ਅਨੰਤਨਾਗ- ਜੰਮੂ-ਕਸ਼ਮੀਰ 'ਚ ਅਨੰਤਨਾਗ ਜ਼ਿਲ੍ਹੇ ਦੇ ਬੰਟੂਰੂ ਪਿੰਡ 'ਚ ਨਿਰਮਾਣ ਅਧੀਨ 100 ਬੈੱਡ ਵਾਲੇ ਗਰਲਜ਼ ਹੋਸਟਲ ਨੂੰ ਨਵੰਬਰ 'ਚ ਪ੍ਰਸ਼ਾਸਨ ਨੂੰ ਸੌਂਪਣ ਦੀ ਸੰਭਾਵਨਾ ਹੈ। ਨਿਰਮਾਣ ਕੰਮ 90 ਫੀਸਦੀ ਪੂਰਾ ਹੋ ਚੁੱਕਿਆ ਹੈ। ਕਸ਼ਮੀਰ ਦੇ ਸੜਕ ਅਤੇ ਪੁਲਾਂ (ਆਰ.ਐਂਡ.ਬੀ.) ਵਿਭਾਗ ਵਲੋਂ ਕੇਂਦਰੀ ਸਪਾਂਸਰ ਯੋਜਨਾ ਦੇ ਅਧੀਨ ਰਾਸ਼ਟਰੀ ਕਾਰਜ ਯੋਜਨਾ ਮੁਹਿੰਮ (ਆਰ.ਐੱਮ.ਐੱਸ.ਏ.) ਅਤੇ ਪ੍ਰਾਜੈਕਟ ਦੀ ਕੁੱਲ ਲਾਗਤ ਲਗਭਗ 2.70 ਕਰੋੜ ਰੁਪਏ ਹੈ।
ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਸਾਈਟ ਠੇਕੇਦਾਰ ਅਸਗਰ ਖਾਨ ਨੇ ਕਿਹਾ,''ਇਸ ਭਵਨ 'ਚ ਨਿਰਮਾਣ ਕੰਮ 90 ਫੀਸਦੀ ਪੂਰਾ ਹੋ ਚੁੱਕਿਆ ਹੈ ਅਤੇ ਅਸੀਂ ਨਵੰਬਰ ਦੇ ਮਹੀਨੇ ਗਰਲਜ਼ ਹੋਸਟਲ ਨੂੰ ਸੌਂਪਣ ਦੀ ਕੋਸ਼ਿਸ਼ ਕਰਾਂਗੇ। ਇਹ 2.70 ਕਰੋੜ ਰੁਪਏ ਦਾ ਪ੍ਰਾਜੈਕਟ ਹੈ।''
ਕੇਂਦਰ ਨੇ ਕੁਝ ਸਾਲ ਪਹਿਲਾਂ ਰਾਸ਼ਟਰੀ ਮਾਧਿਆਮਿਕ ਸਿੱਖਿਆ ਮੁਹਿੰਮ (ਆਰ.ਐੱਮ.ਐੱਸ.ਏ.) ਦੇ ਅਧੀਨ ਕਸ਼ਮੀਰ ਦੇ ਪੇਂਡੂ ਖੇਤਰਾਂ 'ਚ ਸੈਕੰਡਰੀ ਅਤੇ ਹਾਈ ਸੈਕੰਡਰੀ ਸਕੂਲਾਂ ਦੀਆਂ ਵਿਦਿਆਰਥਣਾਂ ਦੇ ਰੁਕਣ ਦੀ ਸਹੂਲਤ ਲਈ ਸਿੱਖਿਆ ਰੂਪ ਨਾਲ ਪਿਛੜੇ ਬਲਾਕਾਂ 'ਚ ਲਗਭਗ 44 ਹੋਸਟਲਾਂ ਦੇ ਨਿਰਮਾਣ ਦਾ ਐਲਾਨ ਕੀਤਾ ਸੀ। ਯੋਜਨਾ ਦਾ ਮੁੱਖ ਮਕਸਦ ਕੁੜੀਆਂ ਨੂੰ ਸੈਕੰਡਰੀ ਸਕੂਲ 'ਚ ਬਣਾਏ ਰੱਖਣਾ ਹੈ ਤਾਂ ਕਿ ਵਿਦਿਆਰਥਣਾਂ ਨੂੰ ਸਕੂਲ ਤੋਂ ਦੂਰੀ, ਮਾਤਾ-ਪਿਤਾ ਦੀ ਵਿੱਤੀ ਸਮਰੱਥ ਅਤੇ ਹੋਰ ਜੁੜੇ ਸਮਾਜਿਕ ਕਾਰਕਾਂ ਕਾਰਨ ਆਪਣੇ ਅਧਿਐਨ ਨੂੰ ਜਾਰੀ ਰੱਖਣ ਦੇ ਮੌਕੇ ਤੋਂ ਵਾਂਝਾ ਨਾ ਕੀਤੇ ਜਾਵੇ।
ਬੰਟੂਰੂ ਪਿੰਡ ਦੇ ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਵਲੋਂ ਚੁੱਕੇ ਗਏ ਇਸ ਕਦਮ ਦੀ ਸ਼ਲਾਘਾ ਕੀਤੀ, ਕਿਉਂਕਿ ਇਸ ਨਾਲ ਖੇਤਰ 'ਚ ਆਰਥਿਕ ਵਿਕਾਸ ਨੂੰ ਉਤਸ਼ਾਹ ਮਿਲੇਗਾ। ਬੇਰੁਜ਼ਗਾਰ ਸਿੱਖਿਅਤ ਨੌਜਵਾਨ ਇਸ ਹੋਸਟਲ ਦੇ ਨੇੜੇ-ਤੇੜੇ ਛੋਟੇ ਵਪਾਰ ਸ਼ੁਰੂ ਕਰਨਗੇ ਅਤੇ ਜ਼ਿਲ੍ਹੇ ਦੇ ਪਿਛੜੇ ਅਤੇ ਦੂਰ ਦੇ ਖੇਤਰਾਂ ਦੀਆਂ ਵਿਦਿਆਰਥਣਾਂ ਦੀ ਵੀ ਮਦਦ ਕਰਨਗੇ। ਸਥਾਨਕ ਵਾਸੀ ਸ਼ਫੀ ਡਾਰ ਨੇ ਦੱਸਿਆ ਕਿ ਇਸ ਪ੍ਰਾਜੈਕਟ ਨਾਲ ਖੇਤਰ ਦੇ ਨੌਜਵਾਨਾਂ ਨੂੰ ਆਪਣਾ ਛੋਟਾ ਵਪਾਰ ਸ਼ੁਰੂ ਕਰਨ 'ਚ ਮਦਦ ਮਿਲੇਗੀ। ਮੈਂ ਇਸ ਪਹਿਲ ਲਈ ਕੇਂਦਰ ਸਰਕਾਰ ਦਾ ਧੰਨਵਾਦੀ ਹਾਂ।
ਇਸ ਦੌਰਾਨ ਇਮਾਰਤ 'ਚ ਕੰਮ ਕਰਨ ਵਾਲੇ ਮਾਜਿਦ ਨੇ ਕਿਹਾ ਕਿ ਉਹ ਝਾਰਖੰਡ ਤੋਂ ਇੱਥੇ ਆਇਆ ਹੈ ਅਤੇ ਉਹ ਸਰਕਾਰ ਦਾ ਧੰਨਵਾਦੀ ਹੈ ਕਿ ਉਸ ਨੂੰ ਕੰਮ ਮਿਲ ਰਿਹਾ ਹੈ। ਮਾਜਿਦ ਨੇ ਕਿਹਾ,''ਮੈਨੂੰ ਖੁਸ਼ੀ ਹੈ ਕਿ ਮੈਨੂੰ ਇਸ ਪ੍ਰਾਜੈਕਟ ਤੋਂ ਰੁਜ਼ਗਾਰ ਮਿਲ ਰਿਹਾ ਹੈ। ਮੈਂ ਸਰਕਰਾ ਦਾ ਧੰਨਵਾਦੀ ਹਾਂ। ਮੈਂ ਇਕ ਜਾਂ 2 ਸਾਲਾਂ ਤੋਂ ਇੱਥੇ ਕੰਮ ਕਰ ਰਿਹਾ ਹਾਂ।''
ਕਵਾਡ ਬੈਠਕ 'ਚ ਬੋਲੇ ਜੈਸ਼ੰਕਰ -ਅਸੀਂ ਹਰ ਵਿਵਾਦ ਨੂੰ ਸ਼ਾਂਤੀਪੂਰਨ ਹੱਲ ਕਰਨ ਲਈ ਵਚਨਬੱਧ
NEXT STORY