ਸ਼੍ਰੀਨਗਰ— ਕੋਰੋਨਾ ਵਾਇਰਸ ਦਾ ਕਹਿਰ ਭਾਰਤ 'ਚ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਦੇਸ਼ 'ਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 600 ਦੇ ਪਾਰ ਪਹੁੰਚ ਗਈ ਹੈ। ਜਦਕਿ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੰਮੂ-ਕਸ਼ਮੀਰ 'ਚ ਇਸ ਵਾਇਰਸ ਤੋਂ ਬਚ ਨਹੀਂ ਸਕਿਆ ਹੈ। ਇੱਥੇ ਕੋਰੋਨਾ ਵਾਇਰਸ ਪੀੜਤ 65 ਸਾਲਾ ਬਜ਼ੁਰਗ ਦੀ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ।
ਓਧਰ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਰੋਹਿਤ ਕਾਂਸਲ ਨੇ ਵੀਰਵਾਰ ਭਾਵ ਅੱਜ ਦੱਸਿਆ ਕਿ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਦੇ ਹੈਦਰਪੋਰਾ 'ਚ ਇਕ 65 ਸਾਲ ਦੇ ਬਜ਼ੁਰਗ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਸ਼੍ਰੀਨਗਰ ਦੇ ਸੀ. ਡੀ. ਹਸਪਤਾਲ ਨੇ ਇਸ ਦੀ ਪੁਸ਼ਟੀ ਕੀਤੀ। ਇਸ ਤੋਂ ਇਲਾਵਾ ਇਸ ਬਜ਼ੁਰਗ ਦੇ ਸੰਪਰਕ 'ਚ ਆਉਣ ਵਾਲੇ 4 ਹੋਰ ਲੋਕ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਦੱਸ ਦੇਈਏ ਕਿ ਇਹ ਵਾਇਰਸ 25 ਸੂਬਿਆਂ 'ਚ ਪੈਰ ਪਸਾਰ ਚੁੱਕਾ ਹੈ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ 'ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ, 65 ਸਾਲਾ ਬਜ਼ੁਰਗ ਨੇ ਤੋੜਿਆ ਦਮ
ਲਾਕ ਡਾਊਨ ਦੇ ਬਾਵਜੂਦ ਕੋਰੋਨਾ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਲਾਕ ਡਾਊਨ ਦਾ ਅੱਜ ਦੂਜਾ ਦਿਨ ਹੈ ਪਰ ਵਾਇਰਸ ਆਪਣੇ ਪੈਰ ਪਸਾਰ ਰਿਹਾ ਹੈ। ਬੁੱਧਵਾਰ ਭਾਵ ਕੱਲ ਇਸ ਵਾਇਰਸ ਕਾਰਨ 3 ਲੋਕਾਂ ਨੇ ਆਪਣੀ ਜਾਨ ਗਵਾਈ।
ਇਹ ਵੀ ਪੜ੍ਹੋ : ਆਖਰਕਾਰ 21 ਦਿਨਾਂ ਦਾ ਹੀ ਲਾਕ ਡਾਊਨ ਕਿਉਂ? ਜਾਣੋ ਕੀ ਹੈ ਇਸ ਦੇ ਪਿੱਛੇ ਤਰਕ
ਕੋਰੋਨਾ : ਭਾਰਤ 'ਚ ਇਕੋ ਦਿਨ 3 ਮੌਤਾਂ, ਜਾਣੋ ਮਿ੍ਰਤਕਾਂ ਤੇ ਇਨਫੈਕਟਡ ਲੋਕਾਂ ਦੀ ਗਿਣਤੀ
NEXT STORY