ਜੰਮੂ, (ਭਾਸ਼ਾ)- ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੌਰਾਨ ਬੁੱਧਵਾਰ ਲਗਭਗ 59 ਫੀਸਦੀ ਪੋਲਿੰਗ ਹੋਈ। ਇਹ ਪਿਛਲੀਆਂ 7 ਚੋਣਾਂ ਦੇ ਮੁਕਾਬਲੇ ਸਭ ਤੋਂ ਵੱਧ ਹੈ।
ਮੁੱਖ ਚੋਣ ਅਧਿਕਾਰੀ ਪੀ. ਕੇ. ਪੋਲੇ ਨੇ ਸ਼ਾਮ 6 ਵਜੇ ਪੋਲਿੰਗ ਖਤਮ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੋਲਿੰਗ ਸ਼ਾਂਤੀਪੂਰਵਕ ਸੰਪਨ ਹੋਈ। ਅੰਕੜੇ ਅਜੇ ਅੰਤ੍ਰਿਮ ਹਨ। ਦੂਰ-ਦੁਰਾਡੇ ਦੇ ਇਲਾਕਿਆਂ ਤੇ ਪੋਸਟਲ ਬੈਲਟਾਂ ਦੀਆਂ ਅੰਤਿਮ ਰਿਪੋਰਟਾਂ ਮਿਲਣ ਤੋਂ ਬਾਅਦ ਇਸ ’ਚ ਕੁਝ ਵਾਧਾ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ’ਚ 7 ਜ਼ਿਲਿਆਂ ਦੇ 24 ਵਿਧਾਨ ਸਭਾ ਹਲਕਿਆਂ ’ਚ ਸ਼ਾਂਤੀਪੂਰਵਕ ਢੰਗ ਨਾਲ ਵੋਟਾਂ ਪਈਆਂ। ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਕੁਝ ਪੋਲਿੰਗ ਸਟੇਸ਼ਨਾਂ ’ਤੇ ਹੱਥੋਪਾਈ ਜਾਂ ਝਗੜੇ ਦੀਆਂ ਮਾਮੂਲੀ ਘਟਨਾਵਾਂ ਵਾਪਰੀਆਂ ਪਰ ਕੋਈ ਅਜਿਹੀ ਗੰਭੀਰ ਘਟਨਾ' ਨਹੀਂ ਵਾਪਰੀ ਜਿਸ ਕਾਰਨ ਮੁੜ ਪੋਲਿੰਗ ਕਰਵਾਉਣੀ ਪਏ।
ਉਨ੍ਹਾਂ ਵੋਟ ਫੀਸਦੀ ’ਚ ਵਾਧੇ ਦਾ ਕਾਰਨ ਸੁਰੱਖਿਆ ਸਥਿਤੀ ’ਚ ਸੁਧਾਰ, ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਦੀ ਸਰਗਰਮ ਭਾਈਵਾਲੀ ਤੇ ਵਿਭਾਗ ਵੱਲੋਂ ਪ੍ਰਚਾਰ ਆਦਿ ਨੂੰ ਦੱਸਿਆ।
ਕਿਸ਼ਤਵਾੜ ਜ਼ਿਲੇ ’ਚ ਸਭ ਤੋਂ ਵੱਧ 77 ਫੀਸਦੀ ਪੋਲਿੰਗ
ਕਿਸ਼ਤਵਾੜ ਜ਼ਿਲੇ ’ਚ ਸਭ ਤੋਂ ਵੱਧ 77 ਫ਼ੀਸਦੀ ਪੋਲਿੰਗ ਹੋਈ ਜਦਕਿ ਪੁਲਵਾਮਾ ਜ਼ਿਲੇ ’ਚ ਸਭ ਤੋਂ ਘੱਟ 46 ਫ਼ੀਸਦੀ ਵੋਟਾਂ ਪਈਆਂ। ਮੁੱਖ ਚੋਣ ਅਧਿਕਾਰੀ ਨੇ ਉਮੀਦ ਪ੍ਰਗਟਾਈ ਕਿ 25 ਸਤੰਬਰ ਤੇ 1 ਅਕਤੂਬਰ ਦੇ ਬਾਕੀ ਦੋ ਪੜਾਵਾਂ ’ਚ ਵੱਧ ਵੋਟਾਂ ਪੈਣਗੀਆਂ।
ਰਾਹੁਲ ਗਾਂਧੀ ਦੀ ਜਾਨ ਨੂੰ ਖ਼ਤਰਾ : ਸੰਜੇ ਰਾਊਤ
NEXT STORY