ਜੰਮੂ (ਭਾਸ਼ਾ)— ਜੰਮੂ ਦੇ ਸਾਂਬਾ ਜ਼ਿਲੇ ਵਿਚ ਜੰਮੂ-ਪਠਾਨਕੋਟ ਹਾਈਵੇਅ 'ਤੇ ਅਣਪਛਾਤੇ ਲੋਕਾਂ ਨੇ ਪੈਟਰੋਲ ਪੰਪ ਦੇ ਕਰਮਚਾਰੀਆਂ ਤੋਂ ਬੰਦੂਕ ਦੀ ਨੋਂਕ 'ਤੇ ਲੁੱਟ-ਖੋਹ ਕੀਤੀ ਅਤੇ 2 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਦੀ ਰਾਤ ਨੂੰ ਵਾਪਰੀ, ਜਦੋਂ ਨਕਾਬ ਪਹਿਨੇ ਕੁਝ ਲੁਟੇਰਿਆਂ ਨੇ ਕਰਮਚਾਰੀਆਂ ਤੋਂ 2 ਲੱਖ ਰੁਪਏ ਦੀ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ। ਪੁਲਸ ਮੁਤਾਬਕ ਇਸ ਘਟਨਾ ਨੂੰ ਲੈ ਕੇ ਇਕ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
ਉੜੀਸਾ: ਮਿੰਨੀ ਟਰੱਕ ਦੇ ਖੱਡ 'ਚ ਡਿੱਗਣ ਨਾਲ 8 ਲੋਕਾਂ ਦੀ ਮੌਤ
NEXT STORY