ਜਲੰਧਰ (ਅਨਿਲ ਪਾਹਵਾ) - ਡਿਫਰੈਂਟਲੀ ਏਬਲਡ ਕ੍ਰਿਕਟ ਕੌਂਸਲ ਆਫ ਪੰਜਾਬ ਵੱਲੋਂ ਪੀ. ਏ. ਪੀ. ਵਿਚ ਕਰਵਾਇਆ ਗਿਆ ਨਾਰਥ ਜ਼ੋਨ ਦਿਵਿਆਂਗ ਟੀ-20 ਕ੍ਰਿਕਟ ਟੂਰਨਾਮੈਂਟ ਅੱਜ ਸੰਪੰਨ ਹੋ ਗਿਆ। ਟੂਰਨਾਮੈਂਟ ਵਿਚ ਜੰਮੂ-ਕਸ਼ਮੀਰ ਨੇ ਚੈਂਪੀਅਨਸ਼ਿਪ ਜਿੱਤਣ ਵਿਚ ਸਫਲਤਾ ਹਾਸਲ ਕੀਤੀ।
ਅੱਜ ਦਿਨ ਭਰ ਵਿਚ ਟੂਰਨਾਮੈਂਟ ਦੇ ਦੂਜੇ ਦਿਨ 3 ਮੈਚ ਖੇਡੇ ਗਏ। ਸਵੇਰੇ ਪਹਿਲਾ ਮੈਚ ਪੰਜਾਬ ਅਤੇ ਦਿੱਲੀ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਅਤੇ ਦੂਜਾ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸਤੋਂ ਬਾਅਦ ਫਾਈਨਲ ਮੁਕਾਬਲਾ ਹਰਿਆਣਾ ਅਤੇ ਜੰਮੂ-ਕਸ਼ਮੀਰ ਦੀ ਟੀਮ ਵਿਚਕਾਰ ਹੋਇਆ,ਜਿਸਵਿਚ ਜੰਮੂ-ਕਸ਼ਮੀਰ ਦੀ ਟੀਮ ਜੇਤੂ ਰਹੀ। ਜੇਤੂ ਟੀਮ ਨੂੰ 51 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ, ਜਦੋਂ ਕਿ ਰਨਰਅਪ ਨੂੰ 21 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ।
ਮੈਨ ਆਫ ਦਿ ਸੀਰੀਜ਼ ਅਤੇ ਮੈਨ ਆਫ ਦਿ ਮੈਚ ਦੇ ਵੀਇਨਾਮ ਵੰਡੇ ਗਏ। ਅੱਜ ਦੂਜੇ ਦਿਨ ਇਸ ਆਯੋਜਨ ਦੌਰਾਨ ‘ਪੰਜਾਬ ਕੇਸਰੀ’ਦੇ ਡਾਇਰੈਕਟਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਉਨ੍ਹਾਂ ਕੀਤੇ ਜਾ ਰਹੇ ਇਸ ਆਯੋਜਨ ਲਈ ਕੌਂਸਲ ਨੂੰ ਵਧਾਈ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤਰ੍ਹਾਂਦੇ ਆਯੋਜਨ ਨਾਲ ਜਿਥੇ ਖਿਡਾਰੀਆਂ ਦਾ ਮਨੋਬਲ ਵਧਦਾ ਹੈ, ਉਥੇ ਹੀ ਨੌਜਵਾਨਾਂ ਵਿਚ ਖੇਡ ਭਾਵਨਾ ਵੀ ਪੈਦਾ ਹੁੰਦੀ ਹੈ, ਜੋ ਕਿ ਅੱ ਦੇ ਸਮੇਂ ਵਿਚ ਬੇਹੱਦ ਜ਼ਰੂਰੀ ਹੈ।
Asia Cup Rising Stars: ਭਾਰਤ ਨੇ ਸੈਮੀਫਾਈਨਲ ਲਈ ਟਿਕਟ ਕੀਤੀ ਪੱਕੀ, ਓਮਾਨ ਨੂੰ 6 ਵਿਕਟਾਂ ਨਾਲ ਹਰਾਇਆ
NEXT STORY