ਲਾਹੌਲ-ਸਪੀਤੀ— ਦਸੰਬਰ ਦਾ ਮਹੀਨਾ ਹੈ ਅਤੇ ਇਸ ਸਮੇਂ ਪਹਾੜਾਂ ’ਤੇ ਬਰਫ਼ਬਾਰੀ ਹੋ ਰਹੀ ਹੈ। ਬਰਫ਼ ਨਾਲ ਲਿਪਟੇ ਪਹਾੜ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਰਹੇ ਹਨ। ਹਿਮਾਚਲ ਦੀਆਂ ਸੁੰਦਰ ਵਾਦੀਆਂ ਦਾ ਇਕ ਵੱਖਰਾ ਹੀ ਨਜ਼ਾਰਾ ਹੈ। ਹਰ ਪਾਸੇ ਬਰਫ਼ ਹੀ ਬਰਫ਼ ਨਜ਼ਰ ਆਉਂਦੀ ਹੈ। ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹੇ ਲਾਹੌਲ-ਸਪੀਤੀ ਦੇ ਕਾਜ਼ਾ ’ਚ ਇਨ੍ਹੀਂ ਦਿਨੀਂ ਨੌਜਵਾਨ ‘ਆਈਸ ਹਾਕੀ’ ਦਾ ਆਨੰਦ ਮਾਣ ਰਹੇ ਹਨ। ਠੰਡੀਆਂ ਹਵਾਵਾਂ ਅਤੇ ਠੰਡ ਦੇ ਤਾਪਮਾਨ ਨੇ ਪਹਿਲਾਂ ਹਿਮਾਚਲ ਵਿਚ ਜਨਜਾਤੀ ਜ਼ਿਲ੍ਹਾ ਲਾਹੌਲ-ਸਪੀਤੀ ਦੇ ਕਾਜ਼ਾ ਵਿਚ ਸਾਰੀਆਂ ਗਤੀਵਿਧੀਆਂ ’ਤੇ ਬਰੇਕ ਲਾ ਦਿੱਤੀ ਸੀ ਪਰ ਹੁਣ ਚੀਜ਼ਾਂ ਬਦਲ ਗਈਆਂ ਹਨ ਅਤੇ ਬਦਲਾਅ ਸੈਲਾਨੀਆਂ ਦੀ ਚਹਿਲ-ਪਹਿਲ ਦੇ ਰੂਪ ਵਿਚ ਦਿੱਸ ਰਿਹਾ ਹੈ।
ਆਮ ਤੌਰ ’ਤੇ -20 ਡਿਗਰੀ ਤੋਂ -23 ਡਿਗਰੀ ਤੱਕ ਰਹਿਣ ਵਾਲੇ ਤਾਪਮਾਨ ਨੇ ਜ਼ਿਲ੍ਹੇ ਵਿਚ ਜ਼ਿੰਦਗੀ ਨੂੰ ਬਹੁਤ ਮੁਸ਼ਕਲ ਬਣਾ ਦਿੱਤਾ ਹੈ ਪਰ ਇਸ ਠੰਡੇ ਰੇਗਿਸਤਾਨ ’ਚ ਨੌਜਵਾਨ ਆਈਸ ਹਾਕੀ ਦਾ ਅਭਿਆਸ ਕਰਦੇ ਹੋਏ ਇਸ ਮੌਸਮ ਦਾ ਆਨੰਦ ਲੈ ਰਹੇ ਹਨ। ਦੱਸ ਦੇਈਏ ਕਿ ਪ੍ਰਸ਼ਾਸਨ ਵਲੋਂ ਬੀਤੇ ਸਾਲ ਇੱਥੇ ਆਈਸ ਹਾਕੀ ਗਰਾਊਂਡ ਦਾ ਨਿਰਮਾਣ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇੱਥੇ ਆਈਸ ਹਾਕੀ ਦੇ ਗੁਰ ਸਿਖਾਏ ਜਾ ਰਹੇ ਹਨ। ਤਾਪਮਾਨ ਇੰਨਾ ਠੰਡਾ ਹੈ ਕਿ ਇਸ ਗਰਾਊਂਡ ਵਿਚ ਪਾਣੀ ਭਰਨ ਤੋਂ ਬਾਅਦ ਖ਼ੁਦ ਹੀ ਇੱਥੇ ਜਮ ਕੇ ਬਰਫ਼ ’ਚ ਤਬਦੀਲ ਹੋ ਜਾਂਦਾ ਹੈ।
ਐਮਾਜ਼ੋਨ ਗੋਦਾਮ ਤੋਂ ਚੋਰੀ ਮਾਮਲੇ 'ਚ 2 ਗ੍ਰਿਫ਼ਤਾਰ, 38 ਮੋਬਾਇਲ ਫ਼ੋਨ ਬਰਾਮਦ
NEXT STORY