ਜੰਮੂ—ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲੇ 'ਚ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਹੈ, ਜਿਸ ਦੌਰਾਨ ਫੌਜ ਨੇ ਹਥਿਆਰ ਅਤੇ ਗੋਲਾ ਬਾਰੂਦ ਵੀ ਭਾਰੀ ਗਿਣਤੀ 'ਚ ਬਰਾਮਦ ਕੀਤੇ। ਜੰਮੂ ਸਥਿਤ ਭਾਰਤੀ ਫੌਜ ਦੇ ਜਨ ਸਪੰਰਕ ਅਧਿਕਾਰੀ (ਪੀ. ਆਰ. ਓ.) ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਦੱਸਿਆ ਕਿ ਰਾਸ਼ਟਰੀ ਰਾਈਫਲਜ਼ ਅਤੇ ਪੁਲਸ ਦੇ ਜਵਾਨਾਂ ਨੇ ਕੇਸਨਾ ਵਨ ਇਲਾਕੇ 'ਚ ਬੁੱਧਵਾਰ ਨੂੰ ਇਕ ਤਲਾਸ਼ੀ ਮੁਹਿੰਮ ਚਲਾਈ ਸੀ, ਜਿਸ ਦੌਰਾਨ ਅੱਤਵਾਦੀਆਂ ਦੇ ਇਕ ਟਿਕਾਣੇ ਦਾ ਪਤਾ ਚੱਲਿਆ।
ਉਨ੍ਹਾਂ ਦੱਸਿਆ ਕਿ ਅੱਤਵਾਦੀ ਟਿਕਾਣੇ 'ਚੋਂ 2 ਏਕੇ-56 ਰਾਈਫਲ, ਚਾਰ ਪਿਸਤੌਲਾਂ, ਏਕੇ-56 ਦੇ 15 ਕਾਰਤੂਸ, ਪੀ. ਆਈ. ਕੇ. ਏ. ਬੰਦੂਕ ਦੀਆਂ 98 ਗੋਲੀਆਂ, ਅੰਡਰ ਬੈਰਲ ਗ੍ਰੇਨੇਡ ਲਾਂਚਰ (ਯੂ. ਬੀ. ਜੀ. ਐੱਲ.) ਦੇ 2 ਚੱਕਰ ਅਤੇ ਇਕ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰ. ਪੀ. ਜੀ.) ਬਰਾਮਦ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਟਿਕਾਣੇ ਦਾ ਇਸਤੇਮਾਲ ਅੱਤਵਾਦੀਆਂ ਲਈ ਕੀਤਾ ਜਾਂਦਾ ਸੀ। ਉਨ੍ਹਾਂ ਨੇ ਦੱਸਿਆ ਕਿ ਕਿਸ਼ਤਵਾੜ ਜ਼ਿਲੇ ਨੂੰ ਸੁਰੱਖਿਅਤ ਅਤੇ ਅੱਤਵਾਦੀਆਂ ਤੋਂ ਮੁਕਤ ਰੱਖਣ ਲਈ ਸੁਰੱਖਿਆ ਬਲਾਂ ਵਲੋਂ ਲਗਾਤਾਰ ਆਪਣਾ ਅਭਿਆਨ ਜਾਰੀ ਹੈ।
PNB ਘੋਟਾਲਾ : ਪਾਟਿਲ ਦੀ ਪਤਨੀ ਦਾ ਬਿਆਨ, ਕਿਹਾ-ਨੀਰਵ ਮੋਦੀ ਦੇ ਮਾਰਾਂਗੀ ਚੱਪਲ
NEXT STORY