ਸ਼੍ਰੀਨਗਰ - ਕਸ਼ਮੀਰ 'ਚ ਤਾਇਨਾਤ ਸੀ.ਆਰ.ਪੀ.ਐੱਫ. ਦੇ 28 ਜਵਾਨ ਕੋਰੋਨਾ ਇਨਫਕੈਟਿਡ ਮਿਲੇ ਹਨ। ਦਰਅਸਲ ਕੋਰੋਨਾ ਇਨਫਕੈਟਿਡ ਇੱਕ ਜਵਾਨ ਦੀ ਮੌਤ ਹੋ ਗਈ ਸੀ। ਉਸ ਦੇ ਸੰਪਰਕ 'ਚ ਆਉਣ ਨਾਲ 28 ਹੋਰ ਜਵਾਨ ਵੀ ਇਨਫਕੈਟਿਡ ਹੋ ਗਏ। ਅਧਿਕਾਰੀ ਮੁਤਾਬਕ ਸਾਰਿਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਇਹ ਸਾਰੇ ਜਵਾਨ ਅਨੰਤਨਾਗ 'ਚ ਤਾਇਨਾਤ ਸਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਹੀ ਪੁੰਛ ਦੇ ਰਾਜਾ ਸੁਖਦੇਵ ਸਿੰਘ ਜ਼ਿਲ੍ਹਾ ਹਸਪਤਾਲ ਦੀ ਇੱਕ ਨਰਸ ਕੋਰੋਨਾ ਇਨਫਕੈਟਿਡ ਪਾਈ ਗਈ। ਜਿਸ ਤੋਂ ਬਾਅਦ ਹਸਪਤਾਲ ਦੇ ਸਟਾਫ 'ਚ ਭਾਜੜ ਮੱਚ ਗਈ। ਜ਼ਿਆਦਾਤਰ ਕਰਮਚਾਰੀ ਹਸਪਤਾਲ ਨੂੰ ਬੰਦ ਕਰਕੇ ਸਾਰਿਆਂ ਨੂੰ ਕੁਆਰੰਟੀਨ ਕਰਣ ਦੀ ਮੰਗ ਕਰ ਰਹੇ ਹਨ।
ਉਥੇ ਹੀ ਹਸਪਤਾਲ ਪ੍ਰਸ਼ਾਸਨ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਮਰਜੈਂਸੀ ਬੈਠਕ ਬੁਲਾਈ ਹੈ। ਤਾਂਕਿ ਕੋਈ ਸਹੀ ਰਸਤਾ ਲੱਭਿਆ ਜਾ ਸਕੇ। ਜਿਸ ਦੇ ਨਾਲ ਹਸਪਤਾਲ ਦੇ ਕਰਮਚਾਰੀਆਂ ਦੀ ਜਾਨ ਨੂੰ ਕੋਈ ਖ਼ਤਰਾ ਨਾ ਹੋਵੇ ਅਤੇ ਮਰੀਜ਼ਾਂ ਨੂੰ ਵੀ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ। ਕੋਰੋਨਾ ਇਨਫਕੈਟਿਡ ਨਰਸ ਸ਼ਹਿਰ ਦੀ ਵਸਨੀਕ ਹੋਣ ਕਾਰਨ ਨਗਰ ਦੇ ਵਾਰਡ ਨੰਬਰ 6 ਨੂੰ ਰੈੱਡ ਜ਼ੋਨ ਬਣਾਉਣ ਦੀ ਵੀ ਸੰਭਾਵਨਾ ਹੈ।
ਦਿੱਲੀ 'ਚ ਕੋਵਿਡ-19 ਦੇ 1,501 ਨਵੇਂ ਮਾਮਲੇ ਆਏ ਸਾਹਮਣੇ
NEXT STORY