ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਇਸ ਵਾਰ ਮੀਂਹ ਘੱਟ ਪੈਣ ਦੇ ਬਾਵਜੂਦ ਕਿਸਾਨਾਂ ਦੀ ਝੋਨੇ ਦੀ ਬੰਪਰ ਪੈਦਾਵਾਰ ਮਿਲੀ ਹੈ। ਕਿਸਾਨ 10 ਲੱਖ ਮਿਟ੍ਰਿਕ ਟਨ ਝੋਨੇ ਦੀ ਫਸਲ ਪੈਦਾਵਾਰ ਕਰਨ 'ਚ ਕਾਮਯਾਬ ਰਹੇ। ਖੇਤੀਬਾੜੀ ਡਾਇਰੈਕਟਰ ਸਈਅਦ ਅਲਤਾਫ਼ ਏਜਾਜ਼ ਅੰਦਰਾਬੀ ਅਨੁਸਾਰ ਯੂ.ਟੀ. 'ਚ ਇਸ ਵਾਰ ਝੋਨੇ ਦੀ ਪੈਦਾਵਾਰ ਕਾਫ਼ੀ ਚੰਗੀ ਰਹੀ।
ਉਨ੍ਹਾਂ ਨੇ ਕਿਹਾ,''ਇਸ ਵਾਰ ਝੋਨੇ ਦੀ ਪੈਦਾਵਾਰ ਨੇ ਸਾਰੇ ਰਿਕਾਰਡ ਤੋੜ ਦਿੱਤੇ। ਕੁਝ ਖੇਤਰਾਂ 'ਚ ਪ੍ਰਤੀ ਹੈਕਟਰ 75 ਤੋਂ 78 ਕੁਇੰਟਲ ਵੀ ਫਸਲ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ 1,41,000 ਹੈਕਟਰ ਖੇਤੀਬਾੜੀ ਜ਼ਮੀਨ ਹੈ। ਅਸੀਂ ਉਮੀਦ ਕਰਦੇ ਹਾਂ ਕਿ ਫਸਲ ਕਰੀਬ 10 ਲੱਖ ਮਿਟ੍ਰਿਕ ਟਨ ਹੋਵੇਗੀ ਯਾਨੀ ਕਿ ਪ੍ਰਤੀ ਹੈਕਟਰ 72 ਤੋਂ 74 ਕੁਇੰਟਲ। ਹਾਲਾਂਕਿ ਹਾਲੇ ਅਨੁਮਾਨ ਆਉਣਾ ਬਾਕੀ ਹੈ।
ਘਾਟੀ ਦੇ ਕਿਸਾਨ ਫੈਆਜ਼ ਅਹਿਮਦ ਨੇ ਕਿਹਾ ਕਿ ਵਿਭਾਗ ਨੇ ਸਾਡੀ ਕਾਫ਼ੀ ਮਦਦ ਕੀਤੀ। ਮੀਂਹ ਘੱਟ ਪਿਆ ਪਰ ਸਾਨੂੰ ਫਸਲ ਚੰਗੀ ਮਿਲੀ। ਉਨ੍ਹਾਂ ਨੇ ਕਿਹਾ ਕਿ ਅਸੀਂ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਜ਼ਿਆਦਾ ਸਿੰਚਾਈ ਕੀਤੀ। ਉੱਥੇ ਹੀ ਇਕ ਹੋਰ ਕਿਸਾਨ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਇਸ ਵਾਰ ਮਜ਼ਦੂਰ ਘੱਟ ਰਹੇ। ਕੰਮ ਵੀ ਪ੍ਰਭਾਵਿਤ ਹੋਈ। ਇਸ ਪਰੇਸ਼ਾਨੀ ਤੋਂ ਉਭਰਨ ਲਈ ਕਿਸਾਨਾਂ ਨੇ ਇਕ-ਦੂਜੇ ਦੀ ਮਦਦ ਕੀਤੀ।
ਵੱਡਾ ਘਪਲਾ : ਸੁਹਾਗਣਾਂ ਹੋ ਕੇ ਵੀ ਵਿਧਵਾ ਬਣੀਆਂ 106 ਜਨਾਨੀਆਂ, ਲੈ ਰਹੀਆਂ ਹਨ 'ਵਿਧਵਾ ਪੈਨਸ਼ਨ'
NEXT STORY