ਜੰਮੂ- ਜੰਮੂ-ਕਸ਼ਮੀਰ ਦੇ ਤਰਾਲ 'ਚ ਧਮਕੀ ਭਰੇ ਪੋਸਟਰ ਚਿਪਕਾਉਣਦੇ ਮਾਮਲੇ 'ਚ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਮਾਮਲੇ 'ਚ ਅੱਤਵਾਦੀਆਂ ਦੇ 5 ਮਦਦਗਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੇ ਕਬਜ਼ੇ 'ਚੋਂ ਇਕ ਲੈਪਟਾਪ, ਧਮਕੀ ਭਰੇ ਪੋਸਟਰ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ। ਪੁਲਸ ਨੇ ਇਨ੍ਹਾਂ ਵਿਰੁੱਧ ਐੱਫ.ਆਈ.ਆਰ. ਦਰਜ ਕਰ ਲਈ ਹੈ। ਜਾਣਕਾਰੀ ਅਨੁਸਾਰ ਕਸ਼ਮੀਰ 'ਚ ਤਰਾਲ ਖੇਤਰ ਦੇ ਸੀਰ ਅਤੇ ਅਤੇ ਬਟਾਗੁੰਡ ਪਿੰਡਾਂ 'ਚ 13 ਜਨਵਰੀ ਨੂੰ ਅੱਤਵਾਦੀ ਸੰਗਠਨ ਦੇ ਧਮਕੀ ਭਰੇ ਪੋਸਟਰ ਚਿਪਕਾਏ ਗਏ ਸਨ। ਮਾਮਲਾ ਨੋਟਿਸ 'ਚ ਆਉਂਦੇ ਹੀ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਇਸੇ ਕ੍ਰਮ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਅਤੇ ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਗਿਆ।
ਸ਼ੱਕੀਆਂ ਤੋਂ ਪੁੱਛ-ਗਿੱਛ ਅਤੇ ਹੋਰ ਸਬੂਤਾਂ ਨਾਲ 5 ਅੱਤਵਾਦੀ ਸਹਿਯੋਗੀਆਂ ਨੂੰ ਸੀਰ ਅਤੇ ਬਟਾਗੁੰਡ ਖੇਤਰ 'ਚ ਧਮਕੀ ਭਰੇ ਪੋਸਟਰ ਚਿਪਕਾਉਣ ਦੇ ਮਾਮਲੇ 'ਚ ਦੋਸ਼ੀ ਪਾਇਆ ਗਿਆ। ਇਸ ਤੋਂ ਬਾਅਦ ਉਕਤ ਮਾਮਲੇ 'ਚ ਇਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸੰਬੰਧਤ ਧਾਰਾਵਾਂ ਦੇ ਅਧੀਨ ਐੱਫ.ਆਈ.ਆਰ. ਪੁਲਸ ਥਾਣਾ ਤਰਾਲ 'ਚ ਦਰਜ ਕਰ ਲਈ ਗਈ ਹੈ। ਗ੍ਰਿਫ਼ਤਾਰ ਅੱਤਵਾਦੀਆਂ ਦੇ ਸਹਿਯੋਗੀਆਂ ਦੀ ਪਛਾਣ ਜਹਾਂਗੀਰ ਅਹਿਮਦ ਪਰਰੇ ਪੁੱਤਰ ਗੁਲਾਮ ਨਬੀ ਪਰਰੇ, ਏਜਾਜ਼, ਅਹਿਮਦ ਪਰਰੇ ਪੁੱਤਰ ਮੁਹੰਮਦ ਪਰਰੇ, ਤੌਸੀਫ਼ ਅਹਿਮਦ ਲੋਨ ਪੁੱਤਰ ਮੁਹੰਮਦ ਰਮਜਾਨ ਲੋਨ, ਸਬਜ਼ਾਰ ਅਹਿਮਦ ਭੱਟ ਪੁੱਤਰ ਅਬਦੁੱਲ ਰਾਸ਼ਿਦ ਭੱਟ ਅਤੇ ਕੈਸਰ ਅਹਿਮਦ ਡਾਰ ਪੁੱਤ ਗੁਲਜ਼ਾਰ ਅਹਿਮਦ ਡਾਰ ਦੇ ਰੂਪ 'ਚ ਹੋਈ ਹੈ। ਉਕਤ ਅੱਤਵਾਦੀਆਂ ਦੇ ਸਾਰੇ ਸਹਿਯੋਗੀ ਤਰਾਲ ਦੇ ਰਹਿਣ ਵਾਲੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਹਿਮਾਚਲ ’ਚ CM ਜੈਰਾਮ ਨੇ ਕੋਰੋਨਾ ਟੀਕਾਕਰਨ ਦੀ ਕੀਤੀ ਸ਼ੁਰੂਆਤ, ਡਾਕਟਰ ਨੂੰ ਲੱਗਾ ਪਹਿਲਾ ਟੀਕਾ
NEXT STORY