ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਸ਼ੋਪੀਆ ਜ਼ਿਲੇ 'ਚ ਸੁਰੱਖਿਆ ਫੋਰਸਾਂ ਵਲੋਂ ਮੰਗਲਵਾਰ ਰਾਤ ਭਰ ਚਲਾਈ ਗਈ ਮੁਹਿੰਮ 'ਚ 3 ਅੱਤਵਾਦੀ ਮਾਰੇ ਗਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨਾਂ ਨੇ ਦੱਸਿਆ ਕਿ ਪਹਿਲਾ ਅੱਤਵਾਦੀ ਮੰਗਲਵਾਰ ਨੂੰ ਉਸ ਸਮੇਂ ਮਾਰਿਆ ਗਿਆ, ਜਦੋਂ ਜ਼ਿਲੇ ਦੇ ਜੈਨਾਪੁਰਾ ਖੇਤਰ ਦੇ ਮੇਲਹੋਰਾ 'ਚ ਅੱਤਵਾਦੀਆਂ ਅਤੇ ਸੁਰੱਖਿਆ ਫਰੋਸਾਂ ਦਰਮਿਆਨ ਮੁਕਾਬਲਾ ਸ਼ੁਰੂ ਹੋ ਗਿਆ ਸੀ।
ਦੂਜਾ ਬੁੱਧਵਾਰ ਸਵੇਰੇ ਮਾਰਿਆ ਗਿਆ। ਉਨਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਤਲਾਸ਼ੀ ਮੁਹਿੰਮ ਦਲ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਜਵਾਬੀ ਕਾਰਵਾਈ ਕੀਤੀ। ਤਲਾਸ਼ ਜਾਰੀ ਹੈ ਅਤੇ ਮੁਹਿੰਮ ਹੁਣ ਵੀ ਚੱਲ ਰਿਹਾ ਹੈ।
ਦੇਸ਼ 'ਚ 'ਕੋਰੋਨਾ' ਦਾ ਕਹਿਰ ਜਾਰੀ, ਮਰੀਜ਼ਾਂ ਦੀ ਗਿਣਤੀ 31 ਹਜ਼ਾਰ ਤੋਂ ਪਾਰ
NEXT STORY