ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਮੰਗਲਵਾਰ ਨੂੰ ਸੁਰੱਖਿਆ ਫ਼ੋਰਸਾਂ ਨੇ ਪੀਆਈਏ (ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼) ਲਿਖਿਆ ਹੋਇਆ ਇਕ ਗੁਬਾਰਾ ਜ਼ਬਤ ਕੀਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬਾਰਾਮੂਲਾ ਜ਼ਿਲ੍ਹੇ ਦੇ ਖਾਦਿਨਯਾਰ 'ਚ ਸੁਰੱਖਿਆ ਫ਼ੋਰਸਾਂ ਨੇ ਕਈ ਗੁਬਾਰਿਆਂ ਨਾਲ ਬੰਨ੍ਹਿਆ ਇਕ ਪਾਕਿਸਤਾਨੀ ਝੰਡਾ ਵੀ ਜ਼ਬਤ ਕੀਤਾ।
ਪੀਆਈਏ ਲਿਖਿਆ ਹੋਇਆ ਗੁਬਾਰਾ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਖੇਤਰ ਦੇ ਨੌਗਾਮ 'ਚ ਇਕ ਬਗੀਚੇ 'ਚ ਇਕ ਦਰੱਖਤ ਦੇ ਉੱਪਰ ਮਿਲਿਆ। ਇਹ ਦੋਵੇਂ ਸਥਾਨ ਉੱਤਰੀ ਕਸ਼ਮੀਰ 'ਚ ਕੰਟਰੋਲ ਰੇਖਾ ਦੇ ਨੇੜੇ ਸਥਿਤ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਸਮੇਤ ਸੁਰੱਖਿਆ ਏਜੰਸੀਆਂ ਦੋਵੇਂ ਘਟਨਾਵਾਂ ਦੀ ਜਾਂਚ ਕਰ ਰਹੀਆਂ ਹਨ।
ਵਾਹਨ ਚਾਲਕਾਂ ਲਈ ਨਵੀਂ ਐਡਵਾਈਜ਼ਰੀ ਜਾਰੀ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
NEXT STORY