ਜੰਮੂ-ਕਸ਼ਮੀਰ- ਪਿਛਲੇ ਸਾਲ 5 ਅਗਸਤ ਨੂੰ ਜੰਮੂ-ਕਸ਼ਮੀਰ ਤੋਂ ਧਾਰਾ-370 ਨੂੰ ਰੱਦ ਕਰਨ ਦੇ ਭਾਰਤ ਸਰਕਾਰ ਦੇ ਫੈਸਲੇ ਤੋਂ ਬਾਅਦ, ਬਾਗਬਾਨੀ ਖੇਤਰ 'ਚ ਅਚਾਨਕ ਵਾਧਾ ਦੇਖਿਆ ਗਿਆ, ਜਿਸ ਨਾਲ ਰੁਜ਼ਗਾਰ ਦੇ ਮੌਕੇ ਵਧੇ ਅਤੇ ਬਿਹਤਰ ਆਮਦਨ ਹੋਈ। ਜੰਮੂ ਅਤੇ ਕਸ਼ਮੀਰ 'ਚ ਲੋਕਾਂ ਦਾ ਇਕ ਵੱਡਾ ਵਰਗ ਆਪਣੀ ਰੋਜ਼ੀ-ਰੋਟੀ ਅਤੇ ਅੰਗੂਰ ਦੀ ਖੇਤੀ ਲਈ ਬਾਗਬਾਨੀ ਖੇਤਰ 'ਤੇ ਨਿਰਭਰ ਕਰਦਾ ਹੈ। ਅਜਿਹਾ ਹੀ ਇਕ ਸਥਾਨ ਗਾਂਦਰਬਲ ਹੈ, ਜਿਸ ਨੂੰ 'ਝੀਲਾਂ ਦੇ ਜ਼ਿਲ੍ਹੇ' ਦੇ ਰੂਪ 'ਚ ਜਾਣਿਆ ਜਾਂਦਾ ਹੈ, ਜੋ ਕੇਂਦਰ ਸਰਕਾਰ ਦੀ ਰਾਸ਼ਟਰੀ ਖੇਤੀਬਾੜੀ ਵਿਕਾਸ ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਹੁਣ ਅੰਗੂਰ ਦੀ ਖੇਤੀ ਦਾ ਕੇਂਦਰ ਬਣ ਗਿਆ ਹੈ।
ਪਿਛਲੇ ਸਾਲ ਜੰਮੂ ਅਤੇ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤੇ ਜਾਣ ਤੋਂ ਬਾਅਦ, ਰਾਸ਼ਟਰੀ ਖੇਤੀਬਾੜੀ ਵਿਕਾਸ ਯੋਜਨਾ ਦੇ ਅਧੀਨ ਬਾਗਬਾਨੀ ਖੇਤਰ 'ਚ ਵੱਡੇ ਸੁਧਾਰ ਹੋਏ ਹਨ ਅਤੇ ਅੰਗੂਰ ਦੀ ਖੇਤੀ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਫਸਲਾਂ ਦੀ ਗੁਣਵੱਤਾ ਅਤੇ ਮਾਤਰਾ 'ਚ ਬਹੁਤ ਸੁਧਾਰ ਹੋਇਆ ਹੈ। ਗਾਂਦਰਬਲ 'ਚ ਮੁੱਖ ਬਾਗਬਾਨੀ ਅਧਿਕਾਰੀ ਮੰਜੂਰ ਅਹਿਮਦ ਭੱਟ ਨੇ ਕਿਹਾ,''ਕੇਂਦਰ ਸਰਕਾਰ ਵਲੋਂ ਰਾਸ਼ਟਰੀ ਖੇਤੀਬਾੜੀ ਵਿਕਾਸ ਯੋਜਨਾ ਦੇ ਅਧੀਨ ਵਿਕਾਸ ਗਤੀਵਿਧੀਆਂ ਹੋ ਰਹੀਆਂ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਮਿਲਣ ਤੋਂ ਬਾਅਦ ਸਰਕਾਰ ਘਾਟੀ ਦੇ ਵਿਕਾਸ 'ਚ ਵੱਧ ਰੁਚੀ ਦਿਖਾ ਰਹੀ ਹੈ ਅਤੇ ਉਤਪਾਦਕਾਂ ਦੇ ਲਾਭ ਅਤੇ ਘਾਟੀ 'ਚ ਬਾਗਬਾਨੀ ਖੇਤਰ ਦੇ ਉਤਪਾਦਕਾਂ ਦੇ ਲਾਭ ਲਈ ਅਤੇ ਵਿਆਪਕ ਤੌਰ 'ਤੇ ਲੋੜੀਂਦੇ ਫੰਡਾਂ ਦੀ ਮਨਜ਼ੂਰੀ ਦੇ ਰਹੀ ਹੈ।'' ਗਾਂਦਰਬਲ ਦੇ ਇਕ ਅੰਗੂਰ ਕਿਸਾਨ, ਮੁਦਾਸਿਰ ਅਹਿਮਦ ਅਨੁਸਾਰ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਕਈ ਲੋਕ ਆਪਣੀ ਰੋਜ਼ੀ-ਰੋਟੀ ਲਈ ਬਾਗਬਾਨੀ ਖੇਤਰ 'ਤੇ ਭਰੋਸਾ ਕਰਦੇ ਹਨ ਅਤੇ ਵੱਖ-ਵੱਖ ਫਲਾਂ ਦੀਆਂ ਫਸਲਾਂ ਦੀ ਖੇਤੀ ਦੇ ਮਾਧਿਅਮ ਨਾਲ ਆਪਣਾ ਜੀਵਨ ਬਿਤਾਉਂਦੇ ਹਨ, ਜਿਨ੍ਹਾਂ 'ਚੋਂ ਇਕ ਅੰਗੂਰ ਹੈ।
ਇੰਦੌਰ 'ਚ ਭਾਰੀ ਮੀਂਹ ਨੇ ਤੋੜਿਆ 39 ਸਾਲਾਂ ਦਾ ਰਿਕਾਰਡ, ਕਈ ਇਲਾਕਿਆਂ 'ਚ ਭਰਿਆ ਪਾਣੀ
NEXT STORY