ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਹਿੰਸਾ ਅਤੇ ਅੱਤਵਾਦ ਫੈਲਾਉਣ 'ਚ ਪਾਕਿਸਤਾਨ ਦੀ ਭੂਮਿਕਾ ਦੇ ਵਿਰੋਧ 'ਚ ਅੱਜ ਦਾ ਦਿਨ 'ਕਾਲਾ ਦਿਵਸ' ਦੇ ਰੂਪ 'ਚ ਮਨਾਇਆ ਜਾਵੇਗਾ। 22 ਅਕਤੂਬਰ 1947 ਨੂੰ ਪਾਕਿਸਤਾਨੀ ਹਮਲਾਵਰਾਂ ਨੇ ਗੈਰ-ਕਾਨੂੰਨੀ ਰੂਪ ਨਾਲ ਜੰਮੂ-ਕਸ਼ਮੀਰ 'ਚ ਪ੍ਰਵੇਸ਼ ਕੀਤਾ ਅਤੇ ਲੁੱਟਖੋਹ ਤੇ ਅੱਤਿਆਚਾਰ ਕੀਤੇ ਸਨ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ,''ਪਾਕਿਸਤਾਨੀ ਫੌਜ ਸਮਰਥਿਤ ਕਬਾਇਲੀ ਲੋਕਾਂ ਦੇ ਲਸ਼ਕਰ (ਮਿਲੀਸ਼ੀਆ) ਨੇ ਕੁਹਾੜੀਆਂ, ਤਲਵਾਰਾਂ ਅਤੇ ਬੰਦੂਕਾਂ ਅਤੇ ਹਥਿਆਰਾਂ ਨਾਲ ਲੈੱਸ ਹੋ ਕੇ ਕਸ਼ਮੀਰ 'ਤੇ ਹਮਲਾ ਕਰ ਦਿੱਤਾ, ਜਿੱਥੇ ਉਨ੍ਹਾਂ ਨੇ ਪੁਰਸ਼ਾਂ, ਬੱਚਿਆਂ ਦਾ ਕਤਲ ਕਰ ਦਿੱਤਾ। ਜਨਾਨੀਆਂ ਨੂੰ ਆਪਣਾ ਗੁਲਾਮ ਬਣਾ ਲਿਆ। ਇਨ੍ਹਾਂ ਮਿਲੀਸ਼ੀਆ ਨੇ ਘਾਟੀ ਦੀ ਸੰਸਕ੍ਰਿਤੀ ਨੂੰ ਵੀ ਨਸ਼ਟ ਕਰ ਦਿੱਤਾ ਸੀ।''
ਸਰਕਾਰ ਨੇ ਇਸ ਦਿਨ ਨੂੰ ਯਾਦ ਕਰਨ ਲਈ ਜੰਮੂ-ਕਸ਼ਮੀਰ 'ਚ ਕਈ ਪ੍ਰੋਗਰਾਮਾਂ ਦੀ ਯੋਜਨਾ ਬਣਾਈ ਹੈ। 22 ਅਕਤੂਬਰ 1947 ਨੂੰ ਪਾਕਿਸਤਾਨ ਨੇ ਬਾਰਾਮੂਲਾ 'ਤੇ ਵੀ ਕਬਜ਼ਾ ਜਮ੍ਹਾ ਲਿਆ ਸੀ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਤੋਂ ਆਏ ਸ਼ਰਨਾਰਥੀਆਂ ਵਲੋਂ ਕਾਲਾ ਦਿਵਸ ਦੇ ਪੋਸਟਰ ਸ਼੍ਰੀਨਗਰ ਦੇ ਕਈ ਹਿੱਸਿਆਂ 'ਚ ਨਜ਼ਰ ਆਏ ਹਨ।
ਵੱਖਵਾਦੀ 27 ਨੂੰ ਮਨਾਉਂਦੇ ਹਨ ਕਾਲਾ ਦਿਨ
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ 'ਚ ਵੱਖਵਾਦੀ 27 ਅਕਤੂਬਰ ਨੂੰ ਕਾਲਾ ਦਿਵਸ ਦੇ ਰੂਪ 'ਚ ਮਨਾਉਂਦੇ ਹਨ। ਜਿਸ ਦਿਨ ਭਾਰਤੀ ਫੌਜ ਕਸ਼ਮੀਰ 'ਚ ਉਤਰੀ ਸੀ।
ਆਪਣੇ ਹੀ ਰੱਖਣ ਲੱਗੇ ਬੱਚੀਆਂ 'ਤੇ ਗੰਦੀ ਨਜ਼ਰ, ਹੁਣ ਮਾਮੇ ਵਲੋਂ ਮਾਸੂਮ ਭਾਣਜੀ ਦਾ ਜਬਰ-ਜ਼ਿਨਾਹ ਤੋਂ ਬਾਅਦ ਕਤਲ
NEXT STORY