ਜੰਮੂ- ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਗਾਂਦੇਰਬਲ ਖੇਤਰ 'ਚ ਭਾਜਪਾ ਦੇ ਇਕ ਨੇਤਾ 'ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ। ਇਕ ਅਧਿਕਾਰਤ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਅੱਤਵਾਦੀਆਂ ਨੇ ਮੰਗਲਵਾਰ ਨੂੰ ਭਾਜਪਾ ਨੇਤਾ ਗੁਲਾਮ ਕਾਦਿਰ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ 'ਚ ਉਨ੍ਹਾਂ ਦੇ ਨਿੱਜੀ ਸੁਰੱਖਿਆ ਕਰਮੀ ਦੀ ਮੌਤ ਹੋ ਗਈ। ਹਾਲਾਂਕਿ ਜਵਾਬੀ ਕਾਰਵਾਈ 'ਚ ਇਕ ਅੱਤਵਾਦੀ ਵੀ ਮਾਰਿਆ ਗਿਆ।
ਇਸ ਹਮਲੇ ਦੀ ਨਿੰਦਾ ਕਰਦੇ ਹੋਏ ਉੱਪ ਰਾਜਪਾਲ ਨੇ ਕਿਹਾ ਕਿ ਇਹ ਕਾਇਰ ਕੰਮ ਹੈ ਅਤੇ ਜੋ ਵੀ ਇਸ 'ਚ ਸ਼ਾਮਲ ਹੈ, ਉਸ ਨੂੰ ਨਿਆਂ ਦੇ ਕਟਘਰੇ 'ਚ ਖੜ੍ਹਾ ਕੀਤਾ ਜਾਵੇਗਾ। ਸਿਨਹਾ ਨੇ ਕਾਦਿਰ ਦੇ ਨਿੱਜੀ ਸੁਰੱਖਿਆ ਕਰਮੀ ਮੁਹੰਮਦ ਅਲਤਾਫ਼ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਕਿਹਾ,''ਮੈਂ ਸ਼ਹੀਦ ਪੀ.ਐੱਸ.ਓ. ਦੇ ਪਰਿਵਾਰ ਦੇ ਪ੍ਰਤੀ ਇਕਜੁਟਤਾ ਪ੍ਰਗਟ ਕਰਦਾ ਹਾਂ ਅਤੇ ਸੋਗ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ।''
UP 'ਚ 5 ਸਾਲਾ ਮਾਸੂਮ ਨਾਲ ਚਾਚੇ ਨੇ ਕੀਤਾ ਜਬਰ ਜ਼ਿਨਾਹ, ਗੰਭੀਰ ਹਾਲਤ 'ਚ ਛੱਡ ਹੋਇਆ ਫਰਾਰ
NEXT STORY