਾਅ ਦੇ ਕਲੀਨਿਕਲ ਟ੍ਰਾਇਲ ਨੂੰ ਮਿਲੀ ਮਨਜ਼ੂਰੀ
ਕਸ਼ਮੀਰ ਦੇ ਪੁਲਸ ਇੰਸਪੈਕਟਰ ਜਨਰਲ (ਆਈ.ਜੀ.ਪੀ.) ਵਿਜੇ ਕੁਮਾਰ ਨੇ ਕਿਹਾ ਕਿ ਮਾਰੇ ਗਏ ਅੱਤਵਾਦੀ ਦੀ ਪਛਾਣ ਪਾਕਿਸਤਾਨ ਦੇ ਉਸਮਾਨ ਦੇ ਰੂਪ ਵਿੱਚ ਹੋਈ ਹੈ, ਜੋ ਪਿਛਲੇ ਛੇ ਮਹੀਨਿਆਂ ਤੋਂ ਸਰਗਰਮ ਇੱਕ ਖ਼ਤਰਨਾਕ ਅੱਤਵਾਦੀ ਸੀ।
ਪੁਲਸ ਦੇ ਇੱਕ ਬੁਲਾਰਾ ਨੇ ਕਿਹਾ ਕਿ ਕੁਲਗਾਮ ਦੇ ਮਾਲਪੋਰਾ ਮੀਰ ਬਾਜ਼ਾਰ ਇਲਾਕੇ ਦੇ ਕੋਲ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜ ਮਾਰਗ 'ਤੇ (ਵੀਰਵਾਰ) ਕਰੀਬ ਤਿੰਨ ਵਜੇ ਅੱਤਵਾਦੀਆਂ ਨੇ ਬੀ.ਐੱਸ.ਐੱਫ. ਦੇ ਕਾਫਿਲੇ 'ਤੇ ਗੋਲੀਬਾਰੀ ਕੀਤੀ। ਪੁਲਸ ਅਤੇ ਸੁਰੱਖਿਆ ਬਲਾਂ ਦੇ ਇੱਕ ਆਰ.ਓ.ਪੀ. (ਸੜਕ ਖੋਲ੍ਹਣ ਵਾਲੇ ਦਲ) ਨੇ ਜਵਾਬੀ ਕਾਰਵਾਈ ਕੀਤੀ। ਸ਼ੁਰੂਆਤੀ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਬਾਇਓਟੈਕ ਦੇ ਨੇਜ਼ਲ ਵੈਕਸੀਨ ਦੇ ਦੂਜੇ ਅਤੇ ਤੀਸਰੇ ਪੜਾਅ ਦੇ ਕਲੀਨਿਕਲ ਟ੍ਰਾਇਲ ਨੂੰ ਮਿਲੀ ਮਨਜ਼ੂਰੀ
NEXT STORY