ਸ਼੍ਰੀਨਗਰ (ਵਾਰਤਾ)— ਜੰਮੂ-ਕਸ਼ਮੀਰ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਗੁਲ ਮੁਹੰਮਦ ਮੀਰ ਦੀ ਹੱਤਿਆ ਦੀ ਵੱਖ-ਵੱਖ ਸਿਆਸੀ ਦਲਾਂ ਦੇ ਨੇਤਾਵਾਂ ਨੇ ਨਿੰਦਾ ਕੀਤੀ ਹੈ। ਦੱਸਣਯੋਗ ਹੈ ਕਿ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਵਿਚ ਸ਼ਨੀਵਾਰ ਦੀ ਰਾਤ ਨੂੰ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਭਾਜਪਾ ਨੇਤਾ ਗੁਲ ਮੁਹੰਮਦ ਮੀਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸੂਬੇ ਦੇ ਦੋ ਸਾਬਕਾ ਮੁੱਖ ਮੰਤਰੀਆਂ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਤੋਂ ਇਲਾਵਾ ਪੀਪਲਜ਼ ਕਾਨਫਰੰਸ ਦੇ ਪ੍ਰਧਾਨ ਸੱਜਾਦ ਗਨੀ ਲੋਨ ਅਤੇ ਭਾਜਪਾ ਨੇ ਮੀਰ ਦੀ ਹੱਤਿਆ ਦੀ ਨਿੰਦਾ ਕੀਤੀ ਹੈ।

ਓਧਰ ਪੁਲਸ ਨੇ ਮਾਮਲਾ ਦਰਜ ਕਰ ਕੇ ਭਾਜਪਾ ਨੇਤਾ ਦੀ ਹੱਤਿਆ ਕਰਨ ਵਾਲੇ ਬੰਦੂਕਧਾਰੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਨੈਸ਼ਨਲ ਕਾਨਫਰੰਸ ਦੇ ਉੱਪ ਪ੍ਰਧਾਨ ਉਮਰ ਅਬਦੁੱਲਾ ਨੇ ਟਵੀਟ ਕੀਤਾ, ''ਦੱਖਣੀ ਕਸ਼ਮੀਰ ਵਿਚ ਭਾਜਪਾ ਦੇ ਅਹੁਦਾ ਅਧਿਕਾਰੀ ਗੁਲ ਮੁਹੰਮਦ ਮੀਰ ਦੀ ਨੌਗਾਮ ਦੇ ਵੇਰੀਨਾਗ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੈਂ ਕਾਇਰਤਾਪੂਰਨ ਹਿੰਸਾ ਦੇ ਇਸ ਨਫਰਤ ਭਰੇ ਕੰਮ ਦੀ ਨਿੰਦਾ ਕਰਦਾ ਹਾਂ ਅਤੇ ਮਰਹੂਮ ਨੇਤਾ ਦੀ ਆਤਮਾ ਲਈ ਪ੍ਰਾਰਥਨਾ ਕਰਦਾ ਹਾਂ। ਅੱਲ੍ਹਾ ਜੰਨਤ ਨਸੀਬ ਕਰੇ।''
ਅਬਦੁੱਲਾ ਨੇ ਇਕ ਹੋਰ ਟਵੀਟ ਵਿਚ ਕਿਹਾ, ''ਗੁਲ ਮੁਹੰਮਦ ਮੀਰ ਭਾਜਪਾ ਸੂਬਾ ਇਕਾਈ ਦੇ ਜ਼ਿਲਾ ਉੱਪ ਪ੍ਰਧਾਨ ਸਨ। ਉਨ੍ਹਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਇਸ ਮੁਸ਼ਕਲ ਸਮੇਂ ਦਾ ਸਾਹਮਣਾ ਕਰਨ ਦੀ ਤਾਕਤ ਮਿਲੇ।'' ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਭਾਜਪਾ ਨੇਤਾ ਦੀ ਹੱਤਿਆ ਦੀ ਨਿੰਦਾ ਕਰਦੇ ਹੋਏ ਟਵੀਟ ਕੀਤਾ, ''ਮੈਂ ਦੱਖਣੀ ਕਸ਼ਮੀਰ ਦੇ ਵੇਰੀਨਾਗ ਵਿਚ ਭਾਜਪਾ ਨੇਤਾ ਗੁਲ ਮੁਹੰਮਦ ਮੀਰ ਦੀ ਹੱਤਿਆ ਦੀ ਨਿੰਦਾ ਕਰਦੀ ਹਾਂ। ਪਰਿਵਾਰ ਪ੍ਰਤੀ ਮੇਰੀ ਹਮਦਰਦੀ ਅਤੇ ਮਰਹੂਮ ਆਤਮਾ ਲਈ ਪ੍ਰਾਰਥਨਾ।''
ਅੱਜ ਨਹੀਂ ਆਵੇਗਾ CBSE 10ਵੀਂ ਦਾ ਨਤੀਜਾ
NEXT STORY