ਜੰਮੂ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਮੂ-ਕਸ਼ਮੀਰ 'ਚ 26 ਜਨਵਰੀ ਨੂੰ 'ਸੋਸ਼ਲ ਐਂਡੇਵਰ ਫਾਰ ਹੈਲਥ ਐਂਡ ਟੈਲੀਮੈਡੀਸੀਨ' (ਐੱਸ.ਈ.ਐੱਚ.ਏ.ਟੀ.) ਯੋਜਨਾ ਦਾ ਉਦਘਾਟਨ ਕਰਨਗੇ। ਇਕ ਅਧਿਕਾਰਤ ਬੁਲਾਰੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਵਿੱਤ ਕਮਿਸ਼ਨਰ, ਸਿਹਤ ਅਤੇ ਮੈਡੀਕਲ ਸਿੱਖਿਆ, ਅਟਲ ਦੁੱਲੋ ਨੇ ਯੋਜਨਾ ਦਾ ਸਹੀ ਅਮਲ ਯਕੀਨੀ ਕਰਨ ਲਈ ਆਯੋਜਿਤ ਇਕ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ।
ਬੁਲਾਰੇ ਨੇ ਕਿਹਾ ਕਿ ਬੈਠਕ 'ਚ ਦੁੱਲੋ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪ੍ਰਧਾਨ ਮੰਤਰੀ ਵਲੋਂ ਯੋਜਨਾ ਦੇ ਉਦਘਾਟਨ ਤੋਂ ਬਾਅਦ ਪ੍ਰਭਾਵੀ ਤਰੀਕੇ ਨਾਲ ਉਸ ਨੂੰ ਲਾਗੂ ਕਰਨ ਲਈ ਸਾਰੇ ਇੰਤਜ਼ਾਮ ਕਰਨ ਅਤੇ ਇਹ ਵੀ ਦੇਖਣ ਕਿ ਕਾਰਡ ਵੰਡ ਦੀ ਪ੍ਰਕਿਰਿਆ 'ਚ ਤੇਜ਼ੀ ਲਿਆਈ ਜਾ ਸਕੇ, ਜਿਸ ਨਾਲ ਵੱਧ ਤੋਂ ਵੱਧ ਲੋਕ ਇਸ ਦਾ ਫ਼ਾਇਦਾ ਚੁੱਕ ਸਕਣ। ਉਨ੍ਹਾਂ ਨੇ ਮੁੱਖ ਮੈਡੀਕਲ ਅਧਿਕਾਰੀਆਂ (ਸੀ.ਐੱਮ.ਓ.) ਨੂੰ ਇਸ ਪ੍ਰਕਿਰਿਆ ਦੇ ਅਧੀਨ ਰਜਿਸਟਰੇਸ਼ਨ 'ਚ ਤੇਜ਼ੀ ਲਿਆਉਣ ਨੂੰ ਕਿਹਾ, ਜਿਸ ਨਾਲ ਕੋਈ ਪਰਿਵਾਰ ਛੁੱਟ ਨਾ ਜਾਵੇ। ਬੁਲਾਰੇ ਨੇ ਕਿਹਾ ਕਿ ਦੁੱਲੋ ਨੇ ਅਧਿਕਾਰੀਆਂ ਨੂੰ ਐੱਸ.ਈ.ਐੱਚ.ਏ.ਟੀ. ਯੋਜਨਾ ਦੇ ਸਫ਼ਲ ਅਮਲ ਲਈ ਸਾਂਝਾ ਸੇਵਾ ਕੇਂਦਰ (ਸੀ.ਐੱਸ.ਸੀ.) ਸੰਚਾਲਕਾਂ ਦੀਆਂ ਸੇਵਾਵਾਂ ਦਾ ਪ੍ਰਭਾਵੀ ਰੂਪ ਨਾਲ ਲਾਭ ਚੁੱਕਣ ਲਈ ਕਿਹਾ।
...ਜਦੋਂ ਮੌਸਮ ਦੀ ਕਰਵਟ ਨਾਲ ਥੰਮ੍ਹ ਜਾਂਦੀ ਹੈ ਜ਼ਿੰਦਗੀ, ਤਾਂ ਇੱਥੇ ਸ਼ੁਰੂ ਹੁੰਦੀ ਹੈ ‘ਆਈਸ ਹਾਕੀ’
NEXT STORY